-ਪਾਕਿ ਵਲੋਂ ਲਸ਼ਕਰ-ਏ-ਤਾਇਬਾ ਦੇ ਖਿਲਾਫ਼ ਕਾਰਵਾਈ ਸ਼ੁਰੂ
*ਭਾਵੇਂ ਰਾਈਸ ਦਾ ਦਬਕਾ ਖਾਕੇ ਹੀ ਸ਼ੁਰੂ ਕੀਤੀ
-ਜ਼ਰਦਾਰੀ ਨੂੰ ਕੋਈ ਫੋਨ ਨਹੀਂ ਕੀਤਾ-ਪ੍ਰਣਬ
*ਜੇ ਕਰ ਵੀ ਲੈਂਦੇ ਤਾਂ ਜ਼ਰਦਾਰੀ ਨੇ ਕਿਹੜਾ ਡਿਨਰ ‘ਤੇ ਬੁਲਾ ਲੈਣਾ ਸੀ।
-ਦੂਜਾ ਵਿਆਹ ਕਰਾਉਣ ਕਰਕੇ ਉਪ ਮੁੱਖ ਮੰਤਰੀ ਦਾ ਅਹੁਦਾ ਖੁੱਸਿਆ
*ਸੁਣਿਐਂ ਪੁਰਾਣੇ ਵੇਲਿਆਂ ਵਿਚ ਰਾਜੇ ਮਹਾਰਾਜੇ ਵੀ ਇਵੇਂ ਹੀ ਰਾਜ ਗੁਆ ਬਹਿੰਦੇ ਹੁੰਦੇ ਸਨ
-ਸ਼੍ਰੋਮਣੀ ਕਮੇਟੀ ਦੇਸ਼ ਭਰ ‘ਚ ਵਸਦੇ ਸਿੱਖ ਮਸਲਿਆਂ ਦੇ ਹੱਲ ਲਈ ਸੰਜੀਦਾ
*ਕਿਉਂ ਪ੍ਰਵਾਸੀ ਮਤਰੇਏ ਨੇ
-ਸਕੂਲੇ ਪਗੜੀ ਬੰਨ੍ਹਕੇ ਜਾਣ ਕਰਕੇ ਘੰਟਿਆਂ ਬੱਧੀ ਖੜਾ ਕੀਤਾ
*ਇਸ ਪਗੜੀ ਲਈ ਕੀਮਤ ਤਾਂ ਤਾਰਨੀ ਹੀ ਪੈਣੀ ਏ ਸਿੰਘਾ!
-ਗਰੀਬ ਦੇਸ਼ ਗਲੋਬਲ ਵਾਰਮਿੰਗ ਦੀ ਮਾਰ ਹੇਠ ਵਧੇਰੇ
*ਗਰੀਬ ਹਰ ਪਾਸਿਉਂ ਗਲੋਬਲ ਮਾਰ ਹੇਠਾਂ ਹੀ ਰਹਿੰਦੇ ਨੇ
-ਨਾ ਨਿੰਦੋ ਮੇਰੇ ਪੰਜਾਬ ਨੂੰ
*ਪੰਜਾਬੀਆਂ ਨੂੰ ਭਾਵੇਂ ਰੋਜ਼ ਨਿੰਦੀ ਜਾਓ
-ਕੁੱਤਿਆਂ ਦੇ ਬਸੇਰੇ ਦੀ ਕੀਮਤ ਪੌਣੇ ਚਾਰ ਲੱਖ ਡਾਲਰ ਤੋਂ ਵੱਧ
*ਇਹ ਕੁੱਤੇ ਵਫਾਦਾਰ ਨਸਲ ਦੇ ਹੋਣੇ ਨੇ
-ਭਾਰਤੀ ਰਾਹ ਭੁੱਲਣ ਵਿਚ ਅਵੱਲ
*ਤਾਹੀਂ ਤਾਂ ਭਾਰਤੀਆਂ ਨੇ ਸਵੇਰ ਦੇ ਭੁੱਲੇ ਵਾਲੀ ਕਹਾਵਤ ਬਣਾਈ ਸੀ
-ਪਰਫਿਊਮ ਲਾਉਣ ਕਰਕੇ ਮਾਮਲਾ ਦਰਜ ਹੋਇਆ
*ਸੋਹਣਿਆਂ ਤੇਰੀ ਪਰਫਿਊਮ ਨੇ ਉਸ ਨੱਢੀ ਦੀ ਨੀਂਦ ਅਤੇ ਦਿਨ ਦਾ ਚੈਨ ਖੋਹਿਆ
-ਪੂੰਜੀਵਾਦ ਦਾ ਜਮਾਂਦਰੂ ਰੋਗ ਹੈ, ਆਰਥਕ ਮੰਦਵਾੜਾ
*ਕਿਉਂਕਿ ਪੂੰਜੀਵਾਦੀ ਅਤੇ ਆਮ ਆਦਮੀ ਵਿਚ ਹੈ ਵੱਡਾ ਪਾੜਾ
-ਸਾਂਸਦਾਂ ਨੇ ਦਿੱਤਾ ਜਹਾਜ਼ ਦੇ ਅੰਦਰ ਹੀ ਧਰਨਾ
*ਕਿੳਂੁ ਜਹਾਜ਼ ਦੇ ਬਾਹਰ ਧਰਨਾ ਦੇਕੇ ਠੰਡ ਨਾਲ ਮਰਨਾ ਸੀ?
-ਇਸ “ਨੈਤਿਕ ਜਿ਼ੰਮੇਵਾਰੀ” ਸ਼ਬਦ ਦਾ ਮਤਲਬ ਕੀ ਹੈ?
*ਇਸਨੂੰ ਸਮਝਣਾ ਸਾਡੀ ਨੈਤਿਕ ਜਿ਼ੰਮੇਵਾਰੀ ਦਾ ਹਿੱਸਾ ਨਹੀਂ ਹੈ
-ਮੈਂ ਚਾਹੁੰਦਾਂ ਮੱਲਿਕਾ ਮੈਨੂੰ ਚੱਬ ਜਾਵੇ-ਇਰਫਾਨ
*ਜਿਹੜੀ ਤੈਥੋਂ ਪਹਿਲਾਂ ਬਾਕੀ ਛੜਿਆਂ ਲਾਈ ਹੋਈ ਆ, ਉਨ੍ਹਾਂ ਦਾ ਕੀ ਬਣੂੰ?
-ਨੀਤੂ ਚੰਦਰਾ ਆਪਣਾ ਲੁੱਕ ਬਦਲਣ ਲੱਗੀ
*ਤਾਇਆ ਬਿਸ਼ਨਾ ਉਸਨੂੰ ਹਰ ਲੁੱਕ ਵਿਚ ਕਬੂਲ ਲਵੇਗਾ
-ਰਾਜ਼ ਦਾ ਮਿਊਜਿ਼ਕ ਸੁਪਰਹਿੱਟ ਹੋਵੇਗਾ-ਇਮਰਾਨ
*ਜਿਹੜਾ ਨਹੀਂ ਸੁਣੇਗਾ ਉਹ ਭਾਵੇਂ ਬਚ ਜਾਵੇ, ਜਿਹੜਾ ਸੁਣੇਗਾ ਉਹ ਤਾਂ ਅਵੱਸ਼ ਰੋਵੇਗਾ
-ਸੋਹਾ ਨੂੰ ਚੁਣੌਤੀ ਭਰਪੂਰ ਰੋਲ ਪਸੰਦ
*ਮਿੱਤਰਾਂ ਨੂੰ ਵੀ ਤੇਰੀ ਹਰੇਕ ਚੁਣੌਤੀ ਮਨਜ਼ੂਰ ਏ ਬੱਲੀਏ
-ਫਿਲਮਾਂ ਵਿਚ ਪਰਤਨ ਦਾ ਫਿਲਹਾਲ ਇਰਾਦਾ ਨਹੀਂ-ਸੋਨਾਲੀ
*ਸਿੱਧਾ ਨਹੀਂ ਕਹਿੰਦੀ ਕੋਈ ਫਿਲਮ ਆਫਰ ਹੀ ਨਹੀਂ ਕਰਦਾ
-ਜਿ਼ੰਮੇਵਾਰ ਬਣੇ ਇਲੈਕਟ੍ਰਾਨਿਕ ਮੀਡੀਆ
*ਨਹੀਂ ਤਾਂ ਲਾਇਸੰਸ ਜ਼ਬਤ ਕਰਾਉਣ ਲਈ ਤਿਆਰ ਰਹੇ
-ਬੀਐਸਸੀ ਪਾਸ ਬਣਿਆਂ ਡੀਨ
*ਜੇ ਅਨਪੜ੍ਹ ਲੀਡਰ ਬਣ ਸਕਦੇ ਨੇ ਤਾਂ ਫਿਰ…
-ਕੈਪਟਨ ਦੀ ਚੜ੍ਹਤ ਰੋਕਣ ਲਈ ਕਾਂਗਰਸੀ ਰੈਲੀਆਂ ਚੋਂ ਪਾਸੇ ਹੋਏ
*ਲਗਦੈ ਕਾਂਗਰਸ ਲੋਕਸਭਾ ਚੋਣਾਂ ਵਿਚ ਛਿੱਤਰਾਂ ‘ਚ ਹੀ ਦਾਲ ਵੰਡੇਗੀ
-ਵਲਾਇਤ ਤੋਂ ਪਿੰਡ ਵੱਲ ਜਾਣ ਦੇ ‘ਦਰਦਨਾਕ’ ਸਫ਼ਰ ਦੀ ਗਾਥਾ
*ਹਵਾਈ ਅੱਡੇ ‘ਤੇ ਲੋਟੂਆਂ ਦੀ ਲੁੱਟ ਖੋਹ ਨਾਲ ਹੀ ਸ਼ੁਰੂ ਹੋ ਗਈ ਸੀ
-ਭਾਜਪਾ ਦੀ ਵੋਟ ਸਿਆਸਤ
*ਕਾਂਗਰਸੀਆਂ ਦੀ ਨੋਟ ਸਿਆਸਤ
-ਆਮ ਅਤਿਵਾਦੀ ਨਹੀਂ ਸਨ ਹਮਲਾਵਰ
*ਅਤਿਵਾਦੀ ਵੀ ਆਮ ਜਾਂ ਖਾਸ ਹੁੰਦੇ ਨੇ, ਸਾਨੂੰ ਨਹੀਂ ਸੀ ਪਤਾ
-ਬੱਚੀ ਨੂੰ ਪੜ੍ਹਾਓ ਲਿਖਾਓ, ਸ਼ਾਦੀ ਮੌਕੇ 45 ਹਜ਼ਾਰ ਪਾਓ
*ਪਰ ਇਸਤੋਂ ਪਹਿਲਾਂ ਸਰਕਾਰੀ ਅਫ਼ਸਰਾਂ ਨੂੰ ਰਿਸ਼ਵਤ ਵਜੋਂ ਲੱਖਾਂ ਖੁਆਓ
-ਕੇਂਦਰ ਪੰਜਾਬ ਦੇ ਜਵਾਨਾਂ ਨੂੰ ਬਣਾਵੇ ਕਮਾਂਡੋ-ਬਾਦਲ
*ਜਿਹੜੇ ਸਾਡੀ ਰੱਖਿਆ ਇਨ੍ਹਾਂ ਖਾੜਕੂਆਂ ਤੋਂ ਕਰਵਾ ਸਕਣ