ਯਾਦ ਕਰਕੇ ਕੇ ਕਿਸੇ ਨੂੰ ਕਿੱਦਾਂ ਰੋ ਪੈਂਦੇ ਲੋਕ
ਗਮ ਪੀ ਲੈਂਦੇ ਲੋਕ ਕਿਦਾਂ ਜੀਅ ਲੈਂਦੇ ਲੋਕ
ਦਿਸੇ ਆਪਣਾ ਨਾ ਕੋਈ ਪਿਆਰ ਦੇਵੇ ਨਾ ਗਵਾਹੀ
ਸਭ ਦੇਖ ਦੇਖ ਜਾਂਦੇ ਸਾਡੇ ਪਿਆਰ ਦੀ ਤਬਾਹੀ
ਅਸੀਂ ਜਿਉਂਦੇ ਜੀਅ ਨਾ ਸਕੇ ਮਰਕੇ ਜੀਅ ਲੈਂਦੇ ਲੋਕ
ਯਾਦ ਕਰਕੇ ਕੇ ਕਿਸੇ ਨੂੰ ਕਿੱਦਾਂ ਰੋ ਪੈਂਦੇ ਲੋਕ
ਗਮ ਪੀ ਲੈਂਦੇ ਲੋਕ ਕਿੱਦਾਂ ਜੀਅ ਲੈਂਦੇ ਲੋਕ
ਥੋੜ੍ਹੀ ਹੁੰਗਾਰਿਆਂ ਚ’ ਲੰਘੀ ਬਾਕੀ ਲਾਰਿਆਂ ਚ’ ਲੰਘੀ
ਕੱਢ ਤਲੀ ਉੱਤੇ ਰੱਖੀ ਜਾਨ ਜਦੋਂ ਵੀ ਤੂੰ ਮੰਗੀ
ਜਾਨ ਕੱਢ ਕੇ ਕਿਸੇ ਦੀ ਕਿੱਦਾਂ ਜੀਅ ਲੈਂਦੇ ਲੋਕ
ਯਾਦ ਕਰਕੇ ਕੇ ਕਿਸੇ ਨੂੰ ਕਿਦਾਂ ਰੋ ਪੈਂਦੇ ਲੋਕ
ਗਮ ਪੀ ਲੈਂਦੇ ਲੋਕ ਕਿੱਦਾਂ ਜੀਅ ਲੈਂਦੇ ਲੋਕ
ਸਾਨੂੰ ਜੀਣ ਲਈ ਹੈ ਕਾਫੀ ਤੇਰੇ ਗਮਾਂ ਦਾ ਸਹਾਰਾ
‘ਦਿਲ’ ਯਾਦ ਤੇਰੀ ਵਿਚ ਰਹਿੰਦਾ ਭਰਦਾ ਹੁੰਗਾਰਾ
ਯਾਦਾਂ ਸੀਨੇ ਨਾਲ ਲਾਕੇ ਕਿੱਦਾਂ ਜੀਅ ਲੈਂਦੇ ਲੋਕ
ਯਾਦ ਕਰਕੇ ਕੇ ਕਿਸੇ ਨੂੰ ਕਿਦਾਂ ਰੋ ਪੈਂਦੇ ਲੋਕ
ਗਮ ਪੀ ਲੈਂਦੇ ਲੋਕ ਕਿਦਾਂ ਜੀਅ ਲੈਂਦੇ ਲੋਕ
ਪਿਆਰ ਸੂਲੀ ਤੋਂ ਵੀ ਔਖਾ ਕਰਨਾ ਹਰ ਕੋਈ ਚਾਹੁੰਦਾ
ਯਾਰ ਪਿੱਛੇ ਥਲਾਂ ਵਿਚ ਪੈਰ ਕੋਈ ਹੀ ਟਿਕਾਉਂਦਾ
ਖਾ ਕੇ ਵੱਟਿਆਂ ਦੀ ਚੋਟ ਕਿੱਦਾਂ ਜੀਅ ਲੈਂਦੇ ਲੋਕ
ਯਾਦ ਕਰਕੇ ਕੇ ਕਿਸੇ ਨੂੰ ਕਿਦਾਂ ਰੋ ਪੈਂਦੇ ਲੋਕ
ਗਮ ਪੀ ਲੈਂਦੇ ਲੋਕ ਕਿਦਾਂ ਜੀਅ ਲੈਂਦੇ ਲੋਕ