ਇਸਲਾਮਾਬਾਦ- ਭਾਰਤ ਵਲੋਂ ਮੁੰਬਈ ਵਿਚ ਹੋਏ ਅਤਵਾਦੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਤੋਂ ਕੁਝ ਅਤਵਾਦੀਆਂ ਦੀ ਮੰਗ ਕੀਤੀ ਗਈ ਸੀ, ਜਿਸਨੂੰ ਪਾਕਿਸਤਾਨ ਸਰਕਾਰ ਨੇ ਠੁਕਰਾ ਦਿਤਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਸਿਧੇ ਸ਼ਬਦਾਂ ਵਿਚ ਕਿਹਾ ਹੈ ਕਿ ਭਾਰਤ ਨੇ ਜੋ ਅਤਵਾਦੀਆਂ ਦੀ ਲਿਸਟ ਦਿਤੀ ਹੈ, ਉਹ ਅਤਵਾਦੀ ਭਾਰਤ ਨੂੰ ਨਹੀ ਸੌਂਪੇ ਜਾਣਗੇ। ਜਰਦਾਰੀ ਨੇ ਕਿਹਾ ਹੈ ਕਿ ਮੁੰਬਈ ਵਿਚ ਅਤਵਾਦੀ ਹਮਲੇ ਦੌਰਾਨ ਜੋ ਅਤਵਾਦੀ ਪਕੜਿਆ ਗਿਆ ਹੈ ਉਹ ਪਾਕਿਸਤਾਨ ਦਾ ਨਹੀ ਹੋ ਸਕਦਾ। ਜਰਦਾਰੀ ਦਾ ਕਹਿਣਾ ਹੈ ਕਿ ਜੇ ਜਾਂਚ ਤੋਂ ਬਾਅਦ ਇਹ ਸਬੂਤ ਸਾਹਮਣੇ ਆਂਉਦੇ ਹਨ ਕਿ ਅਤਵਾਦੀ ਪਾਕਿਸਤਾਨ ਦਾ ਹੈ ਤਾਂ ਉਸਦੇ ਖਿਲਾਫ ਪਾਕਿਸਤਾਨ ਵਿਚ ਹੀ ਸਰਕਾਰ ਦੁਆਰਾ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਪਾਕਿਸਤਾਨ ਨੇ ਭਾਰਤ ਦੁਆਰਾ ਮੰਗੇ ਗਏ ਕਿਸੇ ਵੀ ਅਤਵਾਦੀ ਨੂੰ ਭਾਰਤ ਨੂੰ ਸੌਂਪਣ ਤੋਂ ਸਾਫ ਇਨਕਾਰ ਕਰ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਆਰਾ ਮੰਗੇ ਗਏ ਕਿਸੇ ਵੀ ਅਤਵਾਦੀ ਦਾ ਮੁੰਬਈ ਹਮਲਿਆਂ ਵਿਚ ਸ਼ਾਮਿਲ ਹੋਣ ਬਾਰੇ ਪਤਾ ਲਗਦਾ ਹੈ ਤਾਂ ਉਸਦੇ ਖਿਲਾਫ ਪਾਕਿਸਤਾਨ ਕੋਰਟ ਵਿਚ ਸੁਣਵਾਈ ਹੋਵੇਗੀ ਅਤੇ ਪਾਕਿਸਤਾਨੀ ਕਨੂੰਨ ਅਨੁਸਾਰ ਹੀ ਸਜ਼ਾ ਦਿਤੀ ਜਾਵੇਗੀ।
ਭਾਰਤ ਨੇ ਮੁੰਬਈ ਵਿਚ ਹੋਏ ਅਤਵਾਦੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਤੋਂ 20 ਅਤਵਾਦੀਆਂ ਦੀ ਮੰਗ ਕੀਤੀ ਸੀ। ਪਾਕਿਸਤਾਨ ਨੇ ਇਹ ਮੰਗ ਠੁਕਰਾ ਦਿਤੀ ਹੈ।
ਅਤਵਾਦੀ ਭਾਰਤ ਦੇ ਹਵਾਲੇ ਨਹੀ ਕਰਾਂਗੇ- ਜਰਦਾਰੀ
This entry was posted in ਅੰਤਰਰਾਸ਼ਟਰੀ.