ਗੁਰਦਾਸਪੁਰ (ਮਪ) – ਜਿਲਾ ਗੁਰਦਾਸਪੁਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਚਾਰ ਸਕਤਰ ਸ:ਸੁਖਵਿੰਦਰ ਸਿੰਘ ਭਿਲੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਜਿਲਾ ਗੁਰਦਾਸਪੁਰ ਦੀ ਅਕਾਲੀ ਦਲ ਜਥੇਬੰਦੀ ਵਲੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ:ਸੁਖਬੀਰ ਸਿੰਘ ਬਾਦਲ ਅਤੇ ਜਿਲਾ ਪ੍ਰਧਾਨ ਸ:ਸੁਚਾ ਸਿੰਘ ਲੰਗਾਹ ਦਾ ਜਿਲੇ ਦੇ ਸੀਨੀਅਰ ਅਕਾਲੀ ਦਲ ਦੇ ਟਕਸਾਲੀ ਆਗੂ ਜਥੇਦਾਰ ਸਰੂਪ ਸਿੰਘ ਜੀ ਸੈਣੀ ਨੂੰ ਸ੍ਰੋਮਣੀ ਅਕਾਲੀ ਦਲ ਦੇ ਜਿਲਾ ਜਰਨਲ ਸਕਤਰ ਨਿਯੂਕਤ ਕਰਨ ਤੇ ਵਿਸ਼ੇਸ਼ ਧੰਨਵਾਦ ਕੀਤਾ ਅਤੇ ਜਥੇਦਾਰ ਸਰੂਪ ਸਿੰਘ ਜੀ ਨੂੰ ਵਧਾਈਆਂ ਦਿਤੀਆਂ। ਇਸ ਮੌਕੇ ਸ: ਸੁਖਵਿੰਦਰ ਸਿੰਘ ਨੇ ਪੰਜਾਬ ਦੇ ਮੁਖ ਮੰਤਰੀ ਸ:ਪ੍ਰਕਾਸ ਸਿੰਘ ਬਾਦਲ ਅਤੇ ਪ੍ਰਧਾਨ ਸ:ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਕੀਤੀ ਕਿ ਜਿਲਾ ਗੁਰਦਾਸਪੁਰ ਦੇ ਸਭ ਤੋਂ ਪੁਰਾਣੇ ਪਾਰਟੀ ਦੇ ਵਫਾਦਾਰ ਸਿਪਾਹੀ ਜਥੇਦਾਰ ਸਰੂਪ ਸਿੰਘ ਜੀ ਸੈਣੀ ਨੂੰ ਪੰਜਾਬ ਸਰਕਾਰ ਅੰਦਰ ਬਣਦਾ ਮਾਣ ਸਤਿਕਾਰ ਦਿਤਾ ਜਾਵੇ। ਉਹ ਜਿਲੇ ਗੁਰਦਾਸਪੁਰ ਅੰਦਰ ਦਿਨ ਰਾਤ ਮੇਹਨਤ ਕਰਕੇ ਪਿਛਲੇ ਲੰਮੇ ਸਮੇ ਤੋਂ ਸ੍ਰੋਮਣੀ ਅਕਾਲੀ ਦਲ ਪਾਰਟੀ ਲਈ ਸੇਵਾ ਕਰਦੇ ਆ ਰਹੇ ਹਨ ਅਤੇ ਸੈਣੀ ਪਰਿਵਾਰ ਦੀ ਸ੍ਰੋਮਣੀ ਅਕਾਲੀ ਦਲ ਪ੍ਰਤੀ ਬਹੁਤ ਸੇਵਾ ਹੈ। ਜਿਸ ਲਈ ਜਿਲੇ ਗੁਰਦਾਸਪੁਰ ਦੀ ਸਾਰੀ ਅਕਾਲੀ ਦਲ ਵਲੋ ਬੇਨਤੀ ਕੀਤੀ ਜਾਂਦੀ ਹੈ ਕਿ ਜਥੇਦਾਰ ਸੈਣੀ ਨੂੰ ਸਰਕਾਰ ਵਿਚ ਬਣਦਾ ਸਤਿਕਾਰ ਦਿਤਾ ਜਾਵੇ।
ਜ:ਸਰੂਪ ਸਿੰਘ ਨੂੰ ਸ੍ਰੋਮਣੀ ਅਕਾਲੀ ਦਲ ਦੇ ਜਿਲਾ ਜਰਨਲ ਸਕਤਰ ਨਿਯੂਕਤ ਕਰਨ ਤੇ ਜਿਲੇ ਦੇ ਅਕਾਲੀ ਦਲ ਦੇ ਵਰਕਰ ਖੁਸ਼
This entry was posted in ਪੰਜਾਬ.