ਸੁਣ ਮਾਏ ਅਣਜੰਮੀ ਧੀ ਦੀ ਪੁਕਾਰ,
ਬਾਪੂ ਨੂੰ ਮਨਾ ਲੈ, ਕਰਾਂ ਤਰਲੇ ਮੈਂ ਵਾਰ-ਵਾਰ।
ਸੁਣਿਆ ਏ ਰਾਤੀਂ ਤੇਰੀ ਸਕੈਨਿੰਗ ਕਰਾਈ,
ਧੀ ਦਾ ਪਤਾ ਲੱਗਾ ਬਾਪੂ ਪਾਈ ਏ ਦੁਹਾਈ,
ਕਹਿੰਦੇ ਜੰਮਣੀ ਨਹੀਂ ਇਹ ਬਣੂ ਮੇਰੇ ਉਤੇ ਭਾਰ,
ਬਾਪੂ ਨੂੰ ਮਨਾ ਲੈ, ਕਰਾਂ ਤਰਲੇ ਮੈਂ ਵਾਰ-ਵਾਰ।
ਮੇਰਾ ਵੀ ਏ ਹੱਕ ਇਸ ਦੁਨੀਆ ਤੇ ਆਉਣ ਦਾ,
ਤੇਰਾ ਤੇ ਬਾਪੂ ਦਾ ਪਿਆਰ ਪਾਉਣ ਦਾ,
ਵਾਸਤਾ ਏ ਰੱਬ ਦਾ ਦਿਖਾਦੇ ਮੈਂਨੂੰ ਇਹ ਸੰਸਾਰ,
ਬਾਪੂ ਨੂੰ ਮਨਾ ਲੈ, ਕਰਾਂ ਤਰਲੇ ਮੈਂ ਵਾਰ-ਵਾਰ।
ਜਨਮ ਲੇ ਕੇ ਬਾਪੂ ਦਾ ਨਾਂਅ ਵਧਾਉਂਗੀ,
ਪੜ੍ਹ ਲਿਖ ਕੇ ਮਾ ਮੈਂ ਤੇਰਾ ਨਾਂਅ ਚਮਕਾਉਂਗੀ,
ਕਰਦੀ ਮੈਂ ਤੇਰੇ ਨਾਲ ਇਹ ਕੌਲ ਇਕਰਾਰ,
ਬਾਪੂ ਨੂੰ ਮਨਾ ਲੈ, ਕਰਾਂ ਤਰਲੇ ਮੈਂ ਵਾਰ-ਵਾਰ।
ਪੁੱਤਾਂ ਨਾਲੋਂ ਵੱਧ ਤੁਹਾਡੀ ਕਰੂੰਗੀ ਸੇਵਾ,
ਕਹਿੰਦੇ ਨੇ ਸਿਆਣੇ ਕਰੋ ਸੇਵਾ ਮਿਲੂ ਮੇਵਾ,
ਕਰਦੀ ਹਾਂ ਵਾਅਦਾ ਨਹੀਂ ਬਣੂੰਗੀ ਮੈਂ ਭਾਰ,
ਹਾਏ ਨੀ ਮਾਏ ਮੇਰੀਏ ਤੂੰ ਨਾ ਮੈਨੂੰ ਮਾਰ।
ਬਾਪੂ ਨੂੰ ਮਨਾ ਲੈ, ਕਰਾਂ ਤਰਲੇ ਮੈਂ ਵਾਰ-ਵਾਰ।
ਅਣਜੰਮੀ ਧੀ ਦੀ ਪੁਕਾਰ
This entry was posted in ਕਵਿਤਾਵਾਂ.