ਲੁਧਿਆਣਾ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁਕਤਸਰ ਤੋਂ ਲੁਧਿਆਣੇ ਪਰਤਦੇ ਸਮੇਂ ਸੱਟ ਲੱਗ ਗਈ। ਗੱਡੀ ਵਿਚ ਬੈਠਦੇ ਸਮੇਂ ਉਨ੍ਹਾਂ ਦੇ ਖੱਬੇ ਹੱਥ ਦੀ ਉਂਗਲੀ ਦਰਵਾਜ਼ੇ ਵਿਚ ਆ ਗਈ। ਉਹ ਦੇਰ ਰਾਤ ਡੀਐਮਸੀ ਹਸਪਤਾਲ ਵਿਚ ਇਲਾਜ ਲਈ ਆਏ। ਇਥੇ ਐਕਸਰੇ ਤੋਂ ਬਾਅਦ ਡਾਕਟਰਾਂ ਨੇ ਫਰੈਕਚਰ ਨਾਲ ਹੋਣ ਦੀ ਪੁਸ਼ਟੀ ਕਰ ਦਿੱਤੀ।
ਸ਼ਨਿੱਚਰਵਾਰ ਨੂੰ ਮੁਕਤਸਰ ਵਿਚ ਮੁੱਖਮੰਤਰੀ ਦਾ ਸੰਗਤ ਦਰਸ਼ਨ ਦਾ ਪ੍ਰੋਗਰਾਮ ਸੀ। ਰਾਤੀਂ ਉਨ੍ਹਾਂ ਨੇ ਲੁਧਿਆਣੇ ਵਿਖੇ ਠਹਿਰਨਾ ਸੀ। ਮੁਕਤਸਰ ਤੋਂ ਵਾਪਸੀ ਦੇ ਲਈ ਗੱਡੀ ਵਿਚ ਬੈਠਣ ਲੱਗੇ ਤਾਂ ਉਂਗਲੀ ਦਰਵਾਜ਼ੇ ਵਿਚ ਆ ਗਈ। ਕਾਫ਼ਲੇ ਵਿਚ ਮੌਜੂਦ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਫਸਟ ਏਡ ਦੇ ਦਿੱਤੀ। ਸ਼ਾਮੀਂ ਛੇ ਵਜੇ ਹੀ ਸਥਾਨਕ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਗਿਆ ਕਿ ਸੀਐਮ ਦੇਰ ਰਾਤ ਇਲਾਜ ਲਈ ਡੀਐਮਸੀ ਆਉਣਗੇ। ਇਲਾਜ ਤੋਂ ਬਾਅਦ ਬਾਹਰ ਨਿਕਲਣ ‘ਤੇ ਬਾਦਲ ਨੇ ਕਿਹਾ ਕਿ ਇਹ ਮਾਮੂਲੀ ਜਿਹੀ ਸੱਟ ਹੈ। ਚੀਫ਼ ਕਾਰਡੀਓਲੋਜਿਸਟ ਡਾਕਟਰ ਗੁਰਪ੍ਰੀਤ ਵਾਂਡਰ ਮੁਤਾਬਕ ਫਰੈਕਚਰ ਨਹੀਂ ਹੋਇਆ। ਉਨ੍ਹਾਂ ਨੂੰ ਤਿੰਨ ਟਾਂਕੇ ਲਾਕੇ ਡਰੈਸਿੰਗ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ। ਮੁੱਖਮੰਤਰੀ ਦੇ ਸੱਟ ਲਗਣ ਦਾ ਪਤਾ ਚਲਣ ‘ਤੇ ਕੈਬਿਨੇਟ ਮੰਤਰੀ ਹੀਰਾ ਸਿੰਘ ਗਾਬੜੀਆ ਵੀ ਡੀਐਮਸੀ ਪਹੁੰਚੇ।
ਕਾਂਗਰਸ ‘ਤੇ ਉੱਠਣ ਵਾਲੀ ਬਾਦਲ ਦੀ ਉਂਗਲੀ ‘ਤੇ ਸੱਟ ਲੱਗੀ
This entry was posted in ਪੰਜਾਬ.