ਹਰੀਕੇ - ਹਰੀਕੇ ਝੀਲ ਵਿਚ ਰੰਗ- ਬਿਰੰਗੇ ਪ੍ਰਵਾਸੀ ਪੰਛੀ ਇਸਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਹਨ। ਇਹ ਪ੍ਰਵਾਸੀ ਪੰਛੀ ਹਜ਼ਾਰਾਂ ਮੀਲਾਂ ਦਾ ਸਫਰ ਤਹਿ ਕਰਕੇ ਯੌਰਪ ਦੇ ਦੇਸ਼ਾਂ ਤੋਂ ਪ੍ਰਵਾਸ ਕਰਕੇ ਇਥੇ ਆਉਂਦੇ ਹਨ। ਯੌਰਪ ਵਿਚ ਜਿਆਦਾ ਠੰਣ ਹੋਣ ਕਰਕੇ ਝੀਲਾਂ ਜੰਮ ਜਾਂਦੀਆਂ ਹਨ। ਇਹ ਪੰਛੀ ਸਰਦੀਆਂ ਦੇ ਪਿਆਰੇ ਮਹਿਮਾਨ ਬਣਦੇ ਹਨ, ਜੋ ਅਕਤੂਬਰ ਸ਼ੁਰੂ ਹੁੰਦਿਆਂ ਹੀ ਇਥੇ ਪਹੁੰਚਣਾ ਸ਼ੁਰੂ ਹੋ ਜਾਂਦੇ ਹਨ। ਸਰਦੀ ਖਤਮ ਹੁੰਦਿਆਂ ਹੀ ਇਹ ਵਾਪਿਸ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਹਨ। ਇਸ ਸਮੇ ਹਰੀਕੇ ਝੀਲ ਵਿਚ 20 ਹਜ਼ਾਰ ਦੇ ਕਰੀਬ ਪੰਛੀ ਪਹੁੰਚ ਚੁਕੇ ਹਨ।
ਝੀਲ ਵਿਚ 240 ਕਿਸਮਾਂ ਦੇ ਲਗਭਗ ਪਰਵਾਸੀ ਪੰਛੀ ਪਹੁੰਚਦੇ ਹਨ। ਇਸ ਸਮੇਂ ਛੇ ਹਜ਼ਾਰ ਸਪੂਨ ਬਿਲਜ ਅਤੇ ਇਕ ਹਜ਼ਾਰ ਸਾਇਬੇਰੀਅਨ ਗਲਜ ਪਹੁੰਚ ਚੁਕੇ ਹਨ। ਇਨ੍ਹਾਂ ਤੋਂ ਇਲਾਵਾ ਸਾਂਵਲਟ, ਪਿੰਟੇਲ, ਪੇਂਟਿਡ ਸਟੋਰਕ, ਓਪਨ ਬਿਲ ਸਟੋਰਕ,ਵਾਈਟ ਆਈਬਜ਼, ਬਲੈਕ ਆਈਬਜ਼ ਆਦਿ ਵੰਨ-ਸੁਵੰਨੇ ਪੰਛੀ ਝੀ਼ਲ ਵਿਚ ਅਠਖੇਲੀਆਂ ਕਰਦੇ ਵੇਖੇ ਜਾ ਸਕਦੇ ਹਨ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਦੀ ਵਧਣ ਦੇ ਨਾਲ-ਨਾਲ ਇਨ੍ਹਾਂ ਦੀ ਸੰੀਖਆ ਵੀ ਵਧਦੀ ਜਾਂਦੀ ਹੈ।