ਦਿਲੀ- ਇਸ ਸਮੇਂ ਦਿਲੀ ਵਿਧਾਨ ਸਭਾ ਚੋਣਾਂ ਬਹੁਤ ਨਜਦੀਕ ਹੋਣ ਕਰਕੇ ਚੋਣ ਪ੍ਰਚਾਰ ਕਾਫੀ ਜੋਰ ਸ਼ੋਰ ਨਾਲ ਹੋ ਰਿਹਾ ਹੈ। ਅਕਾਲੀ ਦਲ ਬਾਦਲ ਪਹਿਲੀ ਵਾਰ ਦੋ ਸੀਟਾਂ ਆਪਣੇ ਚੋਣ ਨਿਸ਼ਾਨ ਤਕੜੀ ਤੇ ਲੜ ਰਿਹਾ ਹੈ। ਇਹ ਦੋਵੇਂ ਸੀਟਾਂ ਪਾਰਟੀ ਲਈ ਵਕਾਰ ਦਾ ਸਵਾਲ ਬਣ ਗਈਆਂ ਹਨ। ਦਿਲੀ ਵਿਧਾ ਸਭਾ ਵਿਚ ਆਪਣਾ ਖਾਤਾ ਖੋਲਣ ਲਈ ਅਕਾਲੀ ਦਲ ਬਾਦਲ ਆਪਣੀ ਪੂਰੀ ਤਾਕਤ ਲਾ ਰਿਹਾ ਹੈ। ਪੰਜਾਬ ਦੇ ਜਿਆਦਾ ਤਰ ਮੰਤਰੀ ਦਿਲੀ ਵਿਚ ਡੇਰਾ ਲਾ ਕੇ ਬੈਠੈ ਹਨ।ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ,ਸੁਖਬੀਰ ਬਾਦਲ ਅਤੇ ਲਗਭਗ ਸਾਰੇ ਹੀ ਮੰਤਰੀ ਦਿਲੀ ਵਿਚ ਰਾਜਨੀਤੀ ਕਰਨ ਵਾਲੇ ਸਿਖਾਂ ਨਾਲ ਤਾਲਮੇਲ ਬਿਠਾਉਣ ਦੀਆਂ ਕੋਸਿ਼ਸ਼ਾਂ ਕਰ ਰਹੇ ਹਨ। ਹੁਣੇ ਹੁਣੇ ਅਕਾਲੀ ਦਲ ਵਿਚ ਸ਼ਾਮਲ ਹੋਏ ਗਾਇਕ ਹੰਸ ਰਾਜ ਹੰਸ ਆਪਣੇ ਗਾਣਿਆਂ ਅਤੇ ਗੱਲਾਂ ਨਾਲ ਦਿਲੀ ਵਾਸੀਆਂ ਨੂੰ ਪੰਜਾਬ ਨਾਲ ਜੁੜੇ ਹੋਣ ਦਾ ਪਾਠ ਪੜ੍ਹਾਂ ਰਹੇ ਹਨ। ਅਕਾਲੀ ਦਲ ਬਾਦਲ ਲੋਕਾਂ ਵਿਚ ਇਹ ਪਰਚਾਰ ਕਰ ਰਿਹਾ ਹੈ ਕਿ 84 ਦੇ ਦੰਗਿਆਂ ਵੇਲੇ ਪੰਜਾਬ ਨੇ ਹੀ ਉਨ੍ਹਾਂ ਨੂੰ ਸਹਾਰਾ ਦਿਤਾ ਸੀ। ਦਿਲੀ ਵਿਚ ਵੋਟਰਾਂ ਨੂੰ ਭਰਮਾਉਣ ਲਈ ਪੰਜਾਬ ਸਰਕਾਰ ਦਾ ਸਾਰਾ ਅਮਲਾ ਫੈਲਾ ਚੋਣ ਪ੍ਰਚਾਰ ਵਿਚ ਝੋਂਕਿਆ ਹੋਇਆ ਹੈ। ਜਿਸ ਕਰਕੇ ਪੰਜਾਬ ਵਿਚ ਸਰਕਾਰ ਦੇ ਕੰਮ ਕਾਰ ਠੱਪ ਪਏ ਹਨ। ਇਸ ਲੋਕਾਂ ਨੂੰ ਕੰਮ ਕਰਵਾਉਣ ਵਿਚ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ।