ਇੰਦੌਰ- ਮਧਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਇੰਦੌਰ ਵਿਚ ਬਾਕੀ ਉਮੀਦਵਾਰਾਂ ਦੇ ਨਾਲ-ਨਾਲ ਇਕ ਮੰਗਤਾ ਵੀ ਵਿਧਾਇਕ ਬਣਨ ਦੀ ਦੌੜ ਵਿਚ ਸ਼ਾਮਿਲ ਹੋਇਆ। ਉਸਨੇ ਪੈਸਾ-ਪੈਸਾ ਜੋੜ ਕੇ ਇਕਠੇ ਕੀਤੇ ਧਨ ਨਾਲ ਚੋਣ ਲੜੀ ਅਤੇ 27 ਨਵੰਬਰ ਨੂੰ ਹੋਈਆਂ ਚੋਣਾਂ ਤਕ ਉਸਨੇ ਵਿਧਾਇਕ ਬਣਨ ਲਈ 13000 ਰੁਪੈ ਚੋਣ ਪ੍ਰਚਾਰ ਤੇ ਖਰਚ ਕੀਤੇ। ਇਸ ਖਰਚ ਦਾ ਪਤਾ ਉਸ ਵੇਲੇ ਲਗਿਆ ਜਦੋਂ ਸ਼੍ਰੀਪਾਲ ਨਾਇਕ ਨਾਂ ਦੇ ਵਿਅਕਤੀ ਨੂੰ ਦੋ ਦਿਸੰਬਰ ਨੂੰ ਚੋਣ ਖਰਚ ਦਾ ਵੇਰਵਾ ਪੇਸ਼ ਨਾਂ ਕਰਨ ਕਰਕੇ ਨੋਟਿਸ ਦਿਤਾ ਗਿਆ। ਇਸ ਵਿਚ ਉਸ ਤੋਂ 24 ਘੰਟਿਆਂ ਦੇ ਵਿਚ ਚੋਣ ਖਰਚ ਦਾ ਹਿਸਾਬ ਮੰਗਿਆ ਗਿਆ। ਸੂਤਰਾਂ ਤੋਂ ਪਤਾ ਚਲਿਆ ਕਿ ਨਾਇਕ ਇੰਦੌਰ ਦੇ ਏਰੀਏ ਚਾਰ ਤੋਂ ਨਿਰਦਲੀ ਉਮੀਦਵਾਰ ਦੇ ਰੂਪ ਵਿਚ ਚੋਣ ਮੈਦਾਨ ਵਿਚ ਉਤਰਿਆ ਸੀ।
ਸ਼੍ਰੀਪਾਲ ਨਾਇਕ ਨੇ ਜੋ ਵੇਰਵਾ ਦਿਤਾ ।ਉਸਦੇ ਮੁਤਾਬਿਕ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਸਨੇ ਵੱਖ-ਵੱਖ ਮਦਾਂ ਤੇ ਤੇਰ੍ਹਾਂ ਹਜ਼ਾਰ ਰੁਪੈ ਖਰਚ ਕੀਤੇ। ਪੇਸ਼ੇ ਤੋਂ ਭਿਖਾਰੀ ਨਾਇਕ ਪੈਰਾਂ ਤੋਂ ਲਾਚਾਰ ਹੈ। ਸ਼ਹਿਰ ਦੀ ਜਬਰਨ ਕਲੋਨੀ ਵਿਚ ਰਹਿਣ ਵਾਲੇ ਇਸ ਵਿਅਕਤੀ ਨੇ ਨੇਤਾਵਾਂ ਨੂੰ ਨਕਲੀ ਭਿਖਾਰੀ ਦਸ ਕੇ ਲੋਕਾਂ ਤੋਂ ਵੋਟ ਮੰਗੇ। ਚੋਣਾਂ ਵਿਚ ਉਸਦਾ ਨਾਰ੍ਹਾ ਸੀ- ” ਨਕਲੀ ਭਿਖਾਰੀਆਂ ਨੂੰ ਛਡੋ ਅਤੇ ਅਸਲੀ ਭਿਖਾਰੀ ਨੂੰ ਚੁਣੋ।” ਟਰਾਈ ਸਾਈਕਲ ਤੇ ਸਵਾਰ ਹੋ ਕੇ ਭੀਖ ਮੰਗਣ ਵਾਲੇ ਨਾਇਕ ਦੇ ਮੁਤਾਬਿਕ , ਜੇ ਲੋਕਾਂ ਨੇ ਭਿਖਾਰੀ ਨੂੰ ਹੀ ਚੁਣਨਾ ਹੈ ਤਾਂ ਬੇਹਤਰ ਇਹੀ ਹੈ ਕਿ ਅਸਲੀ ਭਿਖਾਰੀ ਨੂੰ ਚੁਣਿਆ ਜਾਵੇ। 8 ਦਿਸੰਬਰ ਨੂੰ ਸਾਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।
ਮੰਗਤਾ ਵੀ ਵਿਧਾਨ ਸਭਾ ਲਈ ਉਮੀਦਵਾਰ
This entry was posted in ਭਾਰਤ.