ਬਰਮਿੰਘਮ – ਬੀਤੇ ਦਿਨ ਬਰਤਾਨੀਆ ਦੇ ਵੱਡੇ ਸ਼ਹਿਰ ਬਰਮਿੰਘਮ ਵਿਚ, ਵੈਸਟ ਬਰੈਮਵਿਚ ਵਿਚ, ਵੱਡੀ ਜੰਗ ਵਿਚ ਸ਼ਹੀਦ ਹੋਣ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਰਿਮੈਂਬਰੰਸ ਡੇਅ ਮਨਾਇਆ ਗਿਆ ਜਿਸ ਵਿਚ ਅੰਗਰੇਜ਼ ਤੇ ਸਿਖ ਫੌਜੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਇਸ ਵਿਚ ਹੋਰਨਾਂ ਤੋਂ ਇਲਾਵਾ ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ ਯੂ.ਕੇ. ਦੇ ਡਾਇਰੈਕਟਰ ਦਲ ਸਿੰਘ ਢੇਸੀ, ਜਥੇਦਾਰ ਕੁਲਵੰਤ ਸਿੰਘ ਮੁਠੱਡਾ (ਗੁਰਦੁਆਰਾ ਅਕਾਲ ਦਰਬਾਰ), ਲਾਰਡ ਤਰਸੇਮ ਸਿੰਘ ਕਿੰਗ, ਜਗਜੀਤ ਸਿੰਘ ਟੌਂਕ ਕੁਈਨ ਦੇ ਡਿਪਟੀ ਲਾਰਡ ਲੈਫਟੀਨੈਂਟ, ਕੌਂਸਲਰ ਗੁਰਚਰਨ ਸਿੰਘ ਸਿੱਧੂ, ਡੇਵ ਰੀਅਵ (ਰਾਇਲ ਬ੍ਰਿਟਿਸ਼ ਲੀਜ਼ਨ), ਰੀਵ ਐਂਡਰਿਊ ਫਾਰਿੰਗਟਨ (ਸੁਪਰਇੰਡੈਂਟ ਮਨਿਸਟਰ), ਰਛਪਾਲ ਸਿੰਘ ਢੇਸੀ (ਡਾਇਰੈਕਟਰ ਕੋਆਪਰੇਟਿਵ ਸੋਸਾਿੲਟੀ,) ਗੁਰਦੇਵ ਮਣਕੂ ਪ੍ਰਸਿਧ ਕੌਂਸਲਰ ਤੇ ਓਲਡ ਆਲਡਰਮੈਨ, ਕੌਂਸਲਰ ਮਹਿੰਦਰ ਸਿੰਘ ਤੱਗੜ, ਸਾਬਕਾ ਮੇਅਰ ਕੌਂਸਲਰ ਬਾਵਾ ਸਿੰਘ ਢੱਲੂ, ਡਾ ਰਣਜੀਤ ਸਿੰਘ ਰੰਧਾਵਾ, ਬਹੁਤ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ, ਨੇਵਲ ਐਸੋਸੀਏਸ਼ਨ, ਰਾਇਲ ਏਅਰਫੋਰਸ ਐਸੋਸੀਏਸ਼ਨ, ਰਾਇਲ ਬ੍ਰਿਟਿਸ਼ ਲੀਜ਼ਨ ਵੈਸਟਬਰਾਮਵਿਚ ਤੇ ਫਰਾਇਰ ਪਾਰਕ, ਆਰਮੀ, ਰਾਇਲ ਨੇਵੀ, ਰਾਇ ਏਅਰ ਫੋਰਸ, ਰੈਡ ਕਰਾਸ, ਬੁਆਇਜ਼ ਬਰਗੇਡ, ਗਰਲ ਗਾਇਡਜ਼, ਸਕਾਊਟ ਮੂਵਮੈਂਟ ਬਹੁਤ ਸਾਰੇ ਸਕੂਲ ਤੇ ਯੂਥ ਜਥੇਬੰਦੀਆਂ ਸ਼ਾਮਿਲ ਹੋਏ। ਇਸ ਸਾਰੇ ਸਮਾਗਮ ਦਾ ਪ੍ਰਬੰਧ ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ ਯੂ.ਕੇ ਵਲੋਂ ਦਲ ਸਿੰਘ ਢੇਸੀ ਨੇ ਕੀਤਾ ਸੀ।
ਇਸੇ ਦਿਨ ਸਾਮ ਵੇਲੇ ਕੈਨਕ ਰੋਡ ਗੁਰਦੁਆਰਾ ਵੁਲਵਰਹੈਂਪਟਨ ਵਿਚ ਸਿੱਖ ਫੌਜੀਆਂ ਦੀ ਯਾਦ ਵਿਚ ਸੁਖਮਨੀ ਸਾਹਿਬ ਦਾ ਪਾਠ ਤੇ ਅਰਦਾਸ ਕੀਤੀ ਗਈ, ਜਿਸ ਵਿਚ ਬਲਰਾਜ ਸਿੰਘ ਅਟਵਾਲ, ਗੁਰਮੀਤ ਸਿੰਘ ਸਿੱਧੂ, ਡਾ ਸਾਧੂ ਸਿੰਘ ਗਾਖਲ, ਬਲਦੇਵ ਸਿੰਘ ਦਿਓਲ, ਕਵੀ ਅਮਰਜੀਤ ਸਿੰਘ ਸੰਧੂ, ਜਰਨੈਲ ਸਿੰਘ ਰਾਏ ਕੋਚ, ਗੁਰਦੀਪ ਸਿੰਘ ਮਾਨ ਫੋਟੋਗਰਾਫਰ ਤੇ ਹੋਰ ਵੀ ਸ਼ਾਮਿਲ ਹੋਏ। ਇਸ ਤੋਂ ਇਲਾਵਾ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਲੋਂ ਵੀ ਇਸ ਦਿਨ ਸਿੱਖ ਫੌਜੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।