ਸਤਿਕਾਰ ਯੋਗ ਸੰਪਾਦਕ ਜੀ,
ਸਤਿ ਸ੍ਰੀ ਅਕਾਲ।
ਆਪ ਜੀ ਦੀ ਸਾਈਟ ਤੇ ਰਮਨਪ੍ਰੀਤ ਕੌਰ ਥਿਆੜਾ ਦੀਆਂ ਰਚਨਾਵਾਂ ਪੜ੍ਹੀਆ।ਜੋ ਬਹੁਤ ਹੀ ਸਲਾਹਉਣ ਯੋਗ ਹੈ। ਏਨੀ ਛੋਟੀ ਉਮਰ ਵਿਚ ਇੰਨਾ ਵਧੀਆਂ ਲਿਖਣਾ ਕਮਾਲ ਦੀ ਗੱਲ ਹੈ,ਪਰਮਾਤਮਾ ਦੀ ਬੱਚੀ ਤੇ ਅਪਾਰ ਬਖਸ਼ਿਸ਼ ਹੈ। ਪਾਠਕਾਂ ਅਤੇ ਸਾਹਿਤਕਾਰਾਂ ਦਾ ਫਰਜ ਬਣਦਾ ਹੈ ਬੱਚੀ ਰਮਨਪ੍ਰੀਤ ਕੌਰ ਦਾ ਹੌਂਸਲਾ ਵਧਾਉਣ, ਜਿਵੇ ਜੱਗੀ ਵੀਰ ਜੀ ਨੇ ਵਧਾਇਆ ਹੈ। ਜੱਗੀ ਵੀਰ ਜੀ ਦੀ ਗੱਲ ਬਿਲਕੁਲ ਠੀਕ ਹੈ। ਪਾਠਕ ਲਿਖਾਰੀਆਂ ਦੀਆਂ ਲਿਖਤਾਂ ਬਾਰੇ ਬਹੁਤ ਹੀ ਘੱਟ ਆਪਣੇ ਵਿਚਾਰ ਦੇਂਦੇ ਹਨ।ਅਰਦਾਸ ਕਰਦੀ ਹਾਂ ਕਿ ਰਮਨਪ੍ਰੀਤ ਕੌਰ ਦੀ ਕਲਮ ਦਿਨ ਦੁੱਗਣੀ ਅਤੇ ਰਾਤ ਚੋਗਣੀ ਹੋਰ ਵੀ ਤਰੱਕੀ ਕਰੇ।
ਆਦਰ ਸਹਿਤ,
ਅਨਮੋਲ ਕੌਰ।