ਨਿਊਯਾਰਕ ਅਤੇ ਕੈਲੀਫੋਰਨੀਆਂ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਪ੍ਰੈਸ ਦੇ ਨਾਮ ਜਾਰੀ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਪਿਛਲੇ ਦਿਨੀਂ ਕੈਲੀਫ਼ੋਰਨੀਆ ਵਿਖੇ ਬੇਹੱਦ ਕਾਮਯਾਬ ਅਤੇ ਮਕਬੂਲ ਹੋਇਆ ਧਾਰਮਕ ਨਾਟਕ “ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਯੋ ਗ੍ਰੰਥ” 30 ਨਵੰਬਰ ਦਿਨ ਐਤਵਾਰ ਸ਼ਾਮੀਂ 5 ਤੋਂ 8 ਵਜੇ ਤੱਕ ਹਿੰਦੂ ਟੈਂਪਲ ਆਡੀਟੋਰੀਅਮ 143-09 ਹੋਲੀ ਐਵੇਨਿਊ ਫਲਸਿ਼ੰਗ ਨਿਊਯਾਰਕ 11355 ਵਿਖੇ ਖੇਡਿਆ ਜਾਵੇਗਾ। ਇਸ ਨਾਟਕ ਨੂੰ ਦੇਖਣ ਲਈ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ। ਇਸ ਦਾ ਸਾਰਾ ਖਰਚਾ ਨਿਊਯਾਰਕ ਵਿਖੇ ਨਵੀਂ ਬਣੀ ਜਥੇਬੰਦੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਇੰਕ ਕਰੇਗੀ।
ਸ: ਜਸਪ੍ਰੀਤ ਸਿੰਘ ਹੁਰਾਂ ਦੱਸਿਆ ਕਿ ਇਹ ਨਾਟਕ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਦਾ ਹੈ ਅਤੇ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਦਿੰਦਾ ਹੈ ਜਿਹੜੇ ਸਾਨੂੰ ਗੁਰੂ ਨਾਲੋਂ ਤੋੜਦੇ ਹਨ। ਇਹ ਨਾਟਕ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਦੇ 300 ਸਾਲਾ ਦਿਵਸ ਨੂੰ ਮਨਾਉਣ ਲਈ ਲਿਖਿਆ ਅਤੇ ਖੇਡਿਆ ਜਾ ਰਿਹਾ ਹੈ। ਇਸ ਨਾਟਕ ਨੂੰ ਕੈਲੀਫੋਰਨੀਆ ਲੋਕ ਰੰਗ ਦੇ ਕਲਾਕਾਰਾਂ ਨੇ ਖੇਡਿਆ ਹੈ ਅਤੇ ਸੁਰਿੰਦਰ ਸਿੰਘ ਧਨੋਆ ਇਸ ਦੇ ਨਿਰਦੇਸ਼ਕ ਹਨ। ਇਸ ਨਾਟਕ ਨੂੰ ਸ: ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਲਿਖਿਆ ਹੈ। ਸ: ਜਸਪ੍ਰੀਤ ਸਿੰਘ ਜਿੱਥੇ ਇਕ ਪਾਸੇ ਅਮਰੀਕਾ ਦੇ ਪ੍ਰਸਿੱਧ ਅਤੇ ਮਾਹਿਰ ਇਮੀਗ੍ਰੇਸ਼ਨ ਦੇ ਵਕੀਲ ਹਨ ਅਤੇ ਹੁਣ ਤੱਕ 1000 ਤੋਂ ਵੱਧ ਵਿਅਕਤੀਆਂ ਨੂੰ ਰਾਜਸੀ ਸ਼ਰਣ ਦੁਆ ਚੁੱਕੇ ਹਨ, ਉੱਥੇ ਦੂਸਰੇ ਪਾਸੇ ਉਹ ਇਕ ਵਧੀਆ ਲਿਖਾਰੀ ਅਤੇ ਉੱਘੇ ਸਮਾਜ ਸੇਵਕ ਵੀ ਹਨ।
ਸ: ਜਸਪ੍ਰੀਤ ਸਿੰਘ ਨੇ ਇਕ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਯਾਰਕ ਵਿਖੇ ਇਕ ਗ਼ੈਰ ਸਿਆਸੀ ਜਥੇਬੰਦੀ ਦਾ ਗਠਨ ਕੀਤਾ ਗਿਆ ਹੈ। ਇਸ ਕਲੱਬ ਦਾ ਨਾਮ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਇੰਕ ਰੱਖਿਆ ਗਿਆ ਹੈ। ਸ: ਜਸਪ੍ਰੀਤ ਸਿੰਘ ਹੁਰਾਂ ਨੇ ਦੱਸਿਆ ਕਿ ਇਸ ਅਹਿਮ ਕਲੱਬ ਦੇ 9 ਅਗ਼ਜੈ਼ਕਟਿਵ ਕਮੇਟੀ ਮੈਂਬਰ ਹਨ ਜੋ ਕਿ ਇਸ ਦੇ ਬੋਰਡ ਆਫ਼ ਡਾਇਰੈਕਟਰ ਹੋਣਗੇ। ਇਸ 9 ਮੈਂਬਰੀ ਐਗ਼ਜ਼ੈਕਟਿਵ ਕਮੇਟੀ ਦੇ ਨਾਮ ਅਤੇ ਅਹੁਦੇ ਇਸ ਪ੍ਰਕਾਰ ਹਨ:
1-ਜਗੀਰ ਸਿੰਘ – ਪ੍ਰਧਾਨ
2- ਅਸ਼ੋਕ ਕੁਮਾਰ- ਚੇਅਰਮੈਨ
3-ਹਰਵਿੰਦਰ ਸਿੰਘ ਵਾਲੀਆ- ਮੀਤ ਪ੍ਰਧਾਨ
4-ਸ:ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ- ਚੀਫ਼ ਪੈਟਰਨ ਅਤੇ ਚੀਫ਼ ਲੀਗਲ ਐਡਵਾਈਜ਼ਰ
5-ਗੁਰਦੇਵ ਸਿੰਘ ਕੰਗ-ਚੀਫ਼ ਐਡਵਾਈਜ਼ਰ ਅਤੇ ਚੀਫ਼ ਸਪੋਕਸਮੈਨ
6-ਜਬਰ ਸਿੰਘ ਗਰੇਵਾਲ-ਜਨਰਲ ਸਕੱਤਰ
7-ਚਰਨਜੀਤ ਸਿੰਘ ਚੰਨੀ-ਖ਼ਜ਼ਾਨਚੀ
8-ਫੁੰਮਣ ਸਿੰਘ-ਚੀਫ਼ ਪਬਲਿਕ ਰਿਲੇਸ਼ਨ ਅਫ਼ਸਰ, ਚੀਫ਼ ਮੀਡੀਆ ਇੰਚਾਰਜ,
9-ਰਾਜਿੰਦਰ ਸਿੰਘ ਲਾਲੀ- ਚੀਫ਼ ਆਰਗੇਨਾਈਜ਼ਰ
ਸ: ਜਸਪ੍ਰੀਤ ਸਿੰਘ ਜੋ ਕਿ ਇਸ ਕਲੱਬ ਦੇ ਚੀਫ਼ ਪੈਟਰਨ ਅਤੇ ਚੀਫ਼ ਲੀਗਲ ਐਡਵਾਈਜ਼ਰ ਹਨ ਹੁਰਾਂ ਦੱਸਿਆ ਕਿ ਇਸ ਕਲੱਬ ਦਾ ਮੰਤਵ ਲੋਕਾਂ ਦੀ ਬਿਨਾਂ ਕਿਸੇ ਸੁਆਰਥ ਤੋਂ ਧਰਮ, ਸਭਿਆਚਾਰ ਅਤੇ ਖੇਡਾਂ ਦੇ ਖੇਤਰ ਵਿਚ ਸੇਵਾ ਕਰਨਾ ਹੈ। ਇਸ ਦਾ ਕੋਈ ਸਿਆਸੀ ਏਜੰਡਾ ਨਹੀਂ ਹੈ ਪਰ ਲੋੜ ਪੈਣ ‘ਤੇ ਅਮਰੀਕਨ ਪਾਲੀਟਿਕਸ ਸਿਸਟਮ ਵਿੱਚ ਹਿੱਸਾ ਪਾਇਆ ਜਾ ਸਕਦਾ ਹੈ। ਗੁਰਦੁਆਰਾ ਸਿਤਾਸਤ ਵਿਚ ਕੋਈ ਸਿੱਧੀ ਦਖ਼ਲ ਅੰਦਾਜ਼ੀ ਨਹੀਂ ਕੀਤੀ ਜਾਵੇਗੀ ਪਰ ਮੈਂਬਰ ਹਿੱਸਾ ਲੈ ਸਕਦੇ ਹਨ। ਇਹ ਕਲੱਬ ਚੰਗੇ ਪ੍ਰਵਾਰਕ ਪ੍ਰੋਗਰਾਮ ਕਰਵਾਏਗਾ ਬਾਕੀ ਜਥੇਬੰਦੀਆਂ ਨੂੰ ਕਲੱਬਾਂ ਨੂੰ ਵੀ ਸਹਿਯੋਗ ਦੇਵੇਗਾ।