ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਉਨ੍ਹਾਂ ‘ਚ ਹੀ ਲੜੀ ਬਣਾ ਕੇ ਕੁਝ ਮਹੀਨੇ ਪੈਸੇ ਵੰਡਦੇ ਰਹਿੰਦੇ ਹਨ। ਮਤਲਬ ਕਿ ਲੋਕਾਂ ਦਾ ਸਿਰ ਤੇ ਲੋਕਾਂ ਦੀਆਂ ਜੁੱਤੀਆਂ ਵਾਲੀ ਕਹਾਵਤ ਵਾਂਗ। ਇਕ ਠੱਗ ਕੰਪਨੀ ਕੋਲ ਇਕ ਬੰਦਾ 3500/-ਰੁਪਏ ਭਰ ਦਿੰਦਾ ਹੈ ਤਾਂ ਉਸਨੂੰ ਪਹਿਲੇ ਮਹੀਨੇ 200 ਰੁਪਏ ਦਾ ਚੈਕ ਆਉਂਦਾ ਹੈ, ਫਿਰ 300, 500 ਆਦਿ। ਜੇਕਰ ਉਸਨੂੰ ਇਕ ਸਾਲ ਚੈਕ ਆਉਂਦੇ ਰਹਿਣ, ਫਿਰ ਵੀ ਉਸਦੇ ਪੈਸੇ ਪੂਰੇ ਨਹੀਂ ਹੁੰਦੇ। ਕੰਪ ਕਕੰਪਨੀ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਦਾ ਕਹਿਣਾ ਹੈ ਕਿ ਠੱਗ ਕੰਪਨੀ ਦੇ ਏਜੰਟਾਂ ਵੱਲੋਂ ਬੁਲਾਰਿਆਂ ਨੂੰ ਵਧੀਆ ਦਿਹਾੜੀ ਦਿੱਤੀ ਜਾਂਦੀ ਹੈ, ਜਿਹੜੇ ਆਪਣੀ ਹੀ ਕਾਰ ‘ਚ ਆ ਕੇ ਇਕੱਠੇ ਹੋਏ ਲੋਕਾਂ ਨੂੰ ਦੱਸਦੇ ਹਨ ਕਿ ਅੱਜ ਤੋਂ ਪੰਜ ਸਾਲ ਪਹਿਲਾਂ ਮੇਰੇ ਕੋਲ ਟੁੱਟਿਆ ਹੋਇਆ ਸਾਇਕਲ ਵੀ ਨਹੀਂ ਸੀ ਹੁੰਦਾ। ਇਸ ਕੰਪਨੀ ਨਾਲ ਜੁੜਨ ਤੋਂ ਬਾਅਦ ਕੋਠੀ, ਕਾਰ ਤੇ ਵਧੀਆ ਕਾਰੋਬਾਰ ਮਤਲਬ ਕਿ 80 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੰਪਨੀ ਵੱਲੋਂ ਕਮਿਸ਼ਨ ਆ ਰਿਹਾ ਹੈ।
ਮਮੈਂ ਫਲਾਣੇ ਕਾਲਜ ਦਾ ਪ੍ਰੋਫੈਸਰ ਸੀ। ਸਾਰਾ ਦਿਨ ਕੰਮ ਕਰਕੇ ਮਸਾਂ ਹੀ 12,000/- ਰੁਪਏ ਮਿਲਦੇ ਸਨ। ਇਸ ਕੰਪਨੀ ਦਾ ਮੈਂਬਰ ਬਣਨ ‘ਤੇ ਇਕ ਸਾਲ ਕੰਮ ਕਰਨ ਤੋਂ ਬਾਅਦ ਹਜ਼ਾਰਾਂ ਰੁਪਏ ਹਰ ਮਹੀਨੇ ਆ ਰਹੇ ਹਨ। ਪ੍ਰੋਫੈਸਰ ਦੀ ਨੌਕਰੀ ਕਰਕੇ ਇਸ ਮਹਿੰਗਾਈ ਦੇ ਜ਼ਮਾਨੇ ਵਿਚ ਕਾਰ, ਕੋਠੀ ਤਾਂ ਲੈਣੀ ਦੂਰ ਦੀ ਗੱਲ ਰਹੀ, ਘਰ ਦੇ ਖਰਚ ਵੀ ਚੱਲਣੇ ਮੁਸ਼ਕਲ ਸਨ। ਤੁਸੀਂ ਸਿਰਫ 3500/- ਰੁਪਏ ਪ੍ਰਤੀ ਵਿਅਕਤੀ ਲੈ ਕੇ ਤਿੰਨ ਮੈਂਬਰ ਕੰਪਨੀ ਨੂੰ ਦੇਣੇ ਹਨ। ਇਸ ਤੋਂ ਅੱਗੇ ਉਹ ਤਿੰਨ-ਤਿੰਨ ਮੈਂਬਰ ਹੋਰ ਦੇਣਗੇ। ਇਸ ਤਰ੍ਹਾਂ ਇਹ ਕਾਫ਼ਲਾ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚ ਜਾਵੇਗਾ, ਜਿਨ੍ਹਾਂ ਦਾ ਸਾਰਾ ਮੁਨਾਫ਼ਾ ਤੁਹਾਡੇ ਹਿੱਸੇ ਆਉਂਦਾ ਜਾਵੇਗਾ। ਜੇਕਰ ਤੁਸੀਂ ਇਕ ਮਹੀਨੇ ਵਿਚ ਆਪਣੇ ਹੇਠ ਘੱਟ ਤੋਂ ਘੱਟ 5-7 ਮੈਂਬਰ ਬਣਾਉਣ ‘ਚ ਕਾਮਯਾਬੀ ਹਾਸਲ ਕਰ ਗਏ ਤਾਂ ਪ੍ਰਤੀ ਮਹੀਨਾ 15-20 ਹਜ਼ਾਰ ਰੁਪਏ ਦੀ ਆਮਦਨ ਹੋ ਸਕਦੀ ਹੈ। ਹਰ ਸਾਲ ਕੰਪਨੀ ਦੇ ਵਧ ਰਹੇ ਕਾਰੋਬਾਰ ਨੂੰ ਦੇਖਦੇ ਹੋਏ ਤੁਹਾਡੀ ਆਮਦਨ ਪ੍ਰਤੀ ਸਾਲ ਲੱਖਾਂ ਰੁਪਏ ਵੀ ਹੋ ਸਕਦੀ ਹੈ। 15-20 ਹਜ਼ਾਰ ਰੁਪਏ ਮਹੀਨਾ ਕੰਪਨੀ ਕੋਲੋਂ ਲੈਣ ਵਾਲਿਆਂ ਨੇ ਸਾਰੇ ਦਿਨ ‘ਚ 2 ਘੰਟੇ ਹੀ ਕੰਪਨੀ ਖਾਤੇ ਲਾਏ ਹਨ। ਜਿਹੜੇ ਕੰਪਨੀ ਨੂੰ ਸਮਰਪਤ ਹੋ ਗਏ, ਉਨ੍ਹਾਂ ਨੂੰ ਲੱਖਾਂ ਰੁਪਏ ਪ੍ਰਤੀ ਸਾਲ ਦਿੱਤੇ ਜਾ ਰਹੇ ਹਨ।
ਪੰਜਾਬ ‘ਚ ਕਈ ਦਰਜਨ ਘੁੰਮ ਰਹੀਆਂ ਠੱਗ ਕੰਪਨੀਆਂ ਦੇ ਏਜੰਟਾਂ ਦੀਆਂ ਮੋਮੋ-ਠੱਗਣੀਆਂ ਗੱਲਾਂ ‘ਚ ਆ ਕੇ ਸੈਂਕੜੇ ਲੋਕ ਆਪਣਾ ਝੁੱਗਾ-ਚੌੜ ਕਰਵਾ ਬੈਠੇ ਹਨ। ਦੂਜੇ ਪਾਸੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਯਾਰਾਂ-ਦੋਸਤਾਂ ਨੂੰ ਵੀ ਮੈਂਬਰ ਬਣਾ ਕੇ ਠੱਗ ਕੰਪਨੀਆਂ ਦੇ ਜਾਲ ‘ਚ ਫਸਾ ਚੁੱਕੇ ਹਨ।
ਕਕਈ ਹੋਰ ਵਿਅਕਤੀ ਜਾਲ ਵਿਚ ਫਸ ਜਾਂਦੇ ਹਨ, ਕੰਪਨੀ ਵੱਲੋਂ ਭੇਜੇ ਗਏ ਚੈਕ ਵਿਖਾ ਕੇ ਜਿਸ ਕਰਕੇ ਕੰਪਨੀ ਦੇ 50 ਫੀਸਦੀ ਮੈਂਬਰ ਕਰੋੜਾਂ ਰੁਪਏ ਇਕੱਠੇ ਕਰ ਦਿੰਦੇ ਹਨ। ਪੰਜਾਬ ਦੇ ਲੋਕਾਂ ਦਾ ਕਰੋੜਾਂ ਰੁਪਇਆ ਇਕੱਠਾ ਕਰਕੇ ਭੱਜਣ ਵਾਲੀਆਂ ਕੰਪਨੀਆਂ ਦੇ ਮਾਲਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ ਪਿਛਲੇ ਕਈ ਦਹਾਕਿਆਂ ਤੋਂ, ਜਿਸ ਕਰਕੇ ਹਰ ਦਿਨ ਨਵੀਂ ਲੜੀ ਬਣਾ ਕੇ ਲੋਕਾਂ ਨੂੰ ਲੁੱਟਣ ਵਾਲੀਆਂ ਕੰਪਨੀਆਂ ਪੈਦਾ ਹੋ ਰਹੀਆਂ ਹਨ। ਲੋਕਾਂ ਲਲੋਕਾਂ ਨੂੰ ਦਿਨਾਂ ਵਿਚ ਹੀ ਠੱਗੀਆਂ-ਠੋਰੀਆਂ ਦੇ ਬਾਦਸ਼ਾਹ ਬਣੇ ਠੱਗ ਕੰਪਨੀਆਂ ਵੱਲੋਂ ਲੱਖਾਂ-ਕਰੋੜਾਂ ਪਤੀ ਬਣਨ ਦੇ ਸੁਪਨੇ ਵਿਖਾ ਉਨ੍ਹਾਂ ‘ਤੇ ਜਾਲ ਸੁੱਟਿਆ ਜਾਂਦਾ ਹੈ। ਸੁੱਟੇ ਗਏ ਜਾਲ ਅੰਦਰ ਲੋਕਾਂ ਨੂੰ ਬੰਨ੍ਹ ਕੇ ਰੱਖਣ ਲਈ ਕਈ ਤਰ੍ਹਾਂ ਦੇ ਲਾਲਚ ਦੇਣ ਤੋਂ ਬਿਨਾਂ ਹੋਟਲਾਂ, ਪੈਲੇਸਾਂ ਆਦਿ ਵਿਚ ਮੀਟਿੰਗਾਂ ਕਰਕੇ ਕੰਪਨੀ ਦੇ ਕੰਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੱਸਣ ਵਾਲੇ ਵਧੀਆ ਬੁਲਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ, ਜਿਨ੍ਹਾਂ ‘ਚੋਂ ਬਹੁਤੇ ਬੋਲਣ ਵਾਲੇ ਨਾਲ ਲੱਗਦੇ ਰਾਜਾਂ ‘ਚੋਂ ਆਏ ਹੁੰਦੇ ਹਨ। ਸੰਨ 2000 ਦੇ ਨੇੜੇ-ਤੇੜੇ ਵੀ ਇਕ ਅਖੌਤੀ ਕੰਪਨੀ ਵੱਲੋਂ ਪ੍ਰਤੀ ਮੈਂਬਰ 2300 ਰੁਪਏ ਲੈ ਕੇ ਲੱਖਪਤੀ ਬਣਾਇਆ ਜਾਂਦਾ ਸੀ, ਪਰ ਛੇ ਕੁ ਮਹੀਨੇ ਬਾਅਦ ਹੀ ਕਰੋੜਾਂ ਰੁਪਏ ਲੈ ਕੇ ਭੱਜ ਗਈ। ਕੰਪਨੀ ਮੈਂਬਰ ਬਣਨ ਵਾਸਤੇ ਕਿਸੇ ਵੀ ਤਰ੍ਹਾਂ ਦਾ ਕੋਈ ਫਾਰਮ ਨਹੀਂ ਭਰਵਾਇਆ ਜਾਂਦਾ ਸੀ, ਸਗੋਂ ਖੱਬੇ ਹੱਥ ਨਾਲ ਸਿੱਧੇ ਹੀ ਪੈਸੇ ਲਏ ਜਾਂਦੇ ਸਨ। ਦੱਸਿਆ ਜਾਂਦਾ ਹੈ ਕਿ ਠੱਗ ਕੰਪਨੀਆਂ ਦੇ ਬਹੁਤੇ ਏਜੰਟ ਆਪਣਾ ਜਾਲ ਵਿਛਾਉਣ ਵਾਸਤੇ ਮਾਲਵੇ ਨੂੰ ਪਹਿਲ ਦਿੰਦੇ ਹਨ। ਮੈਂਬਰ ਬਣਾਉਣ ਵਾਲੀ ਲੜੀ ਦਾ ਸੱਚ ਦੱਸਦੇ ਹੋਏ ਇਕ ਵਿਅਕਤੀ ਨੇ ਕਿਹਾ ਕਿ ਜੇਕਰ ਤੁਸੀਂ ਕੋਈ ਵੀ ਮੈਂਬਰ ਨਹੀਂ ਬਣਾ ਸਕੇ ਜਾਂ ਫਿਰ ਤਿੰਨ ਤੋਂ ਅੱਗੇ ਨਹੀਂ ਵਧੇ ਤਾਂ ਇਹ ਸਾਰਾ ਪੈਸਾ ਠੱਗ ਕੰਪਨੀ ਕੋਲ ਜਮ੍ਹਾ ਹੋ ਜਾਂਦਾ ਹੈ। ਇਹੋ-ਜਿਹੀਆਂ ਕੰਪਨੀਆਂ ਨਾਲ ਜੁੜਨ ਵਾਲੇ 50 ਫੀਸਦੀ ਵਿਅਕਤੀ ਤਿੰਨ ਦੀ ਲੜੀ ਨਹੀਂ ਵਧਾ ਸਕਦੇ, ਜਿਸ ਕਰਕੇ ਇਹ ਅਖੌਤੀ ਕੰਪਨੀਆਂ ਬਿਨਾਂ ਕੋਈ ਲਾਗਤ ਲਾਏ ਕਰੋੜਾਂ ਰੁਪਏ ਇਕੱਠੇ ਕਰ ਜਾਂਦੀਆਂ ਹਨ।