ਸਿੱਖ ਯੂਥ ਅਸਟ੍ਰੇਲੀਆ ਵਲੋਂ ਸਿੱਖ ਗੁਰਮਿੱਤ ਕੈਪ ਜਨਵਰੀ ਦੀ 12 ਤਰੀਕ ਤੋਂ 17 ਤਰੀਕ ਤੱਕ ਲੱਗ ਰਿਹਾ ਹੈ।11ਵਾਂ ਗੁਰਮਿੱਤ ਕੈਂਪ ਬੱਚਿਆਂ ਲਈ ਧਾਰਮਿੱਕ ਸੇਧ ਦਾ ਇੱਕ ਚਾਨਣ ਮੁਨਾਰਾ ਹੈ।6 ਦਿਨਾਂ ਦੇ ਇਸ ਕੈਂਪ ਵਿੱਚ ਉਹਨਾ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਜਿਹੜੇ ਗੁਰਬਾਣੀ ਨੂੰ ਜਾਨਣਾ ਚਾਹੁੱਦੇ ਹਨ ਜਾਂ ਗੁਰਬਾਣੀ ਦੇ ਬਾਰੇ ਕੁਝ ਜਾਣਦੇ ਹੋ ਕੇ ਉਹ ਸੁਨੇਹਾ ਅਗਾਂਹ ਪਹੁੱਚਾਉਣਾ ਚਾਹੁੱਦੇ ਹਨ।ਸਿੱਖ ਯੂਥ ਅਸਟ੍ਰੇਲੀਆ ਦੇ ਮੁੱਖ ਪ੍ਰਬੰਧਕ ਸਤਵੰਤ ਸਿੰਘ ਕੈਲੀ ਨੇ ਦੱਸਿਆ ਕੇ ਪਿਛਲੇ ਸਾਲ ਇਸ ਵਿੱਚ 300 ਤੋਂ ਜਿਆਦਾ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਸ ਵਿੱਚ ਬੱਚੇ ,ਮਾਪੇ ਤੇ ਬਜੁਰਗ ਸਨ।
ਇਸ ਵਾਰ ਇਸ ਕੈਂਪ ਦਾ ਮੂੱਖ ਟੀਚਾ ਨਾਮ ਜਪਣਾ ਅਤੇ ਗੁਰਬਾਣੀ ਦੀ ਮਹੱਤਤਾ ਨੂੰ ਪ੍ਰਗਟਾਉਣਾ ਹੈ।ਸਿਖਿਆਰਥੀ ਅਤੇ ਅਧਿਆਪਿਕ ਦੇ ਤੋਰ ਤੇ ਇਸ ਕੈਂਪ ਵਿੱਚ ਮੁੱਖ ਰੂਪ ਵਿੱਚ ਗਿਆਨੀ ਸੁਖਦੇਵ ਸਿੰਘ ਜੀ ਮਲੇਸ਼ੀਆ ਤੋਂ ,ਪ੍ਰੋ ਜਸਵੰਤ ਸਿੰਘ ਜੀ ਪੰਜਾਬ ਯੁਨਿਵਰਿਸਟੀ ਪਟਿਆਲਾ ਤੋਂ, ਵੀਰ ਮਨਪ੍ਰੀਤ ਸਿੰਘ ਜੀ ਇੰਗਲੈਂਡ,ਵੀਰ ਸੁਖਦੇਵ ਸਿੰਘ ਜੀ ਸਕਸੈਸ ਮਲੇਸ਼ੀਆਂ ਤੋਂ ਹਾਜਰੀ ਭਰਨਗੇ ਅਤੇ ਗਿਆਨ ਦੇ ਖਜਾਨੇ ਨੂੰ ਸਾਝਾਂ ਕਰਨਗੇ।ਇਸ ਵਾਰ ਦਾ ਇਹ ਕੈਂਪ ਨੈਰਾਵੀਨ ਦੇ ਸਿਡਨੀ ਅਕੈਡਮੀ ਆਫ ਸਪੋਰਟਸ ਐਡ ਰੀਕਰਏਸ਼ਨ,ਵੇਕਹਰਸਟ ਪਾਰਕਵੇ ਵਿੱਚ ਹੋ ਰਿਹਾ ਹੈ। 31 ਦਸੰਬਰ ਇਸ ਵਿੱਚ ਦਾਖਲਾ ਲੈਣ ਦੀ ਆਖਰੀ ਤਰੀਕ ਹੈ।ਵਧੇਰੇ ਜਾਣਕਾਰੀ ਲਈ ਸਿੱਖ ਯੂਥ ਅਸਟ੍ਰੇਲੀਆ ਡਾਟ ਕਾਮ ਤੇ ਦੇਖ ਸਕਦੇ ਹਾਂ।