ਇਸਲਾਮਾਬਾਦ- ਜਨਰਲ ਅਫਸ਼ਾਕ ਕਿਆਨੀ ਨੇ ਚੀਨ ਦੇ ਵਿਦੇਸ਼ ਉਪ ਮੰਤਰੀ ਯਾਫੇਈ ਨਾਲ ਮੁਲਾਕਾਤ ਕਰਨ ਸਮੇ ਇਹ ਅਪੀਲ ਕੀਤੀ ਹੈ। ਯਾਫੇਈ ਦੋਵਾਂ ਦੇਸ਼ਾਂ ਵਿਚ ਤਣਾਅ ਘੱਟ ਕਰਨ ਦੇ ਮਕਸਦ ਨਾਲ ਪਾਕਿਸਤਾਨ ਪਹੁੰਚੇ ਹਨ। ਪਾਕਿਸਤਾਨੀ ਸੈਨਾ ਨੇ ਇਕ ਬਿਆਨ ਜਾਰੀ ਕਰਕੇ ਇਸ ਬੈਠਕ ਬਾਰੇ ਜਾਣਕਾਰੀ ਦਿਤੀ, ਬਿਆਨ ਵਿਚ ਕਿਹਾ ਗਿਆ ਹੈ ਕਿ ਸੈਨਾ ਚੀਫ ਨੇ ਤਣਾਅ ਘੱਟ ਕਰਨ ਦੀ ਜਰੂਰਤ ਦਸੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਸੰਘਰਸ਼ ਤੋਂ ਬਚਣਾ ਚਾਹੀਦਾ ਹੈ। ਇਸ ਦਰਮਿਆਨ ਭਾਰਤ ਅਤੇ ਪਾਕਿਸਤਾਨ ਦੇ ਸੈਨਿਕ ਅਧਿਕਾਰੀਆਂ ਵਿਚ ਹਾਟ ਲਾਈਨ ਤੇ ਵੀ ਗੱਲਬਾਤ ਹੋਣ ਬਾਰੇ ਕਿਹਾ ਜਾ ਰਿਹਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਸੈਨਿਕਾਂ ਨੂੰ ਭਾਰਤੀ ਸੀੰਮਾ ਤੇ ਤੈਨਾਤ ਕਰਨ ਅਤੇ ਸੈਨਿਕਾਂ ਦੀਆਂ ਛੁੱਟੀਆਂ ਰਦ ਕਰਨ ਦੀਆਂ ਖਬਰਾਂ ਤੋਂ ਵੀ ਭਾਰਤ ਨੂੰ ਚਿੰਤਾ ਸੀ।ਪਿਛਲੇ ਹਫਤੇ ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਸੀ ਕਿ ਕਬਾਇਲੀ ਇਲਾਕਿਆਂ ਵਿਚੋਂ ਕੁਝ ਗਿਣਤੀ ਵਿਚ ਸੈਨਿਕ ਹਟਾਏ ਜਾ ਰਹੇ ਹਨ ਪਰ ਉਨ੍ਹਾਂ ਨੇ ਇਹ ਸਪਸ਼ਟ ਨਹੀ ਸੀ ਕੀਤਾ ਕਿ ਸੈਨਿਕ ਉਨ੍ਹਾਂ ਥਾਂਵਾ ਤੋਂ ਹਟਾਏ ਜਾ ਰਹੇ ਹਨ ਜਿਥੇ ਬਰਫ ਪੈ ਰਹੀ ਹੈ ਜਾਂ ਜਿਥੇ ਕੋਈ ਕਾਰਵਾਈ ਨਹੀ ਹੋ ਰਹੀ।
ਭਾਰਤ ਨੇ ਵੀ ਆਪਣੇ ਨਾਗਰਿਕਾਂ ਨੂੂੰ ਪਾਕਿਸਤਾਨ ਨਾਂ ਜਾਣ ਦੀ ਹਦਾਇਤ ਦੇ ਦਿਤੀ ਸੀ ਅਤੇ ਕਿਹਾ ਸੀ ਕਿ ਪਾਕਿਸਤਾਨ ਜਾਣਾ ਉਨ੍ਹਾਂ ਲਈ ਸੁਰਖਿਅਤ ਨਹੀ ਹੈ। ਮੁੰਬਈ ਹਮਲਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਤਣਾਅ ਕਾਫੀ ਵੱਧ ਗਿਆ ਸੀ।ਭਾਰਤ ਨੇ ਇਸ ਦੇ ਲਈ ਲਸ਼ਕਰ-ਏ-ਤੋਇਬਾ ਨੂੰ ਜਿੰਮੇਵਾਰ ਠਹਿਰਾਇਆ ਹੈ ਜੋ ਕਿ ਪਾਕਿਸਤਾਨ ਵਿਚ ਸਥਿਤ ਹੈ। ਇਨ੍ਹਾਂ ਹਮਲਿਆਂ ਵਿਚ ਪਾਕਿਸਤਾਨੀ ਨਾਗਰਿਕ ਮੁਹੰਮਦ ਅਜਮਲ ਆਮਿਰ ਕਸਾਬ ਨੂੰ ਜੀਊਂਦਾ ਫੜਿਆ ਗਿਆ ਹੈ। ਜਿਸਨੇ ਕਈ ਅਹਿਮ ਜਾਣਕਾਰੀਆਂ ਦਿਤੀਆਂ ਹਨ। ਪਰ ਪਾਕਿਸਤਾਨ ਉਸ ਨੂੰ ਆਪਣਾ ਨਾਗਰਿਕ ਮੰਨਣ ਤੋਂ ਇਨਕਾਰ ਕਰ ਰਿਹਾ ਹੈ। ਦੋਵਾਂ ਦੇਸ਼ਾਂ ਵਿਚ ਤਣਾਅ ਘੱਟ ਕਰਨ ਲਈ ਕਈਆਂ ਦੇਸ਼ਾਂ ਨੇ ਸ਼ਾਂਤੀ ਬਣਾਈ ਰੱਖਣ ਲਈ ਅਪੀਲ ਕੀਤੀ ਹੈ। ਅਮਰੀਕਾ ਅਤੇ ਰੂਸ ਨੇ ਵੀ ਦੋਵਾਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਸਲਾਹ ਦਿਤੀ ਹੈ। ਇਸੇ ਲਈ ਪਾਕਿਸਤਾਨ ਦੇ ਕਰੀਬੀ ਸਮਝੇ ਜਾਣ ਵਾਲੇ ਚੀਨ ਨੇ ਆਪਣੇ ਵਿਦੇਸ਼ ਉਪ ਮੰਤਰੀ ਯਾਫੇਈ ਨੂੰ ਗੱਲਬਾਤ ਕਰਨ ਲਈ ਚੀਨ ਭੇਜਿਆ ਹੈ।