ਲੁਧਿਆਣਾ – ਬਿਹਾਰ ਅਤੇ ਝਾਰਖੰਡ ਸੂਬਿਆਂ ਵਿੱਚ ਪ੍ਰਿੰਸੀਪਲ ਸਕੱਤਰ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਆਈ ਏ ਐਸ ਅਧਿਕਾਰੀ ਸ਼੍ਰੀ ਮਿਥਿਲੇਸ਼ ਕੁਮਾਰ ਆਈ ਏ ਐਸ (ਰਿਟਾ:) ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਰੋਜ਼ਾ ਦੌਰੇ ਦੌਰਾਨ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਮੁਲਾਕਾਤ ਦੌਰਾਨ ਕਿਹਾ ਹੈ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੰਜਾਬੀ ਕਿਸਾਨਾਂ ਨੈ ਵਿਗਿਆਨਕ ਖੇਤੀ ਰਾਹੀਂ ਦੇਸ਼ ਦੀ ਨੁਹਾਰ ਬਦਲਣ ਵਿਚ ਸਭ ਤੋਂ ਵੱਡਾ ਹਿੱਸਾ ਪਾਇਆ। ਉਨ੍ਹਾਂ ਆਖਿਆ ਕਿ ਸਿੰਧ ਹੈਦਰਾਬਾਦ ਸੂਬੇ ਵਿਚ ਨਰਮੇ ਦੀ ਖੇਤੀ, ਲਾਇਲਪੁਰ ਅਤੇ ਹੋਰ ਬਾਰਾਂ ਵਿੱਚ ਅਗਾਂਹਵਧੂ ਖੇਤੀ ਤੋਂ ਬਾਅਦ ਪੰਜਾਬ ਤੇ ਪੰਜਾਬ ਤੋਂ ਬਾਅਦ ਤਰਾਈ ਖੇਤਰ ਵਿੱਚ ਵਿਕਸਤ ਖੇਤੀ ਕਰਨ ਵਾਲੇ ਪੰਜਾਬੀ ਹੀ ਸਨ। ਉਨ੍ਹਾਂ ਆਖਿਆ ਕਿ ਇਹ ਸਾਰਾ ਕੁਝ ਇਸੇ ਕਰਕੇ ਸੰਭਵ ਹੈ ਕਿਉਂਕਿ ਇਹ ਹਿੰਮਤੀ ਲੋਕ ਹਨ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਆਮ ਲੋਕਾਂ ਦੀ ਜ਼ਬਾਨ ਵਿੱਚ ਵਿਗਿਆਨ ਅਤੇ ਤਕਨਾਲੋਜੀ ਦਾ ਪਸਾਰ ਕਰਕੇ ਹਰ ਪੰਜਾਬੀ ਦੇ ਮਨ ਅੰਦਰ ਅੱਗੇ ਵਧਣ ਦਾ ਸੁਪਨਾ ਬੀਜਿਆ। ਉਨ੍ਹਾਂ ਆਖਿਆ ਕਿ ਪੰਜਾਬ ਮਾਡਲ ਨੂੰ ਬਿਹਾਰ ਅਤੇ ਝਾਰਖੰਡ ਵਿੱਚ ਵੀ ਲਾਗੂ ਕਰਨ ਲਈ ਉਹ ਰਾਜ ਸਰਕਾਰਾਂ ਨੂੰ ਲਿਖਣਗੇ। ਉਨ੍ਹਾਂ ਆਖਿਆ ਕਿ ਮੈਂ ਯੂਨੀਵਰਸਿਟੀ ਦੇ ਸਿਖਲਾਈ ਪ੍ਰੋਗਰਾਮਾਂ ਤੋਂ ਬੜਾ ਪ੍ਰਭਾਵਿਤ ਹੋਇਆ ਹਾਂ।
ਇਸ ਮੌਕੇ ਡਾ: ਮਨਜੀਤ ਸਿੰਘ ਕੰਗ ਨੇ ਆਖਿਆ ਕਿ ਸ਼੍ਰੀ ਮਿਥਿਲੇਸ਼ ਕੁਮਾਰ ਜੀ ਵੱਲੋਂ ਕੀਤੀ ਸ਼ਲਾਘਾ ਦੇ ਹੱਕਦਾਰ ਲਗਾਤਾਰ ਬਣੇ ਰਹਿਣ ਲਈ ਇਹ ਯੂਨੀਵਰਸਿਟੀ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੇ ਖੇਤੀ ਖੋਜ ਢਾਂਚੇ ਨੂੰ ਵੀ ਲਗਾਤਾਰ ਮਦਦਗਾਰ ਬਣੀ ਰਹੇਗੀ। ਡਾ: ਕੰਗ ਨੇ ਸ਼੍ਰੀ ਕੁਮਾਰ ਨੂੰ ਇਸ ਮੌਕੇ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਭੇਂਟ ਕੀਤੀਆਂ। ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਅਤੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਵੀ ਇਸ ਮੌਕੇ ਹਾਜ਼ਰ ਸਨ।
The honesty of your ptosing shines through