ਅਮਰੀਕਾ- ਸਿਟੀ ਬੈਂਕ ਨੇ ਪਹਿਲਾ 23ਹਜ਼ਾਰ ਨੋਕਰੀਆਂ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਇਹ ਵਧ ਕੇ 75000 ਹੋ ਗਈ ਹੈ। ਇਹ ਕਟੌਤੀ ਸਿਟੀ ਬੈਂਕ ਦੇ ਦੁਨੀਆਂ ਭਰ ਦੇ ਬੈਂਕਾ ਵਿਚ ਕੀਤੀ ਜਾਵੇਗੀ। ਸਿਟੀ ਬੈਂਕ ਨੇ ਕਿਹਾ ਹੈ ਕਿ ਕੰਪਨੀ ਕਰਮਚਾਰੀਆਂ ਦੀ ਗਿਣਤੀ ਵਿਚ 20 ਫੀਸਦੀ ਦੀ ਕਟੌਤੀ ਕਰੇਗੀ। ਕਟੌਤੀ ਤੋਂ ਬਾਅਦ ਸਿਟੀ ਬੈਂਕ ਦੇ ਸਿਰਫ਼ ਤਿੰਨ ਲੱਖ ਕਰਮਚਾਰੀ ਰਹਿ ਜਾਣਗੇ। ਸਿਟੀਗਰੁਪ ਆਪਣੀਆਂ ਕਈ ਇਕਾਈਆਂ ਨੂੰ ਵੀ ਬੰਦ ਕਰੇਗਾ। ਅੰਤਰ ਰਾਸ਼ਟਰੀ ਵਿਤੀ ਸੰਕਟ ਕਰਕੇ ਸਿਟੀ ਗਰੁਪ ਨੂੰ ਪਿਛਲੇ ਸਾਲ 20 ਅਰਬ ਡਾਲਰ ਦਾ ਨੁਕਸਾਨ ਹੋਇਆ ਸੀ। ਸਿਟੀਗਰੁਪ ਦਾ ਕਹਿਣਾ ਹੈ ਕਿ ਉਸ ਕੋਲ ਪੂੰਜੀ ਦਾ ਸੰਕਟ ਨਹੀ ਹੈ। ਨੌਕਰੀਆਂ ਵਿਚ ਕਟੌਤੀ ਕਰਕੇ ਉਸਦੇ ਖਰਚ ਵਿਚ 20ਫੀਸਦੀ ਦੀ ਕਮੀ ਆ ਜਾਵੇਗੀ।
ਸਿਟੀਗਰੁਪ ਦਾ ਗਠਨ 10 ਸਾਲ ਪਹਿਲਾਂ ਹੋਇਆ ਸੀ। ਇਸਨੇ ਬੜੀ ਹੀ ਸਪੀਡ ਨਾਲ 100 ਦੇਸ਼ਾਂ ਵਿਚ ਆਪਣੇ ਦਫ਼ਤਰ ਅਤੇ ਸਿਟੀ ਬੈਂਕ ਖੋਲ੍ਹ ਦਿਤੇ। ਏਨੀ ਗਿਣਤੀ ਵਿਚ ਵਰਕਰਾਂ ਨੂੰ ਕਢਣ ਦਾ ਕਾਰਨ ਵੀ ਇਹੀ ਦਸਿਆ ਜਾ ਰਿਹਾ ਹੈ ਕਿ ਇਸਨੇ ਆਪਣੀ ਸਮਰਥਾ ਤੋਂ ਜਿਆਦਾ ਪੈਰ ਪਸਾਰ ਲਏ ਸਨ। ਸਾਲ ਭਰ ਵਿਚ ਹੀ ਇਸਦੇ ਸ਼ੇਅਰ ਮਾਰਕਿਟ ਵਿਚ 70 ਫੀਸਦੀ ਤਕ ਡਿੱਗ ਚੁਕੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿਟੀ ਗਰੁਪ ਨੂੰ ਮੁਨਾਫੇ ਵਿਚ ਆਉਣ ਲਈ ਅਜੇ ਕੁਝ ਸਮਾਂ ਲਗੇਗਾ।