ਵਾਤਾਵਰਣ ਸਾਫ ਬਣਾਈਏ,
ਹਰ ਸਾਲ ਇਕ ਦਰੱਖਤ ਲਗਾਈਏ।
ਰੁੱਖਾਂ ਨਾਲ ਅਸੀਂ ਹਾਂ ਜਿਉਂਦੇ,
ਇਹ ਸਾਨੂੰ ਆਕਸੀਜਨ ਦਿੰਦੇ,
ਆਕਸੀਜਨ ਦੀ ਮਾਤਰਾ ਵਧਾਈਏ,
ਵਾਤਾਵਰਣ ਸਾਫ ਬਣਾਈਏ।
ਹਰ ਸਾਲ ਇਕ ਦਰੱਖਤ ਲਗਾਈਏ।
ਕਾਰਬਨਡਾਇਕਸਾਈਡ ਇਹ ਖਾਂਦੇ ਨੇ,
ਆਕਸੀਜਨ ਸਾਨੂੰ ਦਿੰਦੇ ਨੇ,
ਆਉ ਆਪਣਾ ਫਰਜ ਨਿਭਾਈਏ,
ਵਾਤਾਵਰਣ ਸਾਫ ਬਣਾਈਏ।
ਹਰ ਸਾਲ ਇਕ ਦਰੱਖਤ ਲਗਾਈਏ।
ਗਰਮੀ ਵਿਚ ਰੁੱਖ ਛਾਂ ਦੇਵੇ,
ਜਿਵੇਂ ਸਹਾਰਾ ਮਾਂ ਦੇਵੇ,
ਆਉ ਠੰਡੀ ਛਾਂ ਬਚਾਈਏ,
ਵਾਤਾਵਰਣ ਸਾਫ ਬਣਾਈਏ।
ਹਰ ਸਾਲ ਇਕ ਦਰੱਖਤ ਲਗਾਈਏ।
ਭੂਮੀਖੋਰ ਤੋਂ ਬਚਾਅ ਨੇ ਕਰਦੇ,
ਉਪਜਾਊਪਨ ਬਰਕਰਾਰ ਨੇ ਰੱਖਦੇ,
ਆਉ ਧਰਤੀ ਤੇ ਸੋਨਾ ਉਗਾਈਏ,
ਵਾਤਾਵਰਣ ਸਾਫ ਬਣਾਈਏ।
ਹਰ ਸਾਲ ਇਕ ਦਰੱਖਤ ਲਗਾਈਏ।
ਵੱਧਦੀ ਜਾਂਦੀ ਜਿਵੇਂ ਅਬਾਦੀ,
ਦਰੱਖਤਾਂ ਦੀ ਵੀ ਲੋੜ ਜਿਆਦੀ,
ਮੰਗ ਅਨੁਸਾਰ ਪੂਰਤੀ ਵਧਾਈਏ,
ਵਾਤਾਵਰਣ ਸਾਫ ਬਣਾਈਏ।
ਹਰ ਸਾਲ ਇਕ ਦਰੱਖਤ ਲਗਾਈਏ।
ਹਰ ਬੰਦਾ ਹਰ ਸਾਲ ਇਕ ਦਰੱਖਤ ਲਗਾਵੇ,
ਕਦੇ ਕੋਈ ਮੁਸ਼ਕਿਲ ਨਾ ਆਵੇ,
ਆਉ ਭਵਿੱਖ ਸੁਰੱਖਿਅਤ ਬਣਾਈਏ,
ਵਾਤਾਵਰਣ ਸਾਫ ਬਣਾਈਏ।
ਹਰ ਸਾਲ ਇਕ ਦਰੱਖਤ ਲਗਾਈਏ।
very niceeeeeeeeeee