ਸੋਨਪੁਰ- ਬਿਹਾਰ ਦੇ ਸੋਨਪੁਰ ਦਾ ਹਰੀਹਰਖੇਤਰ ਪਸ਼ੂ ਮੇਲਾ ਏਸ਼ੀਆ ਦਾ ਸੱਭ ਤੋਂ ਵੱਡਾ ਪਸ਼ੂ ਮੇਲਾ ਮੰਨਿਆ ਜਾਂਦਾ ਹੈ। ਇਸ ਮੇਲੇ ਵਿਚ ਕਈ ਦੇਸ਼ਾਂ ਤੋਂ ਲੋਕ ਘੁੰਮਣ ਫਿਰਨ ਆੳਂਦੇ ਹਨ। ਕਤੇਂ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋਣ ਵਾਲੇ ਵਾਰਸ਼ਕ ਮੇਲੇ ਵਿਚ ਬਾਹਰਲੇ ਦੇਸ਼ਾਂ ਤੋਂ ਵੀ ਬਹੁਤ ਸਾਰੇ ਲੋਕ ਆਉਦੇ ਹਨ। ਇਸ ਮੇਲੇ ਵਿਚ ਵਿਕਣ ਵਾਲੇ ਸਮੋਸਿਆਂ ਨੇ ਵੀ ਇਕ ਰੀਕਾਰਡ ਬਣਾਇਆ। ਹੋਇਆ ਇਸ ਤਰ੍ਹਾਂ ਕਿ ਇਕ ਡੱਚ ਜੋੜੇ ਨੇ ਚਾਰ ਸਮੋਸੇ ਖਰੀਦ ਕੇ ਬੜੇ ਚਾਅ ਨਾਲ ਖਾਧੇ। ਜਦੋਂ ਉਹ ਪੈਸੇ ਦੇਣ ਲਗੇ ਤਾਂ ਦੁਕਾਨਦਾਰ ਨੇ ਸਮੋਸਿਆਂ ਦੀ ਕੀਮਤ 10000 ਰੁਪੈ ਦਸੀ। ਜਾਨੀ ਕਿ 2500 ਰੁਪੈ ਦਾ ਇਕ ਸਮੋਸਾ । ਕੁਝ ਚਿਰ ਵਾਦ ਵਿਵਾਦ ਤੋਂ ਬਾਅਦ ਡੱਚ ਫੈਮਿਲੀ ਨੇ ਪੈਸੇ ਤਾਂ ਅਦਾ ਕਰ ਦਿਤੇ, ਪਰ ਨਾਲ ਹੀ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿਤੀ। ਪੁਲਿਸ ਨੇ ਆ ਕੇ 10 ਰੁਪੈ ਕਟਵਾ ਕੇ ਬਾਕੀ 9990 ਰੁਪੈ ਉਸ ਡੱਚ ਜੋੜੇ ਨੂੰ ਵਾਪਿਸ ਦਿਵਾਏ ਅਤੇ ਉਸ ਦੁਕਾਨਦਾਰ ਨੂੰ ਮੇਲੇ ਤੋਂ ਬਾਹਰ ਕਢ ਦਿਤਾ। ਸਥਾਨਕ ਦੁਕਾਨਦਾਰ ਇਸ ਮੇਲੇ ਵਿਚ ਵਿਦੇਸ਼ੀਆਂ ਨੂੰ ਠਗਣ ਦੀ ਪੂਰੀ ਕੋਸਿ਼ਸ਼ ਕਰਦੇ ਹਨ। ਪੁਲਿਸ ਇਹੋ ਜਿਹੇ ਲੋਕਾਂ ਤੇ ਸਖਤ ਨਜਰ ਰੱਖਦੀ ਹੈ। ਕਈ ਲੋਕ ਆਪਣੀ ਸ਼ਾਨ ਵਿਖਾਉਣ ਲਈ ਵੀ ਮੰਗੀ ਕੀਮਤ ਦੇਣ ਲਈ ਤਿਆਰ ਹੋ ਜਾਂਦੇ ਹਨ।