ਦਰੱਖਤਾਂ ਤੇ ਉਕਾਰੇ ਬੜੇ ਪਿਆਰ ਨਾਲ
ਉਸ ਸਾਡੇ ਦੋਹਾਂ ਦੇ ਨਾਂ ਤਾਂ ਉਹੀ ਸਨ,
ਕੀਤੇ ਸੀ ਉਸ ਕੱਠੇ ਜਿਉਣ ਮਰਨ ਦੇ ਕਰਾਰ,
ਕੀ ਮੈਂ ਉਹਦਾ ਪਿਆਰ ਨਹੀਂ ਸੀ?
ਸ਼ਾਮਾਂ ਤੀਕ ਉਸ ਕਰਨਾ ਮੇਰਾ ਇੰਤਜ਼ਾਰ,
ਕਿੱਥੇ ਗਈ ਉਹ ਤਾਂਘ ਤੇ ਪਿਆਰ,
ਕਿਹੜੇ ਸੁਪਨਿਆਂ ਦੀ ਉਹ ਬਾਤ ਹੋ ਗਈ,
ਕੀ ਮੈਂ ਉਹਦਾ ਪਿਆਰ ਨਹੀਂ ਸੀ?
ਮੈ ਖਾਮੋਸ਼ ਖੜਾ ਉਸ ਨੂੰ ਤੱਕ ਰਿਹਾ,
ਉਹ ਝੱਖੜ ਬਨ ਕੇ ਵਰਸ ਗਈ,
ਮੈਂ ਟੁੱਟੇ ਟਹਿਣਾਂ ਵਾਂਗੂ ਬਿਖਰ ਗਿਆ,
ਕੀ ਮੈਂ ਉਹਦਾ ਪਿਆਰ ਨਹੀਂ ਸੀ?
ਮੈਂ ਕਹਾਂ ਆਪਣੀ ਤਾਂ ਕਿਸ ਨੂੰ ਕਹਾਂ,
ਮੇਰੀ ਸੁਨਣ ਨੂੰ ਕੋਈ ਤਿਆਰ ਨਹੀਂ,
ਮੇਰੀ ਕਿਸਮਤ ਵਾਂਗੂ ਰੁੱਸ ਕੇ ਉਹ ਚਲੀ ਗਈ,
ਕੀ ਮੈਂ ਉਹਦਾ ਪਿਆਰ ਨਹੀਂ ਸੀ?
ਸਵਾਲ
This entry was posted in ਕਵਿਤਾਵਾਂ.