ਨਵੀ ਦਿਲੀ- ਦਿਲੀ ਵਾਸੀਆਂ ਨੂੰ ਬੜੀ ਸੋਚ ਸਮਝ ਕੇ ਵੋਟ ਦੇ ਹੱਕ ਦੀ ਵਰਤੋਂ ਕਰਨੀ ਪੈਣੀ ਹੈ ਕਿਉਂਕਿ ਕਿਤੇ ਅਜਿਹਾ ਉਮੀਦਵਾਰ ਵਿਧਾਨ ਸਭਾ ਵਿਚ ਨਾਂ ਪਹੁੰਚ ਜਾਵੇ ਜਿਸ ਉਪਰ ਅਪਰਾਧਿਕ ਕੇਸ ਦਰਜ ਹੋਣ। ਦਿਲੀ ਚੋਣ ਦੰਗਲ ਵਿਚ ਉਤਰੇ 14 ਫੀਸਦੀ ਉਮੀਦਵਾਰਾਂ ਉਪਰ ਅਪਰਾਧਿਕ ਅਰੋਪ ਲਗ ਚੁਕੇ ਹਨ। ਅਰੋਪ ਵੀ ਛੋਟੇ ਮੋਟੇ ਨਹੀ, ਪੰਜ ਦੇ ਖਿਲਾਫ ਹਤਿਆ ਦੀ ਕੋਸਿ਼ਸ਼, ਤਿੰਨ ਦੇ ਖਿਲਾਫ ਹਤਿਆ, ਤਿੰਨ ਦੇ ਖਿਲਾਫ ਅਪਹਰਣ,ਚਾਰ ਦੇ ਖਿਲਾਫ ਵਸੂਲੀ ਅਤੇ ਡਕੈਤੀ, 20 ਦੇ ਖਿਲਾਫ ਧੋਖੇਬਾਜੀ ਦਾ ਅਰੋਪ ਹੈ। ਇਹ ਸਾਰਾ ਕੁਝ ਉਮੀਦਵਾਰਾਂ ਨੇ ਆਪਣੇ ਸਹੁੰ ਚੁਕਣ ਸਮੇ ਪੇਪਰਾਂ ਵਿਚ ਭਰਿਆ ਹੈ।ਦਿਲੀ ਇਲੈਕਸ਼ਨ ਵਾਚ ਗਰੁਪ ਨੇ ਇਨ੍ਹਾਂ ਪੇਪਰਾਂ ਦੀ ਛਾਣਬੀਣ ਕਰਕੇ ਤਥਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ। ਰਿਪੋਰਟ ਵਿਚ 69 ਸੀਟਾਂ ਲਈ ਚੋਣ ਦੰਗਲ ਵਿਚ ਉਤਰੇ 863 ਉਮੀਦਵਾਰਾਂ ਵਿਚੋਂ 91 ਦੇ ਖਿਲਾਫ ਅਪਰਾਧਿਕ ਮੁਕਦਮੇ ਦਰਜ ਹਨ। ਭਾਜਪਾ ਦੇ 19, ਕਾਂਗਰਸ ਦੇ 19 ਅਤੇ ਬਸਪਾ ਦੇ15 ਉਮੀਦਵਾਰਾਂ ਦੇ ਖਿਲਾਫ ਅਲੱਗ-ਅਲੱਗ ਕੇਸ ਦਰਜ ਹਨ। ਚੋਣਾਂ ਤੋਂ ਪਹਿਲਾਂ ਕਾਂਗਰਸ ਤੇ ਭਾਜਪਾ ਦੋਵਾਂ ਹੀ ਪਾਰਟੀਆਂ ਦਾ ਕਹਿਣਾ ਸੀ ਕਿ ਅਪਰਾਧਿਕ ਸੋਚ ਵਾਲੇ ਉਮੀਦਵਾਰ ਨਹੀ ਬਣਾਏ ਜਾਣਗੇ। ਪਰ ਦੋਵਾਂ ਹੀ ਪਾਰਟੀਆਂ ਵਿਚ 28 ਫੀਸਦੀ ਉਮੀਦਵਾਰ ਦਾਗੀ ਹਨ। ਅੰਬੇਦਕਰ ਨਗਰ ਵਿਚ ਉਤਰੇ ਭਾਜਪਾ ਦੇ ਉਮੀਦਵਾਰ ਤੇ ਕਤਲ ਦਾ ਮੁਕਦਮਾ ਦਰਜ ਹੈ। ਸੀਲ਼ਮਪੁਰ ਤੋਂ ਬਸਪਾ ਦੇ ਉਮੀਦਵਾਰ ਅਤੇ ਰੋਹਤਾਸ਼ ਨਗਰ ਤੋਂ ਸਪਾ ਦੇ ਉਮੀਦਵਾਰ ਦੇ ਖਿਲਾਫ ਵੀ ਹਤਿਆ ਦਾ ਮੁਕਦਮਾ ਦਰਜ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੀ ਵੋਟ ਦੀ ਸੋਚ ਸਮਝ ਕੇ ਵਰਤੋਂ ਕਰਨ ਤਾਂ ਜੋ ਦਾਗੀ ਉਮੀਦਵਾਰਾਂ ਨੂੰ ਵਿਧਾਨ ਸਭਾ ਵਿਚ ਨਾਂ ਭੇਜਿਆ ਜਾਵੇ।