ਫਰਾਂਸ – ਇਸ ਵਕਤ ਜਿੰਕ ਫੂਡਾਂ ਤੇ ਜੀਭ ਦੇ ਸੁਆਦੀ ਖਾਣਿਆਂ ਨੇ ਲੋਕਾਂ ਨੂੰ ਭਿੰਨ ਭਿੰਨ ਬੀਮਾਰੀਆਂ ਨਾਲ ਜਕੜਿਆ ਪਿਆ ਹੈ।ਇਸ ਤਰਾਂ ਹੀ ਇੱਕ ਸ਼ੂਗਰ ਨਾਂ ਦੀ ਨਾ ਮੁਰਾਦ ਬੀਮਾਰੀ ਤੋਂ ਫਰਾਂਸ ਵਿੱਚ 25 ਲੱਖ ਲੋਕ ਪੀੜਤ ਹਨ।ਜਿਹੜੀ ਇਸ ਦੀ ਜਨ ਸੰਖਿਆ ਦਾ ਚਾਰ ਪ੍ਰਤੀਸ਼ਤ ਬਣਦੀ ਹੈ।ਇਥੇ ਹੀ ਬੱਸ ਨਹੀ ਇਸ ਬੀਮਾਰੀ ਦਾ ਲਗਾਤਾਰ ਵਾਧਾ ਹੋ ਰਿਹਾ ਹੈ।ਜੋ ਇਥੇ ਹੀ ਰੁਕਣ ਦਾ ਨਾਂ ਨਹੀ ਲੈ ਰਹੀ।ਇਸ ਗੱਲ ਦਾ ਪ੍ਰਗਟਾਵਾ ਪਿਛਲੇ ਦਿਨੀ ਫਰਾਂਸ ਵਿੱਚ ਬੀਮਾਰੀਆ ਨਾਲ ਸਬੰਧਤ ਮੈਗਜ਼ੀਨ ਬਿਲਤਿਨ ਏਪੀਦੇਮੀਲੋਜ਼ੀਕ ਹੈਬਦੋਮਾਦਰ ਸੰਸਥਾ ਨੇ ਕੀਤਾ ਹੈ।