ਯੂ.ਐੱਸ.ਸੈਨਸਸ ਬਿਊਰੋ ਅਨੁਸਾਰ 2008 ਵਿੱਚ ਵਿਸ਼ਵ-ਜੰਨ-ਸੰਖਿਆ ਅੰਦਾਜਨ 6,706,992,932 (ਛੇ ਅਰਬ, ਸੱਤਰ ਕਰੋੜ,ਉਨੱਹਤਰ ਲੱਖ, ਬਾਨਵੇਂ ਹਜਾਰ, ਨੌਂ ਸੌ ਬੱਤੀ) ਹੋ ਗਈ ਹੈ ਜਿਸ ਵਿੱਚ ਏਸ਼ੀਆ ਦਾ ਯੋਗਦਾਨ ਲਗਭਗ 4 ਅਰਬ ਹੈ। ਵਿਸ਼ਵ ਦਾ ਕੁਲ ਖੇਤਰ 148,939,063 ਸਕੇਅਰ ਕਿੱਲੋਮੀਟਰ ਹੈ ਅਤੇ ਏਸ਼ੀਆ ਦਾ ਕੁੱਲ ਖੇਤਰ 44,614,000 ਸਕੇਅਰ ਕਿੱਲੋਮੀਟਰ ਹੈ। ਇਸ ਤਰ੍ਹਾਂ ਏਸ਼ੀਆ ਵਿਸ਼ਵ ਦੇ ਕੁਲ ਖੇਤਰ ਦਾ 30% ਹੈ। ਪਰ ਏਸ਼ੀਆ ਦੀ ਜੰਨ-ਸੰਖਿਆ ਵਿਸ਼ਵ ਦੇ ਕੁਲ ਜੰਨ-ਸੰਖਿਆ ਦਾ 60% ਹੈ। ਇਸੇ ਤੋਂ ਹੀ ਏਸ਼ੀਆ ਦੀ ਜੰਨ-ਸੰਖਿਆਂ ਦੀ ਭਿਆਨਕਤਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।
ਏਸ਼ੀਆ ਵਿੱਚ ਵਿਸ਼ਵ ਦੀ 60% , ਅਫਰੀਕਾ ਵਿੱਚ 12%, ਯੂਰੋਪ ਵਿੱਚ 11%, ਨੌਰਥ ਅਮਰੀਕਾ ਵਿੱਚ 8%, ਸਾਉਥ ਅਮਰੀਕਾ ਵਿੱਚ 5.3% ਅਤੇ ਅਸਟਰੇਲੀਆ ਵਿੱਚ 3.7% ਜੰਨ-ਸੰਖਿਆਂ ਨਿਵਾਸ ਕਰ ਰਹੀ ਹੈ।
ਵਿਸ਼ਵ ਦੀ ਜੰਨ-ਸੰਖਿਆਂ ਵਿਚ 1995 ਤੋਂ 2025 ਤੱਕ ਦੇ 30 ਸਾਲਾਂ ਵਿੱਚ ਜਿਨਾਂ 10 ਦੇਸ਼ਾ ਦਾ ਯੋਗਦਾਨ ਸਭ ਤੋਂ ਵੱਧ ਹੋਵੇਗਾ ਉਹ ਹਨ ਭਾਰਤ, ਚੀਨ, ਪਾਕਿਸਤਾਨ, ਨਾਇਜੀਰੀਆ, ਏਥੋਪੀਆ, ਇੰਡੋਨੇਸ਼ੀਆ, ਯੂ.ਐੱਸ.ਏ ., ਬੰਗਲਾਦੇਸ਼, ਜੈਰੇ ਅਤੇ ਇਰਾਨ। ਇਹਨਾਂ 30 ਸਾਂਲਾ ਵਿੱਚ 2 ਅਰਬ 35 ਕਰੋੜ ਦਾ ਵਾਧਾ ਹੋਵੇਗਾਂ। 2025 ਤੋਂ 2050 ਤਕ ਦੇ ਸਾਲਾਂ ਵਿੱਚ 1 ਅਰਬ 33 ਕਰੋੜ ਦਾ ਵਾਧਾ ਹੋਵੇਗਾ। ਇਹ ਵਾਧਾ 2.1 ਬੱਚਾ ਪ੍ਰਤੀ ਔਰਤ ਔਸਤ ਦੇ ਹਿਸਾਬ ਨਾਲ ਨਿਰਧਾਰਿਤ ਹੈ। ਭਾਰਤ ਵਿੱਚ ਇਹ ਵਾਧਾ ਚੀਨ ਤੋਂ ਕਿਤੇ ਜਿਆਦਾ ਹੋਵੇਗਾ।
ਵਿਸ਼ਵ ਦੀ ਵੱਧਦੀ ਜੰਨ-ਸੰਖਿਆਂ ਲਈ ਏਸ਼ਿਆਈ ਦੇਸ਼ ਸੱਭ ਤੋਂ ਵੱਧ ਜਿੰਮੇਵਾਰ ਹਨ ਖਾਸ ਕਰਕੇ ਭਾਰਤ ਅਤੇ ਚੀਨ।
1995 ਤੋਂ 2050 ਤੱਕ 3 ਅਰਬ 68 ਕਰੋੜ ਜੰਨ-ਸੰਖਿਆ ਦਾ ਵਾਧਾ ਹੋਵੇਗਾ। ਜਿਸ ਵਿੱਚ 2 ਅਰਬ ਜੰਨ-ਸੰਖਿਆ ਦਾ ਯੋਗਦਾਨ ਏਸ਼ੀਆ ਦੇਵੇਗਾ। ਭਾਰਤ ਦੀ ਜੰਨ-ਸੰਖਿਆ ਅੰਦਾਜਨ 1 ਅਰਬ 13 ਕਰੋੜ (ਮਾਰਚ 10 2008) ਹੋ ਚੁੱਕੀ ਹੈ ਅਤੇ ਚੀਨ ਦੀ 1 ਅਰਬ 33 ਕਰੋੜ। ਭਾਰਤ ਦਾ ਕੁੱਲ ਖੇਤਰ 3,287,590 ਸਕੇਅਰ ਕਿਲੋਮੀਟਰ ਅਤੇ ਚੀਨ ਦਾ 9,596,960 ਸਕੇਅਰ ਕਿਲੋਮੀਟਰ ਹੈ। ਇਸ ਤਰ੍ਹਾਂ ਭਾਰਤ ਵਿਸ਼ਵ ਦੇ ਕੁੱਲ ਖੇਤਰ ਦਾ 2.3% ਹੈ ਪਰ ਇੱਥੇ ਵਿਸ਼ਵ ਦੀ 17% ਜੰਨ-ਸੰਖਿਆਂ ਰਹਿ ਰਹੀ ਹੈ। ਚੀਨ ਕੋਲ ਵਿਸ਼ਵ ਦੇ ਕੁੱਲ ਖੇਤਰ ਦਾ 6.5% ਹੈ ਪਰ ਇੱਥੇ ਵੀ ਵਿਸ਼ਵ ਦੀ 20% ਜੰਨ-ਸੰਖਿਆ ਨਿਵਾਸ ਕਰ ਰਹੀ ਹੈ।
ਇਸ ਤਰ੍ਹਾਂ ਭਾਰਤ ਅਤੇ ਚੀਨ ਦੋਵਾਂ ਦੇਸ਼ਾਂ ਵਿੱਚ ਵਿਸ਼ਵ ਦੀ 37% ਜੰਨ-ਸੰਖਿਆਂ ਨਿਵਾਸ ਕਰਦੀ ਹੈ ਜਦ ਕਿ ਦੋਵਾਂ ਦੇਸ਼ਾਂ ਕੋਲ ਵਿਸ਼ਵ ਦੇ ਕੁਲ ਖੇਤਰ ਦਾ 8.7% ਹੀ ਹੈ।
ਭਾਰਤ ਦੀ ਜੰਨ-ਸੰਖਿਆਂ ਸਾਲਾਨਾ ਵਾਧਾ ਦਰ 1.46 ਹੈ। ਚੀਨ ਦੀ 0.58, ਯੂ ਐੱਸ ਏ ਦੀ 0.97, ਕੈਨੇਡਾ 0.90, ਅਸਟਰੇਲੀਆ 1.01, ਪਾਕਿਸਤਾਨ 1.84, ਰੂਸ ਦੀ ਵਾਧਾ ਦਰ ਨਕਰਾਤਮਿਕ ਹੈ -0.51, ਸੱਭ ਤੋਂ ਜਿਆਦਾ ਵਾਧਾ ਦਰ ਲਿਬੇਰੀਆ ਦੀ ਹੈ 4.50 ਅਤੇ ਸੱਭ ਤੋਂ ਘੱਟ ਕੁੱਕ ਇਸਲੈਂਡ ਦੀ -2.23 ਹੈ।
ਆਖਿਰ ਭਾਰਤ ਦੀ ਵੱਧ ਜੰਨ-ਸੰਖਿਆਂ ਦੇ ਕੀ ਕਾਰਨ ਹਨ ਹਾਂਲਾਂਕਿ ਅੱਜ ਵਾਧਾ ਦਰ ਵਿੱਚ ਕੁਝ ਕਮੀ ਹੋ ਰਹੀ ਹੈ ਪਰ ਪਹਿਲਾਂ ਦੀ ਹੀ ਵਧੀ ਹੋਈ ਜੰਨ-ਸੰਖਿਆਂ ਦੇ ਬਹੁਤ ਸਾਰੇ ਕਾਰਨ ਹਨ। ਜਿਸ ਵਿੱਚ ਪਹਿਲਾ ਕਾਰਨ ਹੈ ਲੜਕਾ-ਲੜਕੀ ਲਿੰਗ ਭੇਦ-ਭਾਵ। ਭਾਰਤ ਵਿੱਚ ਲੋਕ ਤਦ ਤਕ ਸਤੁੰਸ਼ਟ ਨਹੀ ਹੁੰਦੇ ਜਦ ਤਕ ਕਿ ਲੜਕੇ ਦੀ ਪ੍ਰਾਪਤੀ ਨਹੀ ਹੋ ਜਾਂਦੀ। ਲੜਕੇ ਪੈਦਾ ਹੋਣ ਼ਨੂੰ ਉਹ ਵੰਸ਼ ਨੂੰ ਅੱਗੇ ਵਧਾਉਣ ਲਈ ਜਰੂਰੀ ਮੰਨਦੇ ਹਨ। ਲੜਕੀ ਨੂੰ ਉਹ ਦਾਜ ਵਗੈਰਾ ਵਰਗੀਆਂ ਸਮਾਜ ਵਿੱਚ ਬੁਰਾਈਆਂ ਹੋਣ ਕਾਰਨ ਬੋਝ ਸਮਝਦੇ ਹਨ। ਇਸ ਲਈ ਉਹ ਲੜਕਾ ਪੈਦਾ ਹੋਣ ਦੀ ਉਡੀਕ ਕਰਦੇ ਹਨ। ਇਸ ਨਾਲ ਜਾਹਿਰ ਹੈ ਕਿ ਔਲਾਦ ਵਿੱਚ ਵਾਧਾ ਹੋਵੇਗਾ ਹੀ ਅਤੇ ਜੰਨ-ਸੰਖਿਆ ਵਿੱਚ ਵੀ। ਦੂਜਾ ਕਾਰਨ ਆਰਥਿਕ ਹਾਲਤ ਹੈ। ਜਿਸ ਅਨੁਸਾਰ ਲੋਕ ਸੋਚਦੇ ਹਨ ਕਿ ਜਿੰੇਨੇ ਜਿਆਦਾ ਲੜਕੇ ਹੋਣਗੇ, ਉਹਨਾ ਹੀ ਉਹ ਕਮਾਉਣਗੇ। ਜਿਸ ਨਾਲ ਉਹਨਾ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ। ਤੀਜਾ ਕਾਰਨ ਹੈ ਲੋਕ ਬੱਚਿਆਂ ਨੂੰ ਭਗਵਾਨ ਦਾ ਤੋਹਫਾ ਸਮਝਦੇ ਹਨ। ਜਿਸ ਅਨੁਸਾਰ ਉਹ ਜਿਆਦਾ ਬੱਚੇ ਪੈਦਾ ਹੋਣ ਨੂੰ ਗਲਤ ਨਹੀ ਸਮਝਦੇ। ਚੌਥਾ ਕਾਰਨ ਅਨਪੜਤਾ ਅਤੇ ਗਰੀਬੀ ਹੈ। ਭਾਰਤ ਦੀ ਕਾਫੀ ਅਬਾਦੀ ਪਿੰਡਾਂ ਵਿੱਚ ਨਿਵਾਸ ਕਰਦੀ ਹੈ। ਗਰੀਬੀ ਅਤੇ ਅਨਪੜਤਾ ਜਿਆਦਾ ਹੋਣ ਕਾਰਨ ਲੋਕ ਪਰਿਵਾਰ ਨਿਯੋਜਨ ਪ੍ਰਤੀ ਜਾਗਰੁਕ ਨਹੀਂ ਹਨ। ਪੰਜਵਾਂ ਕਾਰਨ ਬਾਲ –ਵਿਆਹ ਹੈ। ਅਗਰ ਲੋਕ ਛੋਟੀ ਉਮਰ ਵਿੱਚ ਵਿਆਹ ਕਰਨਗੇ ਤਾਂ ਜਾਹਿਰ ਹੈ ਉਹਨਾ ਦੀ ਔਲਾਦ ਵੀ ਹੋਵੇਗੀ ਅਤੇ ਜੰਨ-ਸੰਖਿਆ ਵਿੱਚ ਵਾਧਾ ਵੀ ਹੋਵੇਗਾਂ। ਇਹ ਉਹ ਕਾਰਨ ਹਨ ਜਿਨ੍ਹਾਂ ਕਰਕੇ ਭਾਰਤ ਦੀ ਜੰਨ-ਸੰਖਿਆ ਏਨੀ ਜਿਆਦਾ ਵੱਧ ਗਈ ਹੈ ਅਤੇ ਅੱਜ ਸੱਮਸਿਆ ਬਣੀ ਹੌਈ ਹੈ।
ਪਰ ਹੁਣ ਭਾਰਤ ਦੀ ਜਨਮ ਵਾਧਾ ਦਰ ਵਿੱਚ ਕਮੀ ਹੋ ਰਹੀ ਹੈ ਪਰ ਇਹ ਵਿਕਸਤ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹੈ। ਅੱਜ ਭਾਰਤ ਦੀ ਵਾਧਾ ਦਰ 1.46 ਹੈ। ਚੀਨ ਦੀ 0.58, ਯੂ ਐੱਸ ਏ ਦੀ 0.97, ਕੈਨੇਡਾ 0.90, ਅਸਟਰੇਲੀਆ 1.01, ਰੂਸ ਦੀ ਵਾਧਾ ਦਰ ਨਕਰਾਤਮਿਕ -0.51 ਹੈ। ਇਸ ਲਈ ਭਾਰਤ ਨੂੰ ਆਪਣੀ ਜਨਮ ਵਾਧਾ ਦਰ ਵਿੱਚ ਕਮੀ ਕਰਨ ਦੀ ਲੋੜ ਹੈ।
1950 ਵਿੱਚ ਭਾਰਤ ਅਤੇ ਚੀਨ ਵਿੱਚ 6 ਬੱਚੇ ਪ੍ਰਤੀ ਔਰਤ ਔਸਤ ਸੀ। ਪਰ ਚੀਨ ਨੇ ਇਸ ਵਿੱਚ ਸੁਧਾਰ ਕੀਤਾ ਅਤੇ 1990 ਵਿੱਚ ਉਸ ਦੀ ਔਸਤ 2.4 ਬੱਚੇ ਪ੍ਰਤੀ ਔਰਤ ਹੋ ਗਈ ਪਰ ਭਾਰਤ ਦੀ ਪ੍ਰਤੀ ਔਰਤ ਔਸਤ ਵਿੱਚ ਜਿਆਦਾ ਫਰਕ ਨਹੀਂ ਪਿਆ ਇਹ 1990 ਵਿੱਚ 4 ਬੱਚੇ ਪ੍ਰਤੀ ਔਰਤ ਸੀ। 2007 ਵਿੱਚ ਭਾਰਤ ਵਿੱਚ 2.7 ਬੱਚੇ ਪ੍ਰਤੀ ਔਰਤ ਸੀ। ਚੀਨ ਵਿੱਚ 1.7 ਅਤੇ ਯੂ.ਐੱਸ.ਏ ਵਿੱਚ 2.1 ਬੱਚੇ ਪ੍ਰਤੀ ਔਰਤ ਹੈ।
ਚੀਨ ਜੰਨ-ਸੰਖਿਆਂ ਕੰਟਰੋਲ ਕਰਨ ਵਿੱਚ ਕਾਮਯਾਬੀ ਹਾਂਸਿਲ ਕਰ ਰਿਹਾ ਹੈ ਪਰ ਭਾਰਤ ਨੂੰ ਚੀਨ ਦੇ ਮੁਕਾਬਲੇ ਘੱਟ ਕਾਮਯਾਬੀ ਮਿਲ ਰਹੀ ਹੈ। ਯੂ.ਐੱਸ.ਸੀ.ਬੀ. ਅਨੁਸਾਰ 1995 ਤੋਂ 2025 ਤੱਕ ਭਾਰਤ ਦੀ ਜੰਨ-ਸੰਖਿਆਂ ਵਿੱਚ ਲਗਭਗ 4 ਅਰਬ 1 ਕਰੋੜ (401 ਮਿਲੀਅਨ) ਦਾ ਵਾਧਾ ਹੋਵੇਗਾ ਪਰ ਇਸ ਦੇ ਮੁਕਾਬਲੇ ਚੀਨ ਦੀ ਜੰਨ-ਸੰਖਿਆਂ ਵਿੱਚ ਸਿਰਫ 2 ਅਰਬ 60 ਕਰੋੜ (260 ਮਿਲੀਅਨ) ਦਾ ਵਾਧਾ ਹੀ ਹੋਵੇਗਾ।
1959 ਤੋਂ 1999 ਤੱਕ ਦੇ 40 ਸਾਲਾਂ ਵਿੱਚ ਵਿਸ਼ਵ – ਜੰਨ ਸੰਖਿਆ 3 ਅਰਬ ਤੋਂ ਦੁੱਗਣੀ ਵੱਧ ਕੇ 6 ਅਰਬ ਹੋਈ। ਪਰ ਯੂ.ਐੱਸ.ਸੈਨਸਸ ਬਿਊਰੋ ਦੇ ਅੰਦਾਜੇ ਅਨੁਸਾਰ 1999 ਤੋਂ 2040 ਤੱਕ ਦੇ 40 ਸਾਲਾਂ ਵਿੱਚ ਇਹ 50% ਹੀ ਰਹੇਗੀ। ਇਹ 6 ਅਰਬ ਤੋੰ 9 ਅਰਬ ਹੋ ਜਾਵੇਗੀ। ਇਥੇ ਇਹ ਜਿਕਰ ਕਰਨਾ ਵੀ ਜਰੂਰੀ ਹੈ ਕਿ ਵਿਸ਼ਵ – ਜੰਨ ਸੰਖਿਆ ਦੇ ਵੱਧਣ ਦਾ ਕਾਰਨ ਜਨਮ ਦਰਾਂ ਵਿੱਚ ਵਾਧਾ ਹੀ ਨਹੀਂ ਸਗੌਂ ਮੌਤ ਦਰਾਂ ਵਿੱਚ ਕਮੀ ਹੋਣਾ ਵੀ ਹੈ ਜੋ ਵਿਸ਼ਵ ਲਈ ਚੰਗੀ ਗਲ ਹੈ। ਵਿਗਿਆਨ ਦੀ ਤਰੱਕੀ ਕਾਰਨ ਨਿੱਤ ਨਵੀਂਆਂ ਖੋਜਾਂ ਹੋਣ ਕਾਰਨ ਖਤਰਨਾਕ ਬਿਮਾਰੀਆਂ ਦੇ ਇਲਾਜ ਸੰਭਵ ਹੋਏ ਹਨ ਅਤੇ ਸਿਹਤ ਸਹੂਲਤਾਂ ਵਿੱਚ ਵਾਧਾ ਹੋਇਆ ਹੈ। ਨਵਜਾਤ ਸ਼ਿਸ਼ੂ ਦੀ ਮੌਤ ਦਰ ਵਿੱਚ ਕਮੀ ਆਈ ਹੈ। ਪ੍ਰਮਾਣੂ ਬੰਬ ਦੇ ਡੱਰ ਦੇ ਸਾਏ ਕਾਰਨ ਯੁੱਧਾਂ ਵਿੱਚ ਕਮੀ ਆਈ ਹੈ। ਜਿਸ ਵਿੱਚ ਹਜਾਰਾਂ ਮੌਤਾਂ ਤੱਕ ਹੋ ਸਕਦੀਆਂ ਹਨ। ਇਸ ਲਈ ਵਿਸ਼ਵ – ਜੰਨ ਸੰਖਿਆ ਵਿੱਚ ਹੋ ਰਹੇ ਵਾਧੇ ਦਾ ਕਾਰਨ ਜਨਮ ਦਰਾਂ ਵਿੱਚ ਵਾਧਾ ਹੀ ਨਹੀਂ ਹੈ। ਜਨਮ ਦਰ ਘੱਟ ਰਹੀ ਹੈ। ਅਜ ਯੂਰਪ ਦੀ ਅਬਾਦੀ ਵਿੱਚ ਵਾਧਾ ਨਹੀਂ ਹੋ ਰਿਹਾ ਸਗੌਂ ਘੱਟ ਰਹੀ ਹੈ। ਚਿੰਤਾ ਦਾ ਵਿਸ਼ਾ ਏਸ਼ੀਆ ਅਤੇ ਅਫਰੀਕਾ ਦਾ ਹੈ ਖਾਸ ਕਰਕੇ ਏਸ਼ੀਆ ਦਾ ਜਿੱਥੇ ਜਿਆਦਾਤਰ ਵਿਕਾਸਸ਼ੀਲ ਦੇਸ਼ ਹੀ ਹਨ ਨਾ ਕਿ ਵਿਕਸਤ। ਇੱਥੌਂ ਦੀ ਜੰਨ ਸੰਖਿਆਂ ਜਿਆਦਾ ਵੱਧ ਰਹੀ ਹੈ। ਇਥੌਂ ਦੀ ਵੱਧ ਰਹੀ ਜੰਨ ਸੰਖਿਆਂ ਲਈ ਜਿੰਮੇਵਾਰ ਦੋ ਦੇਸ਼ ਭਾਰਤ ਅਤੇ ਚੀਨ ਹਨ। ਪਰ ਚੀਨ ਜੰਨ ਸੰਖਿਆਂ ਕੰਟਰੋਲ ਕਰਨ ਵਿੱਚ ਕਾਮਯਾਬ ਹੋ ਰਿਹਾ ਹੈ ਪਰ ਭਾਰਤ ਨੂੰ ਹਾਲੇ ਸਫਲਤਾ ਨਹੀ ਮਿਲ ਰਹੀ ਅਤੇ ਨਾ ਹੀ ਏਸ਼ੀਆ ਦੇ ਹੋਰ ਛੋਟੇ-ਛੋਟੇ ਦੇਸ਼ ਜਿਹੜੇ ਅਕਾਰ ਵਿੱਚ ਤਾਂ ਬਹੁਤ ਛੋਟੇ ਹਨ ਪਰ ਖੂਬ ਅਬਾਦੀ ਪੈਦਾ ਕਰ ਰਹੇ ਹਨ ਨੂੰ ਜੰਨ ਸੰਖਿਆਂ ਕੰਟਰੋਲ ਕਰਨ ਵਿੱਚ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ। ਜੋ ਪੂਰੇ ਵਿਸ਼ਵ ਲਈ ਬੇਹੱਧ ਜਰੂਰੀ ਹੈ।
ਅੱਜ ਵਿਸ਼ਵ ਦੀ ਜੰਨ-ਸੰਖਿਆਂ ਸਾਲਾਨਾ ਵਾਧਾ ਦਰ 1.18 ਹੈ। ਯੂ.ਐੱਸ.ਸੀ.ਬੀ. ਅਨੁਸਾਰ ਅਗਰ ਵਾਧਾ ਦਰ ਇਵੈਂ ਹੀ ਜਾਰੀ ਰਹਿੰਦਾ ਹੈ ਤਾਂ ਵਿਸ਼ਵ ਦੀ ਜੰਨ-ਸੰਖਿਆ ਅੰਦਾਜਨ 2010 ਵਿੱਚ 6 ਅਰਬ 86 ਕਰੋੜ, 2020 ਵਿੱਚ 7 ਅਰਬ 65 ਕਰੋੜ, 2030 ਵਿੱਚ 8 ਅਰਬ 37 ਕਰੋੜ, 2040 ਵਿੱਚ 9 ਅਰਬ ਅਤੇ 2050 ਵਿੱਚ 9 ਅਰਬ 53 ਕਰੋੜ ਹੋ ਜਾਵੇਗੀ। ਵਿਸ਼ਵ ਵਿੱਚ ਦੋਵੇਂ ਏਸ਼ਿਆਈ ਦੇਸ਼ਾਂ ਭਾਰਤ ਦਾ ਪਹਿਲਾ ਅਤੇ ਚੀਨ ਦਾ ਦੂਜਾ ਸਥਾਨ ਹੋ ਜਾਵੇਗਾਂ।