ਮੁੰਬਈ- ਸਾਧਣੀ ਤੋਂ ਬਾਅਦ ਮਾਲੇਗਾਂਵ ਬੰਬ ਧਮਾਕਿਆਂ ਦੇ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ ਸਾਧ ਦਇਆਨੰਦ ਦੀ ਜਾਨ ਲੈਪਟਾਪ ਵਿਚ ਫਸੀ ਹੋਈ ਹੈ। ਜਦੋਂ ਉਸਨੂੰ ਪਤਾ ਲਗਿਆ ਕਿ ਏਟੀਐਸ ਨੂੰ ਉਸਦਾ ਲੈਪਟਾਪ ਮਿਲ ਗਿਆ ਹੈ ਤਾਂ ਉਹ ਬੇਚੈਨ ਹੋ ਗਿਆ। ਅਧਿਕਾਰੀਆਂ ਨੂੰ ਉਹ ਘੜੀ ਘੜੀ ਇਹੋ ਕਹਿੰਦਾ ਰਿਹਾ ਕਿ ਮੈਨੂੰ ਭਾਂਵੇ ਫਾਂਸੀ ਲਾ ਦਿਓ ਪਰ ਮੇਰੇ ਲੈਪਟਾਪ ਨੂੰ ਹੱਥ ਨਾਂ ਲਾਓ। ਏਟੀਐਸ ਸੂਤਰਾਂ ਨੂੰ ਮੰਨਿਆ ਜਾਵੇ ਤਾਂ ਇਸ ਲੈਪਟਾਪ ਵਿਚ ਬੰਬ ਧਮਾਕਿਆਂ ਦੀ ਸਾਜਿਸ਼ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਛੁਪਿਆ ਹੋਇਆ ਹੈ। ਕੁਝ ਐਸਾ ਜੋ ਭਗਵੇਂ ਚੋਲੇ ਵਿਚ ਰਹਿਣ ਵਾਲੇ ਸਵਾਮੀ ਦਇਆਨੰਦ ਨਾਲ ਮੇਲ ਨਹੀ ਖਾਂਦਾ। ਅਸਲ ਵਿਚ ਜਦੋਂ ਸਵਾਮੀ ਦਇਆਨੰਦ ਨੂੰ ਪਤਾ ਚਲਿਆ ਕਿ ਏਟੀਐਸ ਉਸਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੀ ਹੈ ਤਾਂ ਉਸਨੇ ਸੱਭ ਤੋਂ ਪਹਿਲਾਂ ਆਪਣੇ ਲੈਪਟਾਪ ਵਿਚਲੀਆਂ ਅਹਿਮ ਜਾਣਕਾਰੀਆਂ ਡਲੀਟ ਕਰਨ ਦਾ ਕੰਮ ਸ਼ੁਰੂ ਕੀਤਾ। ਪਰ ਜਲਦਬਾਜੀ ਵਿਚ ਕੁਝ ਇਹੋ ਜਿਹੀਆਂ ਚੀਜਾਂ ਰਹਿ ਗਈਆਂ ਜੋ ਉਸਦੇ ਗਲੇ ਦੀ ਹਡੀ ਬਣ ਗਈਆਂ ਹਨ। ਸੂਤਰਾਂ ਮੁਤਾਬਿਕ ਸਵਾਮੀ ਦਇਆਨੰਦ ਦੇ ਲੈਪਟਾਪ ਵਿਚੋਂ ਕੁਝ ਅਸ਼ਲੀਲ ਤਸਵੀਰਾਂ ਮਿਲੀਆਂ ਹਨ। ਇਸ ਵਿਚ ਕਈਆਂ ਹਸਤੀਆਂ
ਦੀਆਂ ਗੰਦੀਆਂ ਤਸਵੀਰਾਂ ਹਨ। ਸਵਾਮੀ ਦੀਆਂ ਵੀ ਕੁਝ ਇਤਰਾਜ ਯੋਗ ਤਸਵੀਰਾਂ ਹਨ। ਮੁੰਬਈ ਏਟੀਐਸ ਉਸਦੇ ਲੈਪਟਾਪ ਦੀ ਫੋਰੇਂਸਿਕ ਜਾਂਚ ਕਰਵਾ ਰਹੀ ਹੈ। ਡਲੀਟ ਕੀਤੀਆਂ ਗਈਆਂ ਫਾਈਲਾਂ ਨੂੰ ਫਿਰ ਤੋਂ ਰੀਕਵਰ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਤਾਂ ਜੋ ਮਾਲੇਗਾਂਵ ਧਮਾਕਿਆਂ ਸਬੰਧੀ ਜੁੜੇ ਰਾਜ ਦਾ ਪਤਾ ਚਲ ਸਕੇ।
ਫਾਂਸੀ ਦੇ ਦਿਓ,ਲੈਪਟਾਪ ਨਾਂ ਵੇਖੋ – ਸ਼ੰਕਰਾਚਾਰੀਆ
This entry was posted in ਭਾਰਤ.