ਲਖਨਊ/ਕਾਨਪੁਰ- ਮਾਲੇਗਾਂਵ ਬਲਾਸਟ ਵਿਚ ਸਾਧਣੀ ਪ੍ਰਗਿਆ ਸਿੰਘ ਤੋਂ ਬਾਅਦ ਹੁਣ ਇਕ ਸਾਧ ਵੀ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਏਟੀਐਸ ਦੀ ਟੀਮ ਨੇ ਬੁਧਵਾਰ ਨੂੰ ਜੰਮੂ ਵਿਖੇ ਸ਼ਾਰਦਾ ਸਰਵਗਯ ਪੀਠ ਦੇ ਮੁੱਖੀ ਸਵਾਮੀ ਅੰਮ੍ਰਿਤਾਨੰਦ ਉਰਫ਼ ਸੁਧਾਕਰ ਦਿਵੇਦੀ ਉਰਫ਼ ਦਯਾਨੰਦ ਪਾਡੇਯ (35) ਨੂੰ ਕਾਨਪੁਰ ਤੋਂ ਹਿਰਾਸਤ ਵਿਚ ਲੈ ਲਿਆ। ਹੁਣ ਲਖਨੳ ਵਿਚ ਏਟੀਐਸ ਸੁਆਮੀ ਪਾਸੋਂ ਪੁੱਛਗਿੱਛ ਕਰ ਰਹੀ ਹੈ। ਜੰਮੂ ਤੋਂ ਸਵਾਮੀ ਦੇ ਦੋ ਨਜ਼ਦੀਕੀ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇੰਨਾ ਹੀ ਨਹੀਂ ਸੁਧਾਕਰ ਦੇ ਅਮਰਨਾਥ ਟਰਸਟ ਼ਜ਼ਮੀਨ ਵਿਵਾਦ ਨੂੰ ਹਿੰਸਕ ਬਨਾਉਣ ਵਿਚ ਹੱਥ ਹੋਣ ਸਬੰਧੀ ਵੀ ਜਾਂਚ ਹੋਣੀ ਹੈ। ਇਸਤੋਂ ਇਲਾਵਾ ਗ੍ਰਿਫਤਾਰ ਲੈਫ਼ਟੀਨੈਂਟ ਕਰਨਲ ਪੁਰੋਹਿਤ ਦੇ ਤਾਰ ਸਮਝੌਤਾ ਐਕਸਪ੍ਰੈਸ ਧਮਾਕਿਆਂ ਨਾਲ ਜੁੜੇ ਹੋਣ ਦੇ ਵੀ ਸੰਕੇਤ ਮਿਲੇ ਹਨ।
ਏਡੀਜੀ ਕਾਨੂੰਨ ਪ੍ਰਬੰਧ ਬ੍ਰਿਜਲਾਲ ਅਤੇ ਗ੍ਰਹਿ ਸਕੱਤਰ ਕੁਮਾਰ ਕਮਲੇਸ਼ ਨੇ ਦਸਿਆ ਕਿ ਸੁਧਾਕਰ ਦਿਵੇਦੀ ਨੂੰ ਸਾਧਣੀ ਦੀ ਅਤਿਵਾਦੀ ਮੁਹਿੰਮ ਦੀ ਪੂਰੀ ਜਾਣਕਾਰੀ ਸੀ। ਉਹ ਸਾਧਣੀ ਪ੍ਰਗਿਆ ਸਿੰਘ ਨਾਲ ਲਗਾਤਾਰ ਸੰਪਰਕ ਵਿਚ ਸੀ। ਉਸ ‘ਤੇ ਕਤਲ, ਜਾਨਲੇਵਾ ਹਮਲੇ, ਫਿਰਕੂ ਭਾਵਨਾਵਾਂ ਨੂੰ ਭੜਕਾਊਣ ਤੋਂ ਇਲਾਵਾ ਧਮਾਕਾਖੇਜ਼ ਆਰਡੀਨੈਸ ਅਤੇ ਗੈ਼ਰਕਾਨੂੰਨੀ ਸਰਗਰਮੀਆਂ ਨਿਵਾਰਣ ਅਧਿਨਿਯਮ ਦੇ ਤਹਿਤ ਇਲਜ਼ਾਮ ਹਨ। ਸੁਧਾਕਰ ਦੇ ਅਮਰਨਾਥ ਜ਼ਮੀਨ ਵਿਵਾਦ ਨੂੰ ਭੜਕਾਉਣ ਵਿਚ ਹੱਥ ਹੋਣ ਦੀ ਵੀ ਜੰਮੂ ਕਸ਼ਮੀਨ ਪੁਲਿਸ ਨੇ ਜਾਂਚ ਕਰਨੀ ਹੈ। ਮੁੰਬਈ ਏਟੀਐਸ ਦੇ ਸਹਾਇਕ ਕਮਿਸ਼ਨਰ ਮੋਹਨ ਕੁਲਕਰਣੀ ਦੀ ਅਗਵਾਈ ਵਿਚ ਮਹਾਰਾਸ਼ਟਰ ਅਤੇ ਯੂਪੀ ਏਟੀਐਸ ਨੂੰ ਲਾਇਆ ਗਿਆ ਹੈ। ਸਾਂਝੀਆਂ ਟੀਮਾਂ ਨੇ ਦਯਾਨੰਦ ਪਾਂਡੇਯ ਨੂੰ ਕਾਨਪੁਰ ਦੇ ਰਾਵਤਪੁਰ ਇਲਾਕੇ ਚੋਂ ਗ੍ਰਿਫਤਾਰ ਕੀਤਾ।
ਬ੍ਰਿਜਲਾਲ ਨੇ ਕਿਹਾ ਕਿ ਸੁਧਾਕਰ ਦਿਵੇਦੀ ਉਰਫ਼ ਦਯਾਨੰਦ ਪਾਂਡੇਯ ਜੰਮੂ ਦੀ ਸ਼ਾਰਦਾ ਸਰਵਗਯ ਪੀਠ ਦਾ ਮੁੱਖੀ ਹੈ। ਵਾਰਾਨਸੀ ਦਾ ਰਹਿਣ ਵਾਲਾ ਸੁਧਾਕਰ ਸਾਲ 2003 ਤੋਂ ਜੰਮੂ ਵਿਚ ਰਹਿੰਦਾ ਹੈ। ਉਸਦੇ ਪਿਤਾ ਦਯਾਨੰਦ ਦਿਵੇਦੀ ਰਿਟਾਇਰਡ ਸਬ ਇੰਸਪੈਕਟਰ ਹਨ। ਏਡੀਜੀ ਬ੍ਰਿਜਲਾਲ ਨੇ ਕਿਹਾ ਕਿ ਸੁਧਕਾਰ ਦੇ ਕਾਨਪੁਰ ਬਲਾਸਟ ਨਾਲ ਜੁੜੇ ਹੋਣ ਦਾ ਖੁਲਾਸਾ ਨਹੀਂ ਹੋਇਆ।
ਸਾਧਣੀ ਤੋਂ ਬਾਅਦ ਸਾਧ ਵੀ ਗ੍ਰਿਫਤਾਰ
This entry was posted in ਭਾਰਤ.