ਸੁਭਾਸ਼ ਘਈ ਦੀ ‘ਯੁਵਰਾਜ’ ਇਕ ਸੰਗੀਤਮਈ ਕਹਾਣੀ ਹੈ, ਜਿਸ ਵਿਚ ਅੱਜ ਦੀ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਵਿਖਾਇਆ ਗਿਆ ਹੈ। ਇਹ ਪੀੜ੍ਹੀ ਰਿਸ਼ਤਿਆਂ ਅਤੇ ਕਦਰਾਂ ਕੀਮਤਾਂ ਦੀ ਬਜਾਏ ਪੈਸਾ ਅਤੇ ਲਾਈਫ਼ ਸਟਾਈਲ ਨੂੰ ਅਹਿਮੀਅਤ ਦਿੰਦੀ ਹੈ। ਫਿਲਮ ਦੇ ਤਿੰਨ ਮੁੱਖ ਕਿਰਦਾਰਾਂ ਨੂੰ ਸੰਗੀਤ ਪ੍ਰੇਮੀ ਵਿਖਾਇਆ ਗਿਆ ਹੈ।
ਅਮੀਰ ਪਿਤਾ ਦੇ ਤਿੰਨ ਬੇਟੇ ਦੇਵਨ ਯੁਵਰਾਜ (ਸਲਮਾਨ ਖਾਨ), ਗਿਆਨੇਸ਼ ( ਅਨਿਲ ਕਪੂਰ) ਅਤੇ ਡੈਨੀ ( ਜਾਏਦ ਖਾਨ) ਹਨ। ਤਿੰਨਾਂ ਦਾ ਪਾਲਣ ਪੋਸ਼ਣ ਵੱਖ ਵੱਖ ਤਰੀਕੇ ਨਾਲ ਹੋਇਆ ਹੈ, ਇਸ ਲਈ ਤਿੰਨਾਂ ਦੀਆਂ ਸ਼ਖ਼ਸੀਅਤਾਂ ਇਕ ਦੂਜੇ ਤੋਂ ਵਖਰੀਆਂ ਹਨ। ਜਿ਼ੰਦਗ਼ੀ ਦੇ ਪ੍ਰਤੀ ਵੱਖਰਾ ਨਜ਼ਰੀਆ ਰਖਣ ਵਾਲੇ ਤਿੰਨੇ ਬੇਟੇ ਆਪਣੇ ਪਿਤਾ ਦੀ ਜਾਇਦਾਦ ਨੂੰ ਹਾਸਲ ਕਰਨ ਲਈ ਇਕ ਦੂਜੇ ਦੇ ਰਾਹ ਵਿਚ ਆਉਂਦੇ ਹਨ। ਕਿਸੇ ਤਰ੍ਹਾਂ ਉਹ ਇਕ ਦੂਜੇ ਨਾਲ ਟਕਰਾਉਂਦੇ ਹਨ, ਗੇਮ ਖੇਡਦੇ ਹਨ, ਇਹ ਸੁਭਾਸ਼ ਘਈ ਨੇ ਵਖਰੇ ਰੋਚਕ ਅੰਦਾਜ਼ ਵਿਚ ਦਿਖਾਉਣ ਦੀ ਕੋਸਿ਼ਸ਼ ਕੀਤੀ ਹੈ। ਘਈ ਨੇ ਯੁਵਰਾਜ ਦੇ ਜ਼ਰੀਏ ਮੌਜੂਦਾ ਦੌਰ ਦੇ ਨੌਜਵਾਨਾਂ ਦੇ ਮਨ ਨੂੰ ਟਟੋਲਣ ਦਾ ਯਤਨ ਕੀਤਾ ਹੈ। ਉਨ੍ਹਾਂ ਦਾ ਗੁੱਸਾ, ਅਤਿ ਦਾ ਆਤਮਵਿਸ਼ਵਾਸ (ਓਵਰ ਕਾਨਫੀਡੈਂਸ), ਸੋਚ, ਜਿ਼ੰਦਗਲੀ ਦੇ ਪ੍ਰਤੀ ਨਜ਼ਰੀਏ ਨੂੰ ਸੰਗੀਤ ਰਾਹੀਂ ਸਕਰੀਨ ‘ਤੇ ਪੇਸ਼ ਕੀਤਾ ਹੈ।
ਇਹ ਫਿਲਮ ਦੇ ਗੀਤ ਗੁਲਜ਼ਾਰ ਨੇ ਲਿਖੇ ਹਨ, ਸੰਗੀਤ ਏ ਆਰ ਰਹਿਮਾਨ ਨੇ ਦਿੱਤਾ ਹੈ। ਇਸ ਫਿਲਮ ਵਿਚ ਸਲਮਾਨ ਖਾਨ, ਅਨਿਲ ਕਪੂਰ, ਜਾਏਦ ਖਾਨ, ਕੈਟਰੀਨਾ ਕੈਫ਼, ਬੋਮਨ ਇਰਾਨੀ, ਮਿਥੁਨ ਚਕਰਵਰਤੀ ਨੇ ਭੂਮਿਕਾ ਨਿਭਾਈ ਹੈ।
ਯੁਵਰਾਜ ਇਕ ਸੰਗੀਤਮਈ ਕਹਾਣੀ
This entry was posted in ਫ਼ਿਲਮਾਂ.