ਕਿਤੇ ਚੀਖ਼ ਕਿਤੇ ਗੋਲੀ ਤੇ ਦੁਆਰ ਲਹੂ ਭਿੱਜੀ
ਰੁੱਤ ਬਲ ਰਹੀ ਕੋਈ ਤੇ ਬਹਾਰ ਲਹੂ ਭਿੱਜੀ
ਉਡਦੀਆਂ ਸਨ ਕੂੰਜਾਂ ਤੇ ਗਾਂਉਂਦੀਆਂ ਸਨ ਗੀਤ
ਐਸੀ ਵਗੀ ਕੋਈ ਹਵਾ ਡਿੱਗੀ ਡਾਰ ਲਹੂ ਭਿੱਜੀ
ਸਰਹੱਦ ਉੱਤੇ ਸੀ ਜੋ ਘੱਲਿਆ ਕਰਨ ਲਈ ਰਾਖ਼ੀ
ਕੱਲ ਘਰ ਓਹਦੇ ਆ ਗਈ ਇੱਕ ਤਾਰ ਲਹੂ ਭਿੱਜੀ
ਇੱਕ ਸਿਰ ਉਹਨੇ ਮੰਗਿਆ ਕਈ ਸੀਸ ਖੜ੍ਹੇ ਹੋਏ
ਪਲਾਂ ਵਿਚ ਰੰਗੀ ਗਈ ਤਲਵਾਰ ਲਹੂ ਭਿੱਜੀ
ਸੁਬਾਹ ਗਿਆ ਸੀ ਜੋ ਕਾਲਜ ਨੂੰ ਦੇਣ ਇਮਤਿਹਾਨ
ਦੁਪਹਿਰ ਵੇਲੇ ਘਰ ਆਈ ਦਸਤਾਰ ਲਹੂ ਭਿੱਜੀ
ਰੱਤ ਗਲੀਆਂ ਚ ਤੁਰਿਆ ਲੈ ਕੇ ਲੱਪ ਕੁ ਬਹਾਨੇ
ਗੱਡੀ ਵਿਚ ਕਿਤੇ ਬੰਬ ਤੇ ਅਖਬਾਰ ਲਹੂ ਭਿੱਜੀ