ਮੁੰਬਈ-ਮੁੰਬਈ ਵਿਚ ਦਹਿਸ਼ਤਗਰਦਾਂ ਨੇ ਪੂਰੀ ਦਹਿਸ਼ਤ ਫੈਲਾਈ ਹੋਈ ਹੈ। ਉਨ੍ਹਾਂ ਨੇ ਸੜਕਾਂ ਤੇ ਘੁੰਮ-ਘੁੰਮ ਕੇ,ਬਜਾਰਾਂ , ਰੇਲਵੇ ਸਟੇਸ਼ਨਾਂ, ਪੰਜ ਸਿਤਾਰਾ ਹੋਟਲਾਂ ਅਤੇ ਹਸਪਤਾਲਾਂ ਵਿਚ ਫਾਇਰਿੰਗ ਅਤੇ ਬੰਬ ਬਲਾਸਟ ਕੀਤੇ ਹਨ। ਦਖਣੀ ਮੁੰਬਈ ਵਿਚ ਦੋ ਘੰਟੇ ਦੇ ਵਿਚ ਸਤ ਥਾਂਵਾ ਤੇ ਫਾਇਰਿੰਗ ਅਤੇ ਹੈਂਡ ਗਰਨੇਡ ਸੁਟੇ, ਅਤੇ ਤਿੰਨ ਥਾਂਵਾ ਤੇ ਬੰਬ ਵਿਸਫੋਟ ਕੀਤੇ। ਇਨ੍ਹਾਂ ਹਮਲਿਆਂ ਵਿਚ 80 ਲੋਕਾਂ ਦੀ ਮੌਤ ਹੋ ਗਈ ਹੈ ਅਤੇ 250 ਜਖਮੀ ਹੋ ਗਏ ਹਨ। ਭਾਰੀ ਅਸਲੇ ਨਾਲ ਲੈਸ ਅਤਵਾਦੀਆਂ ਨੇ ਪੰਜ ਸਿਤਾਰਾ ਹੋਟਲ ਤਾਜ ਅਤੇ ਓਬਰਾਏ ਤੇ ਹਮਲਾ ਕੀਤਾ।
ਬੁਧਵਾਰ ਰਾਤ ਦਸ ਵਜੇ ਦੇ ਕਰੀਬ ਸ਼ੁਰੂ ਹੋਈ ਫਾਇਰਿੰਗ ਅਤੇ ਬਲਾਸਟ ਦਾ ਕਹਿਰ ਅੱਧੀ ਰਾਤ ਤਕ ਚਲਦਾ ਰਿਹਾ। ਅਤਵਾਦੀ ਏਕੇ-47 ਨਾਲ ਮੁੰਬਈ ਵਿਚ ਕਈ ਥਾਂਵਾ ਤੇ ਗੋਲੀਬਾਰੀ ਕਰਦੇ ਰਹੇ। ਤਕਰੀਬਨ ਸਤ ਜਗ੍ਹਾ ਤੇ ਭਾਰੀ ਗੋਲੀਬਾਰੀ ਕੀਤੀ। ਅਜੇ ਵੀ ਤਾਜ ਹੋਟਲ ਵਿਚ ਚਾਰ ਦਹਿਸ਼ਤਗਰਦਾਂ ਦੇ ਛੁਪੇ ਹੋਣ ਦਾ ਖਦਸ਼ਾ ਹੈ। ਸੀਐਸਟੀ ਰੇਲਵੇ ਸਟੇਸ਼ਨ ਤੋਂ ਅਤਵਾਦੀਆਂ ਨੇ ਗੋਲੀਬਾਰੀ ਦੀ ਸ਼ੁਰੂਆਤ ਕੀਤੀ ਅਤੇ ਇਸ ਸਟੇਸ਼ਨ ਤੇ ਜਬਰਦਸਤ ਫਾਇਰਿੰਗ ਕੀਤੀ। ਫਿਰ ਓਬਰਾਏ ਹੋਟਲ, ਤਾਜ ਪੈਲਸ ਅਤੇ ਲੈਪਰਡ ਰੈਸਟੋਰੈਂਟ ਦੇ ਕੋਲ ਫਾਇਰਿੰਗ ਕੀਤੀ। ਕੋਲਾਬਾ ਬਜਾਰ ਵਿਚ ਹੈਂਡ ਗਰਨੇਡ ਸੁਟੇ ਅਤੇ ਗੋਲੀਬਾਰੀ ਵੀ ਕੀਤੀ। ਫਿਰ ਕਾਮਾ ਹਸਪਤਾਲ ਵਿਚ ਵੀ ਫਾਇਰਿੰਗ ਕੀਤੀ। ਨਰੀਮਨ ਪਵਾਇੰਟ ਤੇ ਦੋ ਬੰਬ ਧਮਾਕੇ ਹੋਏ। ਵਿਲੈ ਪਾਰਲੇ ਵਿਚ ਇਕ ਟੈਕਸੀ ਵਿਚ ਬਲਾਸਟ ਹੋਇਆ। ਵੇਖਣ ਵਾਲਿਆਂ ਮੁਤਾਬਿਕ ਅਪਰਡ ਹਾਊਸ ਬਿਲਡਿੰਗ ਦੇ ਉਪਰ ਦੀ ਗੋਲੀ ਬਾਰੀ ਕੀਤੀ ਗਈ। ਜਿਸਨੂੰ ਯਹੂਦੀਆਂ ਦੀ ਬਿਲਡਿੰਗ ਕਿਹਾ ਜਾ ਰਿਹਾ ਹੈ। ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ। ਤਾਜ ਹੋਟਲ ਨੂੰ ਵੀ ਪੁਲਿਸ ਨੇ ਸਾਰਿਆਂ ਪਾਸਿਆਂ ਤੋਂ ਘੇਰਿਆ ਹੋਇਆ ਹੈ। ਸਵੀਟੀ ਸਟੇਸ਼ਨ ਨੂੰ ਵੀ ਪੂਰੀ ਤਰ੍ਹਾਂ ਖਾਲੀ ਕਰਵਾਇਆ ਹੋਇਆ ਹੈ। ਜਖਮੀਆਂ ਨੂੰ ਹਸਪਤਾਲ ਵਿਚ ਲਿਜਾਇਆ ਜਾ ਰਿਹਾ ਹੈ। ਇਕ ਪੁਲਿਸ ਜਵਾਨ ਵੀ ਜਖਮੀ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਜਿਆਦਾ ਹੋ ਸਕਦੀ ਹੈ। ਅਜੇ ਪੁਲਿਸ ਅਤਵਾਦੀਆਂ ਨੂੰ ਘੇਰਨ ਵਿਚ ਲਗੀ ਹੋਈ ਹੈ।
ਮੁੰਬਈ ਵਿਚ ਅਤਵਾਦੀਆਂ ਦਾ ਕਹਿਰ-80 ਮਰੇ
This entry was posted in ਭਾਰਤ.