ਸਕਵੈਸ਼ ਖਿਡਾਰੀ ਰਿਤਿਕ ਭੱਟਾਚਾਰੀਆ ਦੇ ਨਾਲ ਨੇਹਾ ਧੂਪੀਆ ਦਾ ਲੰਮੇ ਸਮੇਂ ਤੋਂ ਰੋਮਾਂਸ ਚਲ ਰਿਹਾ ਹੈ, ਪਰ ਇਹ ਗੱਲ ਨੇਹਾ ਨੇ ਪਿਛਲੇ ਦਿਨੀਂ ਹੀ ਮੰਨੀ। ਨੇਹਾ ਨਹੀਂ ਚਾਹੁੰਦੀ ਸੀ ਕਿ ਉਸਦੇ ਰੋਮਾਂਸ ਦਾ ਕੈਰੀਅਰ ‘ਤੇ ਕੋਈ ਅਸਰ ਪਵੇ, ਇਸ ਲਈ ਉਹ ਇਸਨੂੰ ਲੁਕਾਉਂਦੀ ਰਹੀ।
ਨੇਹਾ ਨੇ ਭਾਵੇਂ ਪਿਆਰ ਨੂੰ ਸਵੀਕਾਰ ਕਰ ਲਿਆ ਹੈ, ਪਰ ਸ਼ਾਦੀ ਦੇ ਮੂਡ ਵਿਚ ਉਹ ਫਿਲਹਾਲ ਨਹੀਂ ਹੈ। ਸੈਕਸੀ ਫਿਲਮਾਂ ਵਿਚ ਕੰਮ ਕਰਨ ਦੇ ਬਾਵਜੂਦ ਜਦੋਂ ਨੇਹਾ ਦਾ ਕੈਰੀਅਰ ਅਗੇ ਨਹੀ ਵਧ ਸਕਿਆ ਤਾਂ ਉਸਨੇ ਘਰ ਵਸਾਉਣ ਦੀ ਗੱਲ ਸੋਚ ਲਈ ਸੀ, ਪਰੰਤੂ ਪਿਛਲੇ ਕੁਝ ਮਹੀਨਿਆਂ ਤੋਂ ਨੇਹਾ ਦੇ ਕੈਰੀਅਰ ਵਿਚ ਅਚਾਨਕ ਤਬਦੀਲੀ ਆਈ ਹੈ। ਨਾਇਕਾ ਬਣਨ ਦੀ ਜਿ਼ੱਦ ਛੱਡਕੇ ਅਹਿਮ ਭੂਮਿਕਾਵਾਂ ‘ਤੇ ਨੇਹਾ ਧੂਪੀਆ ਨੇ ਧਿਆਨ ਦਿੱਤਾ ਅਤੇ ਨਤੀਜਾ ਵਧੀਆ ਰਿਹਾ। ‘ਮਿਥਿਯਾ’, ‘ਦਸ ਕਹਾਨੀਆਂ’, ‘ਸਿੰਘ ਇਜ਼ ਕਿੰਗ’ ਅਤੇ ਹਾਲ ਹੀ ਵਿਚ ਪ੍ਰਦਰਸਿ਼ਤ ‘ਦਸਵਿਦਾਨੀਆ’ ਜਿਹੀਆਂ ਫਿਲਮਾਂ ਤੋਂ ਬਾਅਦ ਨੇਹਾ ਦੀ ਨਵੀਂ ਪਛਾਣ ਬਣੀ ਹੈ। ਪਿਛਲੇ ਦਿਨੀਂ ਉਸਨੂੰ ਕਈ ਆਫ਼ਰਜ਼ ਮਿਲੀਆਂ ਹਨ। ਸੂਤਰਾਂ ਮੁਤਾਬਕ ਇਸ ਲਈ ਉਸਨੇ ਫਿਲਹਾਲ ਸ਼ਾਦੀ ਕਰਨ ਦੇ ਵਿਚਾਰ ਨੂੰ ਕੁਝ ਸਾਲਾਂ ਲਈ ਟਾਲ ਦਿੱਤਾ ਹੈ।
ਨੇਹਾ ਨੂੰ ਸ਼ਾਦੀ ਤੋਂ ਵਧੇਰੇ ਕੈਰੀਅਰ ਪਿਆਰਾ
This entry was posted in ਫ਼ਿਲਮਾਂ.