ਉਬਾਮਾ ਦੀ ਇਤਿਹਾਸਿਕ ਜਿੱਤ ਸਮੁੱਚੇ ਵਿਸ਼ਵ ਤੇ ਪ੍ਰਭਾਵ

ਜਦੋਂ ਕਿਸੇ ਵੀ  ਮੁਲਕ  ਦੇ ਮੁਖੀ ਦੀ ਚੋਣ ਹੁੰਦੀ ਹੈ ਤਾਂ ਉਹ ਦਿਨ ਉਸ ਮੁਲਕ ਲਈ ਇਤਿਹਾਸਿਕ ਹੁੰਦਾ ਹੈ। ਪਰ ਜਦ ਉਸ ਮੁਲਕ ਦੇ ਮੁਖੀ ਦੀ ਚੋਣ ਦੀ ਗਲ  ਹੋਵੇ ਜਿਸ ਦਾ, ਉਸ ਮੁਲਕ ਹੀ ਨਹੀਂ ਪੂਰੇ ਵਿਸ਼ਵ ਉਤੇ ਪ੍ਰਭਾਵ ਪੈਂਦਾ ਹੋਵੇ, ਉਸ ਲਈ ਹੀ ਇਤਿਹਾਸਿਕ ਨਹੀਂ ਹੁੰਦੀ ਸਗੌਂ ਉਸ ਲਈ ਵੀ ਇਤਿਹਾਸਿਕ  ਹੁੰਦੀ ਹੈ ਜਿਸ ਨੂੰ ਉਸ ਦੇਸ਼ ਦੇ ਮੁਖੀ ਬਣਨ ਦਾ ਮਾਣ ਪ੍ਰਾਪਤ ਹੋਵੇ।
         ਡੈਮੋਕ੍ਰੇਟਿਕ ਪਾਰਟੀ ਦੇ ਅਫਰੀਕੀ ਮੂਲ ਦੇ 47 ਸਾਲਾ ਬਰਾਕ ਓਬਾਮਾ ਨੇ 04 ਨਵੰਬਰ, 2008 ਨੂੰ ਰੀਪਬਲਿਕਨ ਪਾਰਟੀ ਦੇ ਉਮੀਦਵਾਰ 72 ਸਾਲਾ ਜਾਨ ਮੈਕੇਨ ਤੋਂ 155 ਦੇ ਮੁਕਾਬਲੇ 338 ਵੋਟਾਂ ਪ੍ਰਾਪਤ ਕਰਕੇ ਵਿਸ਼ਵ ਦੇ ਸਭ ਤੌਂ ਸ਼ਕਤੀਸ਼ਾਲੀ ਮੁਲਕ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ। ਇਸ ਤਰ੍ਹਾਂ ਉਹ ਅਮਰੀਕਾ ਦੇ 4ਵੈ ਰਾਸ਼ਟਰਪਤੀ ਚੁਣੇ ਗਏ ਹਨ। ਅਗਲੇ ਸਾਲ 20 ਜਨਵਰੀ 2009 ਨੂੰ ਸੌਹ ਚੁੱਕਣਗੇ। ਇਸ ਦੇ ਸਮੁੱਚੇ ਵਿਸ਼ਵ ਅਤੇ ਵਿਸ਼ਵਨੀਤੀ ਤੇ ਗਹਿਰਾ ਪ੍ਰਭਾਵ ਪਵੇਗਾ। ਕਿੳਂਕਿ ਅਮਰੀਕਾ ਵਿੱਚ ਥੋੜੀ ਜਿਹੀ ਹਿੱਲ-ਜੁੱਲ ਹੋਣ ਨਾਲ ਪੂਰਾ ਵਿਸ਼ਵ ਵੀ ਹਿੱਲਣ ਲਗਦਾ ਹੈ। ਪਰ  ਬਰਾਕ ਓਬਾਮਾ ਦੀ ਜਿੱਤ ਸਮੁੱਚੇ ਵਿਸ਼ਵ ਤੇ ਸਕਰਾਤਮਕ ਪ੍ਰਭਾਵ ਪਾਵੇਗੀ। ਕਿੳਂਕਿ ਬਹੁਤ ਸਾਰੇ ਮੁਲਕ ਅਮਰੀਕੀ ਸਰਕਾਰ ਦੀ ਅੱਤਵਾਦ ਵਿਰੋਧੀ ਲੜਾਈ ਦੇ ਬਹਾਨੇ ਕਾਰਨ ਅਮਰੀਕੀ ਹਮਲਿਆਂ ਕਾਰਨ ਭੈ-ਭੀਤ ਸਨ। ਹੁਣ ਕੁਝ ਰਾਹਿਤ ਦੀ ਸਾਹ ਲੈਣਗੇ। ਭਾਰਤ ਨਾਲ ਅਮਰੀਕੀ ਸਬੰਧ ਹੋਰ ਬਿਹਤਰ ਹੋਣ ਦੀ ਆਸ ਹੈ। 

          ਬਰਾਕ ਓਬਾਮਾ ਦੀ ਜਿੱਤ ਇਸ ਲਈ ਵੀ ਇਤਿਹਾਸਿਕ ਹੈ ਕਿੳਂਕਿ ਉਹ ਪਹਿਲੇ ਕਾਲੇ ਵਿਅੱਕਤੀ ਹਨ ਜਿਸ ਨੂੰ ਅਮਰੀਕੀ ਜਨਤਾ ਨੇ ਰਾਸ਼ਟਰਪਤੀ ਬਣਨ ਦਾ ਮਾਣ ਦਿੱਤਾ ਹੈ।  ਬਰਾਕ ਓਬਾਮਾ ਇਸਾਈ ਹਨ ਜਿਸ ਦਾ ਪੂਰਾ ਨਾਮ ਬਰਾਕ ਹੁਸੈਨ ਓਬਾਮਾ ਹੈ ਦਾ ਜਨਮ 4 ਅਗੱਸਤ, 1961 ਨੂੰ ਹੋਨੋਲੂਲੂ , ਹਵਾਈ  ਅਮਰੀਕਾ ਵਿੱਚ ਹੋੱਿੲਆ ਦੇ ਪੁਰਖੇ ਕੀਨੀਆਈ ਸਨ। ਓਬਾਮਾ ਦੇ ਪਿਤਾ ਕਾਲੇ ਕੀਨੀਆਈ ਅਤੇ ਮਾਤਾ ਗੋਰੀ ਅਮਰੀਕੀ ਸੀ। 1992 ਵਿੱਚ ਇਹਨਾ ਦੀ ਸ਼ਾਦੀ ਮਿਸ਼ੇਲ ਓਬਾਮਾ ਨਾਲ ਹੋਈ। ਇਹ ਦੋ ਬੱਚਿਆਂ ਦੇ ਪਿਤਾ ਬਣੇ।
 
             ਬਰਾਕ ਓਬਾਮਾ ਬੀ.ਏ. ਵਿੱਚ ਗਰੈਜੁਏਟ ਹਨ। ਇਹਨਾ ਨੇ ‘ਬਿਜਨੈਸ ਇੰਟਰਨੈਸ਼ਨਲ ਕਾਰਪੋਰੇਸ਼ਨ’ ਅਤੇ ‘ਨਿਊਯਾਰਕ ਪਬਲਿਕ ਇਨਟੱਰਸਟ ਰਿਸਰਚ ਗਰੁੱਪ’ ਵਿੱਚ ਵੀ ਕੰਮ ਕੀਤਾ। ਬਾਅਦ ਵਿੱਚ 1985 ਤੋਂ 1988 ਤਕ ਸਿ਼ਕਾਂਗੋ ਵਿੱਚ ਡਵੈਲਪਿੰਗ ਕਮਿਉਨਿਟੀਜ ਪਰੋਜੈਕਟ ਵਿੱਚ ਡਾਇਰੈਕਟਰ ਰਹੇ। 1988 ਵਿੱਚ ਹਾਵਰਡ ਲਾਅ ਰੀਵੀਉ ਵਿੱਚ ਐਡੀਟਰ ਚੁਣੇ ਗਏ। ਫਿਰ ਜਲਦੀ ਹੀ ਹਾਵਰਡ ਲਾਅ ਸਕੂਲ ਵਿੱਚ ਵਿਦਿਆਰਥੀ ਯੂਨੀਅਨ  ਦੇ ਪ੍ਰਧਾਨ ਵੀ ਬਣ ਗਏ। 1992 ਤੋਂ 1996 ਤੱਕ ਯੂਨੀਵਰਸਿਟੀ ਆੱਫ ਸਿ਼ਕਾਗੋ ਲਾਅ ਸਕੂਲ ਵਿੱਚ ਕਾਨੂੰਨ ਦੇ ਲੈਕਚਰਰ ਅਤੇ 1996 ਤੋਂ 2004 ਤਕ ਸੀਨੀਅਰ ਲੈਕਚਰਰ ਰਹੇ। 2005 ਵਿੱਚ ਅਮਰੀਕੀ ਇਤਿਹਾਸ ਵਿੱਚ 5ਵੇਂ ਸੇਨੇਟਰ ਚੁਣੇ ਗਏ।
          ਹੁਣ 04 ਨਵੰਬਰ, 2008 ਨੂੰ ਉਹ ਅਮਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਚੁਣੇ ਗਏ ਹਨ। 
ਰੀਪਬਲਿਕਨ ਪਾਰਟੀ ਦੇ ਉਮੀਦਵਾਰ 72 ਸਾਲਾ ਜਾਨ ਮੈਕੇਨ ਦੀ ਹਾਰ ਵਿੱਚ ਰੀਪਬਲਿਕਨ ਪਾਰਟੀ ਦੀਆ ਨੀਤੀਆਂ ਨੇ ਬਹੁਤ ਯੋਗਦਾਨ ਪਾਇਆ ਹੈ। ਲੋਕਾਂ ਨੇ ਜਾਨ ਮੈਕੇਨ ਦੇ ਵਿਰੁੱਧ ਇਸ ਲਈ ਵੀ ਵੋਟਾਂ ਪਾਈਆਂ ਕਿਉਂਕਿ ਉਹ ਜਾਰਜ ਡਬਲਿਉ ਬੁਸ਼ ਦੀ ਪਾਰਟੀ ਦੇ ਸਨ। ਇਸ ਨੂੰ ਬਰਾਕ ਓਬਾਮਾ ਨੇ ਖੂਬ ਉਛਾਲਿਆ। ਇਸ ਲਈ ਬਰਾਕ ਓਬਾਮਾ ਦੀ ਜਿੱਤ ਲਈ ਬੁਸ਼ ਪਸ਼ਾਸ਼ਨ ਦੀਆਂ ਨੀਤੀਆਂ ਜਿੰਮੇਵਾਰ ਰਹੀਆਂ ਹਨ। ਬੁਸ਼ ਪਸ਼ਾਸ਼ਨ  ਦੀ ਇਰਾਕ ਨੀਤੀ ਸਭ ਤੋ ਵੱਧ ਜਿੰਮੇਵਾਰ ਰਹੀ। ਕਿਉਂਕਿ ਇਸ ਵਿੱਚ ਸਰਕਾਰ ਦਾ ਝੂਠ ਬੇਨਕਾਬ ਹੋਇਆ ਸੀ। ਜਿਸ ਤਬਾਹੀ ਦੇ ਹਥਿਆਰਾਂ ਨੂੰ ਮੁੱਦਾ ਬਣਾ ਕੇ ਇਰਾਕ ਤੇ ਹਮਲਾ ਕੀਤਾ ਗਿਆ, ਸਦਾਮ ਹੁਸੈਨ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ, ੳਹ ਹਥਿਆਰ ਇਰਾਕ ਵਿੱਚੋਂ ਨਹੀਂ ਮਿਲੇ। ਜਿਸ ਕਾਰਨ ਸਰਕਾਰ ਦੀ ਖੂਬ ਕਿਰਕਿਰੀ ਹੋਈ। ਜਿਸ ਦਾ ਬੁਸ਼ ਪਸ਼ਾਸ਼ਨ  ਕੋਲ ਕੋਈ ਜਵਾਬ ਨਹੀ ਸੀ।
       ਬਰਾਕ ਓਬਾਮਾ ਨੇ ਬੁਸ਼ ਪਸ਼ਾਸ਼ਨ ਦੀਆਂ ਨੀਤੀਆਂ ਨੂੰ ਮੁੱਦਾ ਬਣਾ ਕੇ ਚੋਣ ਜਿੱਤੀ ਹੈ, ਜਿਸ ਤੋ ਇਹ ਸਾਬਿਤ ਹੁੰਦਾ ਹੈ ਕਿ ਅਮਰੀਕੀ ਲੋਕ ਪਹਿਲੀ ਸਰਕਾਰ ਤੋ ਖੁਸ਼ ਨਹੀ ਸਨ। ਬੁਸ਼ ਪਸ਼ਾਸ਼ਨ ਨੇ ਆਪਣੀ ਤਾਕਤ ਦੀ ਵਰਤੋਂ ਪੂਰੀ ਦੁਨੀਆ ਉਤੇ ਕੀਤੀ। ਇਸ ਦੀ ਅੱਤਵਾਦ ਵਿਰੁੱਧ ਲੜਾਈ ਕਾਰਨ ਅਨੇਕਾਂ ਬੇਦੋਸ਼ੇ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ। ਇਰਾਕ ਵਿੱਚ ਅੱਜ ਵੀ ਹਮਲੇ ਯਾਰੀ ਹਨ, ਕੰਮ-ਕਾਜ ਠੱਪ ਹੈ, ਲੋਕ ਨਿੱਤ ਜਾਨਾਂ ਗੁਆ ਰਹੇ ਹਨ। ਅੱਤਵਾਦ ਵਿਰੋਧੀ ਲੜਾਈ ਅਮਰੀਕਾ ਬਨਾਮ ਇਸਲਾਮ ਵਿੱਚ ਲੱਗਣ ਲੱਗੀ। 
            ਬਰਾਕ ਓਬਾਮਾ ਦੀ ਜਿੱਤ ਨੇ ਜਿੱਥੇ ਰੰਗ-ਭੇਦਭਾਵ ਨੂੰ ਮਾਤ ਦਿੱਤੀ ਹੈ, ਉੱਥੇ ਹੀ ਅਮਰੀਕਨਾ ਦੀ ਸੋਚ  ਵਿੱਚ ਆ ਰਹੀ ਸਕਰਾਤਮਿਕ ਤਬਦੀਲੀ ਨੂੰ ਵੀ ੳਜਾਗਰ ਕੀਤਾ ਹੈ।
         ਇਸ ਜਿੱਤ ਨੂੰ ਮਹਾਤਮਾ ਗਾਂਧੀ ਜੀ ਦੀ ਜਿੱਤ ਅਤੇ ਭਾਰਤ ਦੀ ਜਿੱਤ  ਵੀ ਸਮਝਣਾ ਚਾਹੀਦਾ ਹੈ। ਕਿਉਂਕਿ ਗਾਂਧੀ ਜੀ ਨੇ ਵੀ ਅਫਰੀਕਾ ਵਿੱਚ ਰੰਗ-ਭੇਦਭਾਵ ਨੂੰ ਖਤਮ ਕਰਨ ਲਈ ਲੰਮਾ ਸੰਘਰਸ਼ ਕੀਤਾ ਸੀ। ਪਰ ਅਜ ਅਫਰੀਕੀ ਮੂਲ ਦਾ ਬਰਾਕ ਓਬਾਮਾ ਉਸ ਮੁਲਕ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ, ਜਿਸ ਮੁਲਕ ਵਿੱਚ ਰੰਗ-ਭੇਦਭਾਵ ਸੱਭ ਤੋਂ ਵੱਧ ਸੀ।
       
         ਬਰਾਕ ਓਬਾਮਾ ਦਾ ਰਾਸ਼ਟਰਪਤੀ ਚੁਣਿਆ ਜਾਣਾ ਭਾਰਤ ਲਈ ਵੀ ਬਹੁਤ ਸ਼ੁਭ ਹੈ। ਜਿਸ ਤਰ੍ਹਾਂ ਪਾਕਿਸਤਾਨ ਵਿੱਚ ਆਸਿਫ ਅਲੀ ਜਰਦਾਰੀ ਦੇ ਰਾਸ਼ਟਰਪਤੀ ਬਣਨ ਨਾਲ ਭਾਰਤ-ਪਾਕਿ ਸਬੰਧ ਬਿਹਤਰ ਬਣਨ ਦੀ ਆਸ ਬੱਝੀ ਹੈ, ਉਸੇ ਤਰ੍ਹਾਂ ਆਸ ਕਰਦੇ ਹਾਂ ਕਿ ਬਰਾਕ ਓਬਾਮਾ ਦੇ ਰਾਸ਼ਟਰਪਤੀ ਬਣਨ ਨਾਲ ਸਮੱਚਾ ਵਿਸ਼ਵ ਸ਼ਾਂਤੀ ਨਾਲ ਰਹੇਗਾ ਅਤੇ ਹਥਿਆਰਾਂ ਦੀ ਅੰਨੇਵਾਹ ਦੋੜ ਕੁਝ ਰੁਕੇਗੀ ਅਤੇ ਪ੍ਰਮਾਣੂ ਬੰਬ ਤੇ ਬੈਠੀ ਦੁਨੀਆਂ ਸੁਰਿੱਖਅਤ ਰਹੇਗੀ। ਪਰ ਇਹ ਸਭ ਅਜੇ ਭਵਿੱਖ ਦੇ ਗਰਭ ਵਿੱਚ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>