ਪੈਰਿਸ – ਫਰਾਂਸ ਵਿੱਚ ਜਿਉ ਹੀ ਨਵੇ ਸਾਲ ਤੇ ਕਿਸ੍ਰਮਿਸ ਦਾ ਦਿਹਾੜਾ ਨੇੜੇ ਆ ਰਿਹਾ ਹੈ।ਪੈਰਿਸ ਦੇ ਸੁਪਰ ਸਟੋਰਾਂ ਨੇ ਰੰਗ ਵਰੰਗੀਆ ਰੁਸ਼ਨਾਉਦੀਆਂ ਲਾਈਟਾਂ ਨਾਲ ਸਜਾਵਟ ਸ਼ੁਰੂ ਕਰ ਦਿੱਤੀ ਹੈ।ਪੈਰਿਸ ਦੀ ਧੁੰਨੀ ਵਿਚਲੇ ਸਭ ਤੋਂ ਮਸ਼ਹੂਰ ਗੈਲਰੀ ਲਾਫਈਅਤ ਤੇ ਪਰਾਂਨਤਾਂ ਨੇ ਦੇ ਸਟੋਰਾਂ ਨੇ ਆਪਣੇ ਸ਼ੌਅ ਰੂਮਾਂ ਨੂੰ ਤ੍ਹਰਾਂ ਤ੍ਹਰਾਂ ਦੇ ਖਿਲਾੳੇਣੇ, ਕਪੜੇ ਤੇ ਮੇਕਅੱਪ ਆਦਿ ਨਾਲ ਸ਼ਿਗਾਰ ਲਿਆ ਹੈ।ਜਿਹਨਾਂ ਅੰਦਰ ਵੜਦਿਆਂ ਹੀ ਸਵਰਗ ਦਾ ਨਜ਼ਾਰਾ ਪੇਸ਼ ਆਉਦਾ ਹੈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਮੌਕੇ ਜਿਥੇ ਫਰੈਚ ਲੋਕੀ ਆਪੋ ਆਪਣੇ ਘਰਾਂ ਵਿੱਚ ਸੁੰਦਰ ਸਜਾਵਟ ਕਰਦੇ ਹਨ ਤਾਂ ਸਮੇ ਦੀ ਸਰਕਾਰ ਵਲੋਂ ਵੀ ਗਲੀਆਂ ਬਜਾਰਾਂ ਵਿੱਚ ਅਨੋਖੀ ਕਿਸਮ ਦੀਆਂ ਟਿਮ ਟਿਮਾਦੀਆਂ ਲਾਈਟਾਂ ਲਾਕੇ ਰਾਤ ਦਿੱਨ ਇੱਕ ਕੀਤਾ ਹੁੰਦਾ ਹੈ।ਪੈਰਿਸ ਦੀ ਸਭ ਤੋਂ ਮਹਿੰਗੀ ਤੇ ਸੁੰਦਰ ਸੜਕ ਛਾਜੇਲੀਜ਼ੇ ਦੇ ਦੁਆਲੇ ਲੱਗੇ ਦਰਖਤਾਂ ਦੇ ਪੱਤਿਆਂ ਨੂੰ ਵੀ ਕੱਜਿਆ ਹੁੰਦਾ ਹੈ।ਕਈ ਇਲਾਕਿਆਂ ਵਿੱਚ ਅਦਰੋਂ ਤੇ ਬਾਹਰੋ ਖੂਬਸੂਰਤ ਸਜ਼ਾਏ ਹੋਏ ਘਰਾਂ ਨੂੰ ਇਨਾਮ ਵੀ ਦਿੱਤਾ ਜਾਦਾਂ ਹੈ।