-ਭਾਰਤੀ ਅਰਥ ਵਿਵਸਥਾ ਮਜ਼ਬੂਤ
*ਪਰ ਭਾਰਤੀ ਰਾਜਨੀਤੀ ਕਮਜ਼ੋਰ
-ਮਨਟੀਕਾ ਵਿਖੇ ਜੌਹਨ ਗਰੇਮੰਡੀ ਦਾ ਸਨਮਾਨ
*ਇੰਜ ਕੀਤਿਆਂ ਹੀ ਪੰਜਾਬੀਆਂ ਦਾ ਵਧਣਾ ਹੈ ਮਾਣ
-ਓਬਾਮਾ ਨੇ ਅਮਰੀਕਾ-ਭਾਰਤ ਸਬੰਧਾਂ ਨੂੰ ਅਹਿਮ ਦਸਿਆ
*ਪਰ ਇਰਾਕ ਚੋਂ ਫੋਜਾਂ ਕੱਢਣ ਬਾਰੇ ਕੁਝ ਨਾ ਦਸਿਆ
ੳ-ਪੀੜ੍ਹੀ ਦਰ ਪੀੜ੍ਹੀ ਸੋਨੇ ਦੇ ਤਮਗ਼ੇ ਹਾਸਲ ਕਰਦਾ ਬਹਾਦਰ ਪ੍ਰਵਾਰ
*ਇਸੇ ਲਈ ਤਾਂ ਇਸ ਕੌਮ ਦੇ ਬਹਾਦਰਾਂ ਨੂੰ ਕਹਿੰਦੇ ਨੇ ਸਾਰੇ ਸਰਦਾਰ
-ਦਿੱਲੀ ਕਾਂਗਰਸ ਵਿਚ ਟਿਕਟ ਨਾ ਮਿਲਣ ਤੇ ਕੁੱਟਮਾਰ ਅਤੇ ਭੰਨਤੋੜ
*ਇਸ ਬਿਜ਼ਨੈੱਸ ਵਿਚ ਕੁਝ ਹਾਸਲ ਕਰਨ ਲਈ ਇਸਦੀ ਬਹੁਤ ਹੈ ਲੋੜ
-ਕਿਦਵਈ ਦੇ ਆਉਣ ਨਾਲ ਕੈਪਟਨ ਪੱਖੀ ਖੁਸ਼
*ਧਮਾਕੇ ਕਰਨ ਦੀ ਥਾਵੇਂ ਹੋਣੇ ਨੇ ਇਹ ਬੰਬ ਫੁੱਸ
-ਸਿੰਘ ਇਜ਼ ਕਿੰਗ ਦੇ ਗਾਣੇ ਕਰਕੇ ਬਰਾਤੀਆਂ ਨੂੰ ਕੁਟਾਪਾ ਚੜ੍ਹਿਆ
*ਪਿੰਡ ਵਾਲਿਆਂ ਲਾੜੇ ਨੂੰ ਪੁਛਿਆ, “ਭੁਤਨੀ ਦਿਆ ਤੂੰ ਘੋੜੀ ਕਿਉਂ ਚੜ੍ਹਿਆ”
-ਬਜ਼ੁਰਗ਼ ਨੂੰ ਪੈਨਸ਼ਨ ਵਿਚ ਮਿਲੇ ਨਕਲੀ ਨੋਟ
*ਫਿਰ ਤਾਂ ਅਕਾਲੀ ਸਰਕਾਰ ਵਿਚ ਹੈ ਵੱਡੀ ਖੋਟ
-ਭਾਰਤ ‘ਚ ਅਤਿਵਾਦ ਦੇ ਖਿਲਾਫ਼ ਫਤਵਾ
*ਸਿਰਫ਼ ਇਹ ਫਤਵਾ ਹੀ ਹੈ ਇਸਤੇ ਭਰੋਸਾ ਨਾ ਕਰ ਲਿਓ
-ਅਮਰੀਕਾ ‘ਚ ਬੇਰੁਜ਼ਗਾਰੀ ਨੇ 14 ਸਾਲਾਂ ਦੇ ਰਿਕਾਰਡ ਤੋੜੇ
*ਇਸ ਨਾਲ ਬੇਰੁਜ਼ਗਾਰ ਹੋਏ ਬਹੁਤ-ਰੁਜ਼ਗਾਰ ਵਾਲੇ ਰਹਿ ਗਏ ਥੋੜ੍ਹੇ
-81 ਸਾਲਾ ਲਾੜੇ ਨੂੰ ਮਿਲੀ ਆਨਲਾਈਨ ਲਾੜ੍ਹੀ
*ਫਿਰ ਬਾਬਿਆਂ ਲਈ ਗੱਲ ਹੈ ਬਹੁਤ ਚੰਗੀ, ਨਹੀਂ ਇਹ ਬਿਲਕੁਲ ਵੀ ਮਾੜੀ
-8 ਸਾਲ ਦੇ ਬੱਚੇ ਨੇ ਆਪਣੇ ਪਿਓ ਤੇ ਗੋਲੀ ਚਲਾਈ
*ਹੁਣ ਦੱਸੋ ਕੀ ਬਣੂੰ ਦੁਨੀਆਂ ਦਾ?
-ਅਰੁਣਾਚਲ ਦੇ ਮੁੱਦੇ ‘ਤੇ ਚੀਨ ਵੱਲੋਂ ਤਿੱਖੀ ਬਿਆਨਬਾਜ਼ੀ
*ਇਹ ਤਾਂ ਬੜੀ ਹੀ ਗੱਲ ਹੈ ਮਾੜੀ ਮਨਮੋਹਨ ਸਿੰਘ ਭਾਜੀ
-ਅੰਮ੍ਰਿਤਸਰ ‘ਚ ਅਕਾਲੀਆਂ ਨੇ ਕ੍ਰਿਪਾਨਾਂ ਸੂਤੀਆਂ
*ਸਿੰਘਾਂ ਦਾ ਕੰਮ ਹੀ ਹੈ ਕਬਜ਼ੇ ਲਈ ਕਰਨਾ ਦੰਗਾ, ਭਾਵੇਂ ਕਿਸੇ ਨੂੰ ਲੱਗੇ ਚੰਗਾ ਭਾਵੇ ਲੱਗੇ ਮੰਦਾ
-ਗੋਲਮਾਲ ਰਿਟਰਨਜ਼ ਅਤੇ ਫੈ਼ਸ਼ਨ ਬਾਕਸ ਆਫਿ਼ਸ ‘ਤੇ ਕਾਮਯਾਬ ਰਹੀਆਂ।
*ਬਾਕੀ ਫਿਲਮਾਂ ਹਫਤੇ ਦੋ ਹਫਤਿਆਂ ਬਾਅਦ ਹੀ ਆਹ ਗਈਆਂ ਔਹ ਗਈਆਂ।
-ਗੁੱਲ ਨੂੰ ਮਿਲੀਆਂ ਵੱਡੇ ਬੈਨਰਜ਼ ਦੀਆਂ ਫਿ਼ਲਮਾਂ
*ਪਰ ਸੁਣਿਐ ਰੋਲ ਪੰਜ ਪੰਜ ਮਿੰਟਾਂ ਦੇ ਹੀ ਨੇ
-ਬਿਪਾਸ਼ਾ ਅਚਾਨਕ ਸੈੱਟ ਤੋਂ ਚਲੀ ਆਈ
*ਜਦੋਂ ਉਸਨੂੰ ਕਸ਼ਮੀਰ ਚਲ ਚਲਦੀਆਂ ਗੋਲੀਆਂ ਦੀ ਆਵਾਜ਼ ਆਈ
-ਭਰੂਣ ਹੱਤਿਆ- ਹੱਤਿਆ ਜਾਂ
*ਪਾਪ
-ਦਾਣਾਂ ਪਾਣੀ ਖਿੱਚ ਕੇ ਲਿਆਉਂਦਾ…
*ਜੱਗੀ ਬਾਈ ਪਿਆ ਸਭ ਨੂੰ ਸਮਝਾਉਂਦਾ
-ਇਹ ਗੁਰਦੁਆਰਿਆਂ ‘ਤੇ ਕਬਜਿ਼ਆਂ ਦੀ ਲੜਾਈ ਕਦੋਂ ਮੁੱਕੇਗੀ…
*ਜਦੋਂ ਸਿੱਖ ਸੰਗਤ ਗੁਰੂਘਰਾਂ ਚੋਂ ਗੋਲਕ ਚੁੱਕੇਗੀ
-ਸਾਧਣੀ ਤੋਂ ਬਾਅਦ ਸਾਧ ਵੀ ਗ੍ਰਿਫਤਾਰ
*ਚਲੋ ਦੋਵੇਂ ਰਲਕੇ ਆਪਣੇ ਭਗਤ ਭਗਤਣੀਆਂ ਨੂੰ ਵਿਆਖਿਆਨ ਸੁਣਾਉਣਗੇ
-ਈਰਾਨ ਵਲੋਂ ਓਬਾਮਾ ਬਾਰੇ ਟਿੱਪਣੀ
*ਆਗੇ ਆਗੇ ਦੇਖੀਏ ਹੋਤਾ ਹੈ ਕਯਾ
-ਹਮਲੇ ਬੁੱਸ਼ ਦੇ ਹੁਕਮਾਂ ਨਾਲ ਹੋਏ ਸਨ
*ਹੋਰ ਕਿਹਦੇ ਹੁਕਮਾਂ ਨਾਲ ਹੁੰਦੇ
-ਅਤਿਵਾਦੀ ਫੌ਼ਜੀ ਸਕੂਲ ‘ਚ ਤਿਆਰ ਹੋਏ ਸਨ
*ਪਰ ਪੰਜਾਬ ਵਿਚ ਤਾਂ ਪੰਜਾਬ ਪੁਲਿਸ ਨੇ ਤਿਆਰ ਕੀਤੇ ਸਨ
-ਅਮਰੀਕੀ ਰਾਸ਼ਟਰਪਤੀ ਦੀ ਤਨਖਾਹ ਭਾਰਤੀ ਰਾਸ਼ਟਰਪਤੀ ਤੋਂ ਦਸ ਗੁਣਾ
*ਡਾਲਰ ਨੂੰ ਰੁਪਏ ‘ਚ ਤਬਦੀਲ ਕਰਕੇ ਵੇਖੋ ਪੰਜਾਹ ਦੇ ਕਰੀਬ ਬਣਦੇ ਨੇ