ਔਹ ਉਸਦਾ ਪਿਆਰ ਮੇਰੇ ਨਾਲ ਨਹੀਂ
ਸ਼ਾਇਦ ਮੇਰੇ ਹਾਲਾਤ ਨਾਲ ਸੀ
ਜੋ ਨਫ਼ਰਤ ਵਿੱਚ ਬਦਲ ਗਿਆ
ਮੇਰੇ ਹਾਲਾਤ ਬਦਲ ਜਾਣ ਦੇ ਨਾਲ
ਔਹ ਉਸਦਾ ਮੇਰੀ ਜਿ਼ੰਦਗੀ ਵਿੱਚ ਆਉਣਾ
ਸ਼ਾਇਦ ਇੱਕ ਸੁਫਨਾ ਜਿਹਾ ਸੀ
ਜੋ ਟੁੱਟ ਗਿਆ
ਮੇਰੀ ਨੀਂਦ ਖੁੱਲ ਜਾਣ ਦੇ ਨਾਲ
ਜਿਹਨੂੰ ਮੈਂ ਸਮਝਦਾ ਰਿਹਾ
ਹਮਸਫ਼ਰ ਮੈਂ ਆਪਣਾ ਹੁਣ ਤੱਕ
ਔਹ ਮੌਸਮ ਦੀ ਤਰ੍ਹਾਂ ਬਦਲ ਗਿਆ
ਵਕਤ ਬਦਲ ਜਾਣ ਦੇ ਨਾਲ
ਮੇਰੇ ਹਾਲਾਤ
This entry was posted in ਕਵਿਤਾਵਾਂ.