ਮੁੰਬਈ- ਮਾਲੇਗਾਂਵ ਵਿਸਫੋਟ ਮਾਮਲੇ ਵਿਚ ਸਾਧਣੀ ਨੇ ਅਦਾਲਤ ਵਿਚ ਏਟੀਐਸ ਤੇ ਇਹ ਸਨਸਨੀਖੇਜ ਅਰੋਪ ਲਾਇਆ ਕਿ ਉਸਨੂੰ ਟਾਰਚਰ ਕੀਤਾ ਗਿਆ ਹੈ ਅਤੇ ਜਬਰਦਸਤੀ ਅਸ਼ਲੀਲ਼ ਸੀਡੀ ਵੀ ਸੁਣਾਈ ਗਈ। ਏਟੀਐਸ ਉਸਨੂੰ ਹੋਰ ਸਮਾਂ ਹਿਰਾਸਤ ਵਿਚ ਲੈਣਾ ਚਾਹੁੰਦੀ ਸੀ। ਪਰ ਸਤਾਂ ਅਰੋਪੀਆਂ ਵਲੋਂ ਲਾਏ ਗਏ ਗੰਭੀਰ ਅਰੋਪਾਂ ਕਰਕੇ ਜਜ ਨੇ ਏਟੀਐਸ ਦੀ ਅਦਾਲਤ ਵਿਚ ਭੇਜਣ ਤੋਂ ਇਨਕਾਰ ਕਰਦੇ ਹੋਏ ਤਿੰਨ ਦਿਸੰਬਰ ਤਕ ਨਿਆਂਇਕ ਜਿਰਾਸਤ ਵਿਚ ਭੇਜ ਦਿਤਾ। ਜਦੋਂ ਸਤੇ ਅਰੋਪੀ ਅਦਾਲਤ ਵਿਚ ਪੇਸ਼ ਹੋਏ ਤਾਂ ਜੱਜ ਨੇ ਉਨ੍ਹਾਂ ਨੂੰ ਪੁਛਿਆ ਕਿ ਉਨ੍ਹਾਂ ਨੂੰ ਏਟੀਐਸ ਤੋਂ ਕੋਈ ਸਿ਼ਕਾਇਤ ਹੈ ਤਾਂ ਇਕ ਤੋਂ ਬਾਅਦ ਇਕ ਸਾਰਿਆਂ ਨੇ ਅਰੋਪਾਂ ਦੀ ਝੜੀ ਲਾ ਦਿਤੀ। ਸਾਧਣੀ ਨੇ ਕਿਹਾ ਕਿ ਉਸ ਨਾਲ ਗਾਲੀ-ਗਲੋਜ ਕਰਦੇ ਹਨ। ਅਸ਼ਲੀ਼ ਸੀਡੀ ਵਿਖਾਉਂਦੇ ਹਨ ਅਤੇ ਰਾਤ ਨੂੰ ਦੋ ਵਜੇ ਉਠਾਂ ਕੇ ਧਮਕੀਆਂ ਦਿੰਦੇ ਹਨ। ਇਸ ਤਰ੍ਹਾਂ ਸਾਰਿਆਂ ਨੇ ਅਰੋਪਾਂ ਬਾਰੇ ਵਖੋ-ਵਖ ਕਹਾਣੀਆਂ ਬਣਾ ਕੇ ਸੁਣਾਈਆਂ। ਬਾਅਦ ਵਿਚ ਸਰਕਾਰੀ ਵਕੀ਼ਲ ਰੋਹਣੀ ਸਾਲਿਅਨ ਨੇ ਅਦਾਲਤ ਵਿਚ ਕਿਹਾ ਕਿ ਇਨ੍ਹਾਂ ਅਰੋਪਾਂ ਤੇ ਜਲਦੀ ਹੀ ਏਟੀਐਸ ਆਪਣਾ ਜਵਾਬ ਅਦਾਲਤ ਵਿਚ ਦਾਖਿਲ ਕਰੇਗੀ।