ਜਲੰਧਰ- ਦੇਸ਼ ਦੀ ਕੌਮੀ ਖੇਡ ਹਾਕੀ ਵਿਚ ਭਾਰਤ ਨੇ ਦੁਨੀਆਂ ਭਰ ਵਿਚ ਪ੍ਰਸਿੱਧੀ ਹਾਸਲ ਕੀਤੀ ਹੈ। ਸਿਰਫ਼ ਹਾਕੀ ਹੀ ਅਜਿਹੀ ਖੇਡ ਹੈ ਜਿਸ ਵਿਚ ਭਾਰਤ ਨੇ ਉਲੰਪਿਕ ਖੇਡਾਂ ਵਿਚ ਸਭ ਤੋਂ ਵਧੇਰੇ ਮੈਡਲ ( 8 ਸੋਨੇ ਦੇ, 1 ਚਾਂਦੀ ਦਾ ਅਤੇ ਦੋ ਤਾਂਬੇ ਦੇ ਮੈਡਲ) ਹਾਸਲ ਕੀਤੇ ਹਨ। ਭਾਰਤ ਵਿਚ ਗਲਤ ਪ੍ਰਬੰਧਾਂ ਕਰਕੇ ਕੌਮੀ ਖੇਡ ਪਿਛਲੇ ਕੁਝ ਸਾਲਾਂ ਤੋਂ ਪਛੜੀ ਹੋਈ ਹੈ, ਜਦਕਿ ਕ੍ਰਿਕਟ ਚੰਗੇ ਪ੍ਰਬੰਧਾਂ ਦੀ ਬਦੌਲਤ ਬੁਲੰਦੀਆਂ ‘ਤੇ ਹੈ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨਵਾਬ ਪਟੌਦੀ ਨੇ ਹਾਲੀ ਦੀ ਥਾਂ ਕ੍ਰਿਕਟ ਨੂੰ ਕੌਮੀ ਖੇਡ ਬਨਾਉਣ ਦੀ ਗੱਲ ਕਰਕੇ ਇਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਹਾਲੀ ਪ੍ਰੇਮੀਆਂ ਦਾ ਕਹਿਣਾ ਹੈ ਕਿ ਨਵਾਬ ਪਟੌਦੀ ਨੂੰ ਅਜਿਹੀ ਗੱਲ ਕਹਿਣ ਤੋਨ ਪਹਿਲਾਂ ਇਸ ਖੇਡ ਵਿਚ ਮਿਲੀਆਂ ਪ੍ਰਾਪਤੀਆਂ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਸੀ।
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਪੰਜਾਬ ਖੇਡ ਵਿਭਾਗ ਦੇ ਡਾਇਰੈਕਟ ਪ੍ਰਗਟ ਸਿੰਘ ਨੇ ਕਿਹਾ ਕਿ ਪਟੌਦੀ ਦੇ ਬਿਆਨ ਵਿਚ ਕਿਸੇ ਵੀ ਤਰ੍ਹਾਂ ਦਾ ਦੇਸ਼ ਪ੍ਰੇਮ ਨਜ਼ਰ ਨਹੀਂ ਆਉਂਦਾ। ਕੌਮੀ ਖੇਡ ਨੂੰ ਬਦਲਣ ਦਾ ਬਿਆਨ ਦੇਣਾ ਹੀ ਬੱਚਿਆਂ ਵਾਲੀ ਹਰਕਤ ਹੈ। ਆਈਸੀਸੀ ਅਜੇ ਤੱਕ ਕ੍ਰਿਕਟ ਨੂੰ ਏਸਿ਼ਆਈ ਖੇਡਾਂ ਵਿਚ ਸ਼ਾਮਲ ਨਹੀਂ ਕਰਵਾ ਸਕੀ, ਉਲੰਪਿਕ ਦੀ ਤਾਂ ਗੱਲ ਹੀ ਦੂਰ ਹੈ।
ਭਾਰਤੀ ਹਾਕੀ ਖਿਡਾਰੀ ਸਾਬਕਾ ਕਪਤਾਨ ਅਤੇ ਦੁਨੀਆਂ ਦੇ ਤੇਜ਼ ਤਰਾਰ ਸੈਂਟਰ ਫਾਰਵਰਡ ਰਹੇ ਉਲੰਪੀਅਨ ਗਗਨਅਜੀਤ ਸਿੰਘ ਨੇ ਕਿਹਾ ਕਿ ਹਾਕੀ ਦੀ ਖੇਡ ਨਾਲ ਹਰ ਦੇਸ਼ਵਾਸੀ ਜੁੜਿਆ ਹੋਇਆ ਹੈ ਅਤੇ ਜਦ ਵੀ ਹਾਕੀ ਦੇ ਬਾਰੇ ਕੋਈ ਗਲਤ ਗੱਲ ਵੀ ਕਹੀ ਜਾਂਦੀ ਹੈ ਤਾਂ ਹਰ ਖਿਡਾਰੀ ਅਤੇ ਖੇਡ ਪ੍ਰੇਮੀ ਦੇ ਦਿਲਾਂ ਨੂੰ ਸੱਟ ਵੱਜਦੀ ਹੈ। ਨਵਾਬ ਪਟੌਦੀ ਕ੍ਰਿਕਟ ਦੇ ਬਹੁਤ ਵੱਡੇ ਖਿਡਾਰੀ ਰਹੇ ਹਨ ਪਰ ਉਨ੍ਹਾਂ ਦੇ ਬਿਆਨ ਤੋਂ ਇਹ ਸਾਫ਼ ਜ਼ਾਹਰ ਹੈ ਕਿ ਉਨ੍ਹਾਂ ਨੂੰ ਹਾਕੀ ਦੇ ਸੁਨਹਿਰੇ ਯੁੱਗ ਬਾਰੇ ਕੁਝ ਵੀ ਪਤਾ ਨਹੀਂ ਹੈ।
ਮਾਸਕੋ ਉਲੰਪਿਕ ਖੇਡਾਂ ਵਿਚ ਸਭ ਤੋਂ ਵੱਡੇ ਸਕੋਰਰ ਅਤੇ ਪੰਜਾਬ ਪੁਲਿਸ ਦੇ ਆਈਪੀਐਸ ਅਧਿਕਾਰੀ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਦਾ ਕਹਿਣਾ ਹੈ ਕਿ ਦੁਨੀਆਂ ਵਿਚ ਹਾਕੀ ਖੇਡਣ ਵਾਲੇ ਦੇਸ਼ਾਂ ਦੀ ਗਿਣਤੀ 200 ਦੇ ਕਰੀਬ ਹੈ ਜਦਕਿ ਕ੍ਰਿਕਟ ਦੁਨੀਆਂ ਦੇ ਸਿਰਫ਼ 12-13 ਦੇਸ਼ ਹੀ ਖੇਡਦੇ ਹਨ। ਕੌਮੀ ਖੇਡ ਕ੍ਰਿਕਟ ਨੂੰ ਬਣਾ ਦਿੱਤਾ ਜਾਵੇ ਇਹ ਕਿਸੇ ਨੂੰ ਵੀ ਪਸੰਦ ਨਹੀਂ ਹੋਵੇਗਾ।
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਉਲੰਪੀਅਨ ਬਲਜੀਤ ਸਿੰਘ ਢਿਲੋਂ ਦਾ ਕਹਿਣਾ ਹੈ ਕਿ ਕ੍ਰਿਕਟ ਨੂੰ ਹਾਕੀ ਦੀ ਥਾਂ ਕੌਮੀ ਖੇਡ ਬਨਾਉਣ ਦੀ ਗਲ ਕਹਿਣਾ ਹੈ ਗੁਨਾਹ ਦੇ ਬਰਾਬਰ ਹੈ। 1998 ਵਿਚ ਭਾਰਤੀ ਕ੍ਰਿਕਟ ਟੀਮ ਕਾਮਨਵੈਲਥ ਖੇਡਾਂ ਵਿਚ ਹਿੱਸਾ ਲੈਣ ਲਈ ਗਈ ਸੀ। ਕਿਹਾ ਜਾਂਦਾ ਹੈ ਕਿ ਉਸ ਟੀਮ ਨੇ ਦੇਸ਼ ਪ੍ਰੇਮ ਦੀ ਬਜਾਏ ਪੈਸੇ ਨੂੰ ਅਹਿਮੀਅਤ ਦਿੰਦੇ ਹੋਏ ਹਾਰਕੇ ਕੈਨੇਡਾ ਦੇ ਦੌਰੇ ਨੂੰ ਤਰਜੀਹ ਦਿੱਤੀ ਸੀ।
ਪਟੌਦੀ ਦੇ ਬਿਆਨ ਤੋਂ ਹਾਕੀ ਖਿਡਾਰੀ ਨਰਾਜ਼
This entry was posted in ਖੇਡਾਂ.