ਐਲ ਸਬਰਾਂਟੇ- ਇਥੋਂ ਦੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਮਿਤੀ 13 ਦਸੰਬਰ ਦਿਨ ਸ਼ਨਿੱਚਰਵਾਰ ਨੂੰ ਦਲ ਖਾਲਸਾ ਅਲਾਇੰਸ ਵਲੋਂ ਗੁਰਦੁਆਰਾ ਸਾਹਿਬ ਐਲ ਸਬਰਾਂਟੇ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸੌ ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੈਲੀਫੋਰਨੀਆਂ ਦੇ ਵੱਖ ਵੱਖ ਸਥਾਨਾਂ ਤੋਂ ਕਵੀ ਸੱਜਣਾਂ ਨੇ ਪਹੁੰਚਕੇ ਆਪਣੀਆਂ ਸਿੱਖੀ ਜਜ਼ਬੇ ਭਰਪੂਰ ਕਵਿਤਾਵਾਂ ਨਾਲ ਆਪਣੀ ਸ਼ਰਧਾ ਦੇ ਫੁੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭੇਟ ਕੀਤੇ। ਇਸ ਸਮਾਗਮ ਦੌਰਾਨ ਪਹੁੰਚੇ ਹੋਏ ਕਵੀਆਂ ਅਤੇ ਕਵਿਤਰੀਆਂ ਦੁਆਰਾ ਮੌਜੂਦਾ ਸਮੇਂ ਸਿੱਖੀ ਨੂੰ ਘੁਣ ਵਾਂਗ ਲੱਗੀਆਂ ਬੁਰਾਈਆਂ ਬਾਰੇ ਵੀ ਖੁਲ੍ਹਕੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਕਵੀ ਦਰਬਾਰ ਮੌਕੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣ ਤੋਂ ਇਲਾਵਾ ਜਿਹੜੇ ਮਸਲਿਆਂ ਬਾਰੇ ਕਵਿਤਾਵਾਂ ਪੜ੍ਹੀਆਂ ਗਈਆਂ ਉਨ੍ਹਾਂ ਵਿਚ ਮੌਜੂਦਾ ਸਮੇਂ ਸਿੱਖਾਂ ਦਾ ਪਾਖੰਡੀ ਸਾਧਾਂ ਸੰਤਾਂ ਵੱਲ ਰੁਝਾਨ ਇਕ ਮੁੱਖ ਵਿਸ਼ੇ ਵਾਂਗ ਉਘੜ ਕੇ ਸਾਹਮਣੇ ਆਇਆ। ਇਸਤੋਂ ਇਲਾਵਾ ਸਿੱਖਾਂ ਵਿਚ ਵਿਖਾਵੇ ਨੂੰ ਪਹਿਲ ਦਿੰਦੇ ਹੋਏ ਗੁਰਬਾਣੀ ਨੂੰ ਵਿਸਾਰਨ ਬਾਰੇ ਵੀ ਕਵਿਤਾਵਾਂ ਪੜ੍ਹੀਆਂ ਗਈਆਂ। ਕਵੀਆਂ ਬਾਣੀ ਨੂੰ ਅਮਲੀ ਰੂਪ ਵਿਚ ਨਾ ਅਪਨਾਉਣ ਬਾਰੇ ਜਿਥੇ ਚਿੰਤਾ ਪ੍ਰਗਟਾਈ ਗਈ ਉਥੇ ਉਪਰੇ ਦਿਖਾਵੇ ਭਰਪੂਰ ਜਿ਼ੰਦਗੀ ਉਪਰ ਵੀ ਜ਼ਬਰਦਸਤ ਵਿਅੰਗ ਭਰਪੂਰ ਸ਼ੈਲੀ ਵਿਚ ਕਟਾਖ ਕੀਤੇ ਗਏ। ਇਸ ਕਵੀ ਦਰਬਾਰ ਵਿਚ ਸਿੱਖ ਧਰਮ ਵਿਚ “ਸੋ ਕਿਉ ਮੰਦਾ ਆਖੀਐ” ਦੇ ਸ਼ਬਦ ਪੜ੍ਹਣ ਵਾਲਿਆਂ ਵਲੋਂ ਕੰਨਿਆ ਭਰੂਣ ਹਤਿਆ ਜਿਹੀਆਂ ਕੁਰੀਤੀਆਂ ਨੂੰ ਅਪਨਾਉਣ ਵਾਲਿਆਂ ਉਪਰ ਵੀ ਵਿਅੰਗਮਈ ਤੌਰ ‘ਤੇ ਕਟਾਖ ਕੀਤਾ ਗਿਆ।
ਇਸ ਕਵੀ ਦਰਬਾਰ ਵਿਚ ਪਹੁੰਚੇ ਹੋਏ ਸਾਰੇ ਹੀ ਕਵੀਆਂ ਵਲੋਂ ਆਪੋ ਆਪਣੇ ਅੰਦਾਜ਼ਨ ਵਿਚ ਸਿੱਖ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਪਰ ਅਮਲ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣ ਦੀ ਪ੍ਰੇਰਣਾ ਦਿੱਤੀ ਗਈ। ਇਨ੍ਹਾਂ ਵਲੋਂ ਪੜ੍ਹੀਆਂ ਗਈਆਂ ਕਵਿਤਾਵਾਂ ਵਿਚ ਜਿਥੇ ਸਿੱਖ ਸੰਗਤ ਨੂੰ ਸਿਖਿਆ ਭਰਪੂਰ ਗੱਲਾਂ ਕਹੀਆਂ ਗਈਆਂ। ਉਸਦੇ ਨਾਲ ਹੀ ਕੁਝ ਧਾਰਮਿਕਤਾ ਦਾ ਢੋਂਗ ਰਚਣ ਵਾਲੇ ਲੋਕਾਂ ਨੂੰ ਵੀ ਢੋਂਗ ਅਤੇ ਪਾਖੰਡ ਵਾਲੀ ਜਿ਼ੰਦਗ਼ੀ ਦਾ ਤਿਆਗ ਕਰਕੇ ਸਹੀ ਅਰਥਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਅਤੇ ਸੰਤਾਂ-ਭਗਤਾਂ ਵਲੋਂ ਲਿਖੀ ਗੁਰਬਾਣੀ ਵਿਚ ਅੰਕਿਤ ਸਿਖਿਆਵਾਂ ਨੂੰ ਗ੍ਰਹਿਣ ਕਰਨ ਦਾ ਸੁਨੇਹਾ ਬੜੇ ਹੀ ਸੁਚੱਜੇ ਢੰਗ ਨਾਲ ਦਿੱਤਾ ਗਿਆ।
ਇਸ ਕਵੀ ਦਰਬਾਰ ਵਿਚ ਹਰਜੀਤ ਸਿੰਘ ਸੰਧੂ, ਕਰਮਜੀਤ ਸਿੰਘ ਸ਼ਾਹੀ, ਡਾ:ਗੁਰਮੀਤ ਸਿੰਘ ਬਰਸਾਲ, ਚਰਨਜੀਤ ਸਿੰਘ ਪੰਨੂ, ਈਸ਼ਰ ਸਿੰਘ ਮੋਮਨ, ਤਰਲੋਚਨ ਸਿੰਘ ਦੁਪਾਲਪੁਰ, ਚਰਨਜੀਤ ਸਿੰਘ ਸਮਰਾ, ਆਲਾ ਸਿੰਘ, ਸੁਖਵਿੰਦਰ ਸਿੰਘ ਕੰਗ, ਗੁਰਨਾਮ ਸਿੰਘ, ਮੁਹਿੰਦਰ ਸਿੰਘ ਘੱਗ, ਨਗਿੰਦਰ ਸਿੰਘ ਬਰਸਾਲ, ਗੁਰਚਰਨ ਸਿੰਘ ਜ਼ਖਮੀ, ਬੀਬੀ ਮਨਜੀਤ ਕੌਰ ਸੇਖੋਂ, ਪਰਮਿੰਦਰ ਸਿੰਘ ਰਾਏ, ਡਾ:ਨਿਰੰਜਨ ਸਿੰਘ ਸੰਧੂ, ਹਰਜਿੰਦਰ ਸਿੰਘ ਪੰਧੇਰ, ਹਰਬੰਸ ਸਿੰਘ ਜਗਿਆਸੂ, ਡਾ:ਇੰਦਰਜੀਤ ਸਿੰਘ ਬਾਸੂ, ਅਵਤਾਰ ਸਿੰਘ ਮਿਸ਼ਨਰੀ, ਬੀਬੀ ਜਗਜੀਤ ਕੌਰ ਜੋਤੀ, ਜੁਗਿੰਦਰ ਸਿੰਘ ਸ਼ੌਂਕੀ, ਦਲਵੀਰ ਸਿੰਘ ਨਿੱਝਰ, ਗੁਰਪਾਲ ਸਿੰਘ ਖਹਿਰਾ, ਜਗਤਾਰ ਸਿੰਘ ਸੰਧੂ, ਆਦਿ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ।
ਇਸ ਕਵੀ ਦਰਬਾਰ ਵਿਚ ਗੁਰਬਚਨ ਸਿੰਘ ਜੌਹਲ, ਪ੍ਰਧਾਨ ਐਲਸਬਰਾਂਟੇ ਗੁਰੂ ਘਰ, ਝਿਲਮਣ ਸਿੰਘ, ਵਾਇਸ ਪ੍ਰਧਾਨ ਐਲਸਬਰਾਂਟੇ ਗੁਰੂ ਘਰ, ਰਾਮ ਸਿੰਘ, ਪ੍ਰਧਾਨ ਅਮੈਰਕਿਨ ਗੁਰਦੁਆਰਾ ਕੌਂਸਲ, ਜਗਧੀਰ ਸਿੰਘ ਕਾਤਰੋਂ, ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਹਰਮਿੰਦਰ ਸਿੰਘ, ਪ੍ਰਧਾਨ ਖਾਲਸਾ ਜਾਗ੍ਰਤੀ ਲਹਿਰ, ਕਰਨੈਲ ਸਿੰਘ ਖਾਲਸਾ, ਪ੍ਰਧਾਨ ਗੁਰਮਤਿ ਚੇਤਨਾ ਲਹਿਰ, ਗੁਰਚਰਨ ਸਿੰਘ ਮਾਨ, ਮਾਨ ਇੰਨਸ਼ੋਰਿਸ ਕੰਪਨੀ, ਕਸ਼ਮੀਰ ਸਿੰਘ ਧੁੱਗਾ, ਕੈਸ਼ ਫੇਬਰਿਕ, ਪਰਮਜੀਤ ਸਿੰਘ ਦਾਖਾ,ਪ੍ਰਧਾਨ ਦਲ ਖਾਲਸਾ ਅਲਾਇੰਸ, ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਸਮਾਗਮ ਵਿਚ ਕੌਂਸਲ ਆਫ ਖਾਲਿਸਤਾਨ, ਅਮੈਰਕਿਨ ਗੁਰਦੁਆਰਾ ਕੌਂਸਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਗੁਰਮਤਿ ਚੇਤਨਾ ਲਹਿਰ, ਖਾਲਸਾ ਜਾਗ੍ਰਤੀ ਲਹਿਰ, ਭਾਈ ਘਨਈਆ ਸੁਸਾਇਟੀ, ਸਾਹਿਤ ਸਭਾ ਬੇ ਏਰੀਆ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬੇ ਏਰੀਆ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ, ਸਾਹਿਤ ਸਭਾ ਸੈਕਰਾਮਿੰਟੋ, ਦਲ ਖਾਲਸਾ ਅਲਾਇੰਸ, ਆਦਿ ਜਥੇਬੰਦੀਆਂ ਨੇ ਆਪਣਾ ਯੋਗਦਾਨ ਪਾਇਆ। ਯੁਬਾ ਸਿਟੀ, ਸੈਕਰਾਮਿੰਟੋ, ਡੇਵਸ, ਫਿਅਰਫੀਲਡ, ਵਲੇਹੋ, ਅਮੈਰਕਨ ਕੈਨੀਅਨ, ਰਡੇੳ, ਹਰਕਲੀਸ, ਸੈਨਪਾਬਲੋ, ਰਿਚਮੰਡ, ਐਲਸਬਰਾਂਟੇ, ਵਲਨਟ ਕਰੀਕ, ਕੰਕਰਡ, ਪਿਟਸਬਰਗ, ਸਟਾਕਟਨ, ਮਨਟੀਕਾ, ਮਡੈਸਟੋ, ਟੂਲੈਰੀ, ਟਰੇਸੀ, ਲਿਵਰਮੋਰ, ਫਰੀਮਾਂਟ, ਸੈਨਜੋਸੇ, ਹੇਵਡ, ਉਕਲੈਂਡ, ਅਲਾਮੀਡਾ, ਐਮਰੀਵਿਲ, ਬਰਕਲੇ, ਇਲਸਰੀਟੋ, ਆਦਿ ਥਾਵਾਂ ਤੋਂ ਕਵੀ ਜਨਾਂ ਨੇ ਅਤੇ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰੀਆਂ।
ਇਸ ਸਮਾਗਮ ਵਿਚ ਹਰਜੀਤ ਸਿੰਘ ਸੰਧੂ,ਚੀਫ ਐਡੀਟਰ ਕੌਮੀ ਏਕਤਾ, ਭਾਈ ਰਾਮ ਸਿੰਘ,ਪ੍ਰਧਾਨ ਅਮੈਰਕਿਨ ਗੁਰਦੁਆਰਾ ਕੌਂਸਲ, ਗੁਰਚਰਨ ਸਿੰਘ ਮਾਨ,ਮਾਨ ਇੰਸ਼ੋਰਿਸ ਕੰਪਨੀ, ਜਸਵੀਰ ਸਿੰਘ,ਪ੍ਰੈਜੀਡਿੰਟ ਰੇਡੀੳ ਹਮਸਫਰ, ਤਰਲੋਚਨ ਸਿੰਘ ਦੁਪਾਲਪੁਰ,ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਹਰਮਿੰਦਰ ਸਿੰਘ,ਪ੍ਰਧਾਨ ਖਾਲਸਾ ਜਾਗ੍ਰਤੀ ਲਹਿਰ, ਕਰਨੈਲ ਸਿੰਘ ਖਾਲਸਾ,ਪ੍ਰਧਾਨ ਗੁਰਮਤਿ ਚੇਤਨਾ ਲਹਿਰ, ਅਮੋਲਕ ਸਿੰਘ,ਚੀਫ ਐਡੀਟਰ ਪੰਜਾਬ ਟਾਇਮਜ਼, ਕਰਮਜੀਤ ਸਿੰਘ ਸ਼ਾਹੀ,ਪ੍ਰੈਸ ਰਿਪੋਟਰ, ਡਾ:ਨਿਰੰਜਨ ਸਿੰਘ ਸੰਧੂ, ਪਰਮਿੰਦਰ ਸਿੰਘ ਰਾਏ, ਹਰਬੰਸ ਸਿੰਘ ਜਗਿਆਸੂ, ਜੁਗਿੰਦਰ ਸਿੰਘ ਸ਼ੌਂਕੀ, ਹਰਜਿੰਦਰ ਸਿੰਘ ਪੰਧੇਰ, ਮਨਜੀਤ ਕੌਰ ਸੇਖੋਂ, ਕਛਮੀਰ ਸਿੰਘ ਧੁੱਗਾ,ਕੈਸ਼ ਫੇਬਰਿਕ, ਚਰਨਜੀਤ ਸਿੰਘ ਪੰਨੂ, ਗੁਰਚਰਨ ਸਿੰਘ ਜ਼ਖਮੀ, ਡਾ:ਇੰਦਰਜੀਤ ਸਿੰਘ ਬਾਸੂ, ਨਗਿੰਦਰ ਸਿੰਘ ਬਰਸਾਲ, ਚਰਨਜੀਤ ਸਿੰਘ ਸਮਰਾ, ਬਚਿੱਤਰ ਸਿੰਘ ਟਾਇਗਰ, ਮਹਿੰਦਰ ਸਿੰਘ ਘੱਗ, ਜਗਤਾਰ ਸਿੰਘ ਸੰਧੂ, ਗੁਰਪਾਲ ਸਿੰਘ ਖਹਿਰਾ, ਦਲਵੀਰ ਦਿਲ ਨਿੱਝਰ, ਡਾ:ਸੁਖਪ੍ਰੀਤ ਸਿੰਘ ਉਦੋਕੇ,ਇੰਟਰਨੈਸ਼ਨਲ ਜਨਰਲ ਸਕੱਤਰ ਦਲ ਖਾਲਸਾ ਅਲਾਇੰਸ, ਤਰਸੇਮ ਸਿੰਘ ਟੁਲੈਰੀ,ਸੀਨੀਅਰ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਆਲਾ ਸਿੰਘ,ਸਿੱਖ ਲੀਡਰ ਬੇ ਏਰੀਆ, ਡਾ:ਗੁਰਮੀਤ ਸਿੰਘ ਬਰਸਾਲ,ਗੁਰੂ ਗੋਬਿੰਦ ਸਿੰਘ ਸੱਟਡੀ ਸਰਕਲ, ਗੁਰਨਾਮ ਸਿੰਘ, ਕਰਮ ਸਿੰਘ,ਮੈਂਬਰ ਦਲ ਖਾਲਸਾ ਅਲਾਇੰਸ, ਸੁਖਦੇਵ ਸਿੰਘ ਬੈਣੀਵਾਲ,ਸਿੱਖ ਲੀਡਰ ਬੇ ਏਰੀਆ, ਸੁਖਵਿੰਦਰ ਸਿੰਘ ਕੰਗ,ਮੈਂਬਰ ਦਲ ਖਾਲਸਾ ਅਲਾਇੰਸ, ਜਗਜੀਤ ਕੌਰ ਜੋਤੀ, ਪ੍ਰੀਤਮ ਸਿੰਘ,ਸੀਨੀਅਰ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਆਦਿ ਨੂੰ ਪਲੈਕਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਦਲ ਖਾਲਸਾ ਅਲਾਇੰਸ ਵੱਲੋਂ ਕਵੀ ਦਰਵਾਰ ਵਿੱਚ ਕ੍ਰਾਂਤੀਕਾਰੀ ਲਿਟਰੇਚਰ, ਸੀਡੀ, ਪੋਸਟਰ, ਮੈਗਜੀਨ, ਪੈਂਫਿਲਟ, ਪੰਜਾਬੀ ਅੰਗਰੇਜ਼ੀ ਵਿੱਚ ਮੁਫਤ ਵੰਡਿਆ ਗਿਆ। ਕਵੀ ਦਰਵਾਰ ਵਿੱਚ ਆਉਦੀਆਂ ਸਿੱਖ ਸੰਗਤਾਂ ਨੂੰ ਸਵੇਰ ਤੋਂ ਚਾਹ ਦੇ ਨਾਲ ਗਰਮਾ ਗਰਮ ਪਕੌੜਿਆਂ ਦੇ ਨਾਲ ਕਈ ਪ੍ਰਕਾਰ ਦੀਆਂ ਬਰਫੀਆਂ ਵਰਤਾਈਆਂ ਜਾ ਰਹੀਆਂ ਸਨ ਅਤੇ ਗੁਰੂ ਕਾ ਲੰਗਰ ਵੀ ਨਾਲ ਦੀ ਨਾਲ ਵਰਤਾਇਆ ਜਾ ਰਿਹਾ ਸੀ। ਕਵੀ ਦਰਵਾਰ ਦੁਪਿਹਰ 12 ਵੱਜ ਕੇ 15 ਮਿੰਟ ਤੇ ਸ਼ੁਰੂ ਹੋ ਕੇ ਸ਼ਾਂਮੀ 5 ਵੱਜ ਕੇ 30 ਮਿੰਟ ਤੱਕ ਸਵਾ ਪੰਜ ਘੰਟੇ ਲਗਾਤਾਰ ਚੱਲਿਆ। ਕਵੀ ਦਰਵਾਰ ਦੇ ਅਖੀਰ ਵਿੱਚ ਦਲ ਖਾਲਸਾ ਅਲਾਇੰਸ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਸੇਖੋਂ, ਦਾਖਾ, ਐਮ ਡੀ, ਨੇ ਕਵੀ ਜੁਨਾਂ ਵੱਲੋਂ ਕਵੀ ਦਰਵਾਰ ਵਿੱਚ ਪਹੁੰਚਣ ਤੇ ਉਹਨਾਂ ਦਾ ਧੰਨਵਾਦ ਕਰਦਿਆਂ ਐਲਸਬਰਾਂਟੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਉਹਨਾਂ ਪੰਥਕ ਦਰਦੀਆਂ ਦਾ ਵੀ ਧੰਨਵਾਦ ਕੀਤਾ ਜਿੰ੍ਹਨਾਂ ਦੇ ਸਹਿਯੋਗ ਨਾਲ ਇਹ ਸਵਾ ਪੰਜ ਘੰਟੇ ਦਾ ਕਵੀ ਦਰਵਾਰ ਕਾਮਯਾਬ ਰਿਹਾ। ਭਾਈ ਦਾਖਾ ਨੇ ਕਿਹਾ ਕਿ ਪੰਥਕ ਪ੍ਰੋਗ੍ਰਾਮ ਕਰਦੇ ਰਹਿਣ ਲਈ ਹੰਭਲਾ ਸਾਡਾ-ਸਾਥ ਤੁਹਾਡਾ, ਤੁਹਾਡੇ ਮਿਲਵਰਤਣ ਅਤੇ ਵਿਚਾਰਾਂ ਦੀ ਉਡੀਕ ਰਹੇਗੀ।
ਕਵੀ ਦਰਵਾਰ ਲਈ ਗੁਰੂ ਕੇ ਲੰਗਰ ਦੀ ਸੇਵਾ ਭਾਈ ਘਨਈਆ ਸੁਸਾਇਟੀ ਵੱਲੋਂ ਨਿਭਾਈ ਗਈ। ਸਾਰੇ ਕਵੀ ਜਨਾਂ, ਸਿੱਖ ਸੰਗਤਾਂ, ਗੁ:ਪ੍ਰ:ਕਮੇਟੀ, ਪੰਥਕ ਜਥੇਬੰਦੀਆਂ, ਵੱਲੋਂ ਦਲ ਖਾਲਸਾ ਅਲਾਇੰਸ ਦੇ ਪ੍ਰੋਗ੍ਰਾਮਾਂ ਦੀ ਭਰਪੂਰ ਸ਼ਲਾਂਘਾ ਕਰਦਿਆਂ ਬੇਨਤੀ ਕੀਤੀ ਕਿ ਤੁੱਸੀਂ ਵੱਧ ਤੋਂ ਵੱਧ ਪੰਥਕ ਪ੍ਰੋਗ੍ਰਾਮਾਂ ਨੂੰ ਕਰਦੇ ਰਹਿਣ ਦੀ ਲੜੀ ਜਾਰੀ ਰੱਖੋ ਅਤੇ ਅਸੀਂ ਸਭ ਇਸ ਪੰਥਕ ਜਥੇਬੰਦੀ ਦਲ ਖਾਲਸਾ ਅਲਾਇੰਸ ਨੂੰ ਹਰ ਪੱਧਰ ਤੇ ਪੂਰਾ ਸਹਿਯੋਗ ਦਿੰਦੇ ਰਹਾਂਗੇ। ਇਸ ਕਵੀ ਸਮਾਗਮ ਦੀ ਸਟੇਜ ਸੇਵਾ ਦਲ ਖਾਲਸਾ ਅਲਾਇੰਸ ਦੇ ਪ੍ਰਧਾਨ ਸ: ਪਰਮਜੀਤ ਸਿੰਘ ਦਾਖਾ ਨੇ ਸੁਚੱਜੇ ਢੰਗ ਨਾਲ ਨਿਭਾਈ।
ਦਲ ਖਾਲਸਾ ਅਲਾਇੰਸ ਵਲੋਂ ਕੀਤਾ ਗਿਆ ਇਹ ਉਪਰਾਲਾ ਬੇਹੱਦ ਕਾਮਯਾਬ ਰਿਹਾ। ਇਸਦੀ ਕਾਮਯਾਬੀ ਦਾ ਅੰਦਾਜ਼ਾ ਦੂਰੋਂ ਨੇੜਿਉਂ 26 ਤੋਂ ਵੱਧ ਕਵੀ ਸੱਜਣਾਂ ਵਲੋਂ ਪਹੁੰਚਕੇ ਆਪਣੀ ਹਾਜ਼ਰੀ ਲਾਉਂਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਕਵਿਤਾਵਾਂ ਪੜ੍ਹਣ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ।
I have sympathy for the Sikh people and their zeal for liberation. I want to get details of Indian atrocities in Punjab. I am a researcher and journalist. I hope to write on Sikh cause.