ਮੇਲਬਾਰਨ- ਜੇਕਰ ਕੋਈ ਤੁਹਾਨੂੰ ਸਿਰ ਦੇ ਵਾਲ ਗਿਣਨ ਲਈ ਕਹੇ ਤਾਂ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਿਉਂਕਿ ਹੁਣ ਆਸਟ੍ਰੇਲੀਆਈ ਮਾਹਿਰਾਂ ਨੇ ਇਕ ਨਵਾਂ ਸਾਫ਼ਵੇਅਰ ਤਿਆਰ ਕੀਤਾ ਹੈ ਜਿਹੜਾ ਮਿੰਟਾਂ ਵਿਚ ਹੀ ਤੁਹਾਡੀ ਚਮੜੀ ‘ਤੇ ਮੌਜੂਦ ਵਾਲਾਂ ਦੀ ਗਿਣਤੀ ਦਸ ਦੇਵੇਗਾ। ਸਿਡਨੀ ਵਿਖੇ ਸੀਐਸਆਈਆਰਓ ਮੈਥਮੇਟੀਕਲ ਐਂਡ ਇਨਫਾਰਮੇਸ਼ਨ ਸਾਇੰਸ ਨੇ ਇਕ ਅਜਿਹਾ ਸਾਫ਼ਟਵੇਅਰ ਤਿਆਰ ਕੀਤਾ ਹੈ ਜਿਹੜਾ ਤੁਹਾਨੂੰ ਦਸੇਗਾ ਕਿ ਤੁਹਾਡੀ ਚਮੜੀ ‘ਤੇ ਕਿੰਨੇ ਵਾਲ ਹਨ। ਸਾਫ਼ਟਵੇਅਰ ਵਿਚ ਮੌਜੂਦ ਇਕ ਚੌੜੇ ਸਕੈਨਰ ਨੂੰ ਚਮੜੀ ਦੇ ਸੰਪਰਕ ਵਿਚ ਲਿਆਕੇ ਤਸਵੀਰ ਖਿੱਚੀ ਜਾਂਦੀ ਹੈ।
ਇਸ ਸਬੰਧੀ ਬ੍ਰਿਟੇਨ ਦੇ ਮਾਹਿਰ ਪਾਸਕਲ ਵਾਲਟਨ ਨੇ ਕਿਹਾ ਹੈ ਕਿ ਇਸ ਨਾਲ ਹੇਅਰ ਰਿਮੂਵਰ ਕਰੀਮ ਦੀ ਖਾਸੀਅਤ ਪਤਾ ਲੱਗ ਸਕੇਗੀ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਵਾਲਾਂ ਨੂੰ ਗਿਣਨ ਵਿਚ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਸਨ। ਸਕੈਨਰ ਬਾਵਾਂ ਨੂੰ ਦੁਬਾਰਾ ਉਗਣ ਦੀ ਗਤੀ ਦਾ ਸੰਕੇਤ ਦਿੰਦਾ ਹੈ। ਪਾਸਕਲ ਨੇ ਦਸਿਆ ਕਿ ਇਹ ਸਕੈਨਰ ਵਾਲਾਂ ਨੂੰ ਗਿਣਨ ਦੇ ਨਾਲ ਚਮੜੀ ਦੀਆਂ ਝੁਰੜੀਆਂ, ਜ਼ਖ਼ਮਾਂ ਜਾਂ ਤਿੱਲ਼ਾਂ ਦੀ ਜਾਣਕਾਰੀ ਵੀ ਦੇ ਸਕੇਗਾ।
ਮਿੰਟਾਂ ਵਿਚ ਹੀ ਸਿਰ ਦੇ ਵਾਲ ਗਿਣ ਲਵੇਗਾ ਸਕੈਨਰ
This entry was posted in ਅੰਤਰਰਾਸ਼ਟਰੀ.