ਚੰਡੀਗੜ੍ਹ- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਜਮੂੰ- ਕਸ਼ਮੀਰ ਦੇ ਨਵੇ ਬਣੇ ਮੁੱਖਮੰਤਰੀ ਉਮਰ ਅਬਦੁਲਾ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਲਾਲ ਕ੍ਰਿਸ਼ਨ ਅਡਵਾਨੀ ਤੇ ਹੈਲੀਕਾਪਟਰ ਰਾਹੀ ਅਤਵਾਦੀ ਹਮਲੇ ਹੋ ਸਕਦੇ ਹਨ।
ਇਹ ਸ਼ਕ ਕੀਤਾ ਜਾ ਰਿਹਾ ਹੈ ਕਿ ਅਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਵਿਆਹ ਸਮਾਗਮਾਂ ਵਿਚ ਫੁਲਾਂ ਦੀ ਵਰਖਾ ਕਰਨ ਵਾਲੇ ਹੈਲੀਕਾਪਟਰਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਹੈਲੀਕਾਪਟਰ ਅਸਾਨੀ ਨਾਲ ਕਿਰਾਏ ਤੇ ਮਿਲ ਜਾਂਦੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਪ੍ਰਸਾਸ਼ਨ ਨੂੰ ਪੱਤਰ ਭੇਜ ਕੇ ਸਲਾਹ ਦਿਤੀ ਹੈ ਕਿ ਚੰਡੀਗੜ੍ਹ ਵਿਚ ਇਨ੍ਹਾਂ ਨੇਤਾਵਾਂ ਦੀ ਉਪਸਥਿਤੀ ਦੌਰਾਨ ਕਿਸੇ ਵੀ ਸਮਾਰੋਹ ਵਿਚ ਹੈਲੀਕਾਪਟਰ ਤੋਂ ਫੁਲਾਂ ਦੀ ਵਰਖਾ ਨਾਂ ਕੀਤੀ ਜਾਵੇ। ਇਨ੍ਹਾਂ ਨੇਤਾਵਾਂ ਦੀ ਸੁਰੱਖਿਆ ਬਾਰੇ ਵੀ ਜਿਆਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ। ਇਸ ਸਬੰਧ ਵਿਚ ਏਅਰ ਟਰੈਫਿਕ ਕੰਟਰੋਲਰ ਦੀ ਮਦਦ ਲੈਣ ਲਈ ਵੀ ਕਿਹਾ ਗਿਆ ਹੈ। ਆਈਬੀ ਦੁਆਰਾ ਜਤਾਏ ਗਏ ਸ਼ਕ ਨਾਲ ਪੰਜਾਬ ਪੁਲਿਸ ਦੀ ਚਿੰਤਾ ਵੱਧ ਗਈ ਹੈ। ਪੰਜਾਬ ਅਤੇ ਹਾਈਕੋਰਟ ਦੇ ਹੁਕਮਾਂ ਅਨੁਸਾਰ ਜਲਦੀ ਹੀ ਸੁਖਬੀਰ ਬਾਦਲ ਤੋਂ ਦੋ ਐਸਕਾਰਟ ਜਿਪਸੀਆਂ ਵਾਪਿਸ ਲਈਆਂ ਜਾ ਸਕਦੀਆਂ ਹਨ।