ਕੋਲੰਬੋ- ਜਾਫਨਾ ਲਿਟੇ ਦਾ ਗੜ੍ਹ ਮੰਨਿਆ ਜਾਂਦਾ ਸੀ। ਸ੍ਰੀ ਲੰਕਾ ਦੀ ਸੈਨਾ ਨੇ ਲਿਟੇ ਦੇ ਖਿਲਾਫ ਬਹੁਤ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਜਾਫਨਾ ਤੇ ਪੂਰੀ ਤਰ੍ਹਾਂ ਨਾਲ ਕਬਜਾ ਕਰ ਲਿਆ ਹੈ। ਸੈਨਾ ਨੇ 9 ਸਾਲ ਬਾਅਦ ਜਾਫਨਾ ਨੂੰ ਲਿਟੇ ਕੋਲੋਂ ਅਜਾਦ ਕਰਵਾਇਆ ਹੈ।
ਜਾਫਨਾ ਤੇ ਕਬਜੇ ਨੂੰ ਲੈ ਕੇ ਸ੍ਰੀ ਲੰਕਾ ਅਤੇ ਲਿਟੇ ਵਿਚ ਕਾਫੀ ਲੰਬੇ ਸਮੇ ਤੋਂ ਯੁਧ ਚਲ ਰਿਹਾ ਸੀ। ਲਿਟੇ ਦੇ ਕਬਜੇ ਵਾਲੇ ਆਖਰੀ ਪਿੰਡ ਚੰਡੀਕੁਲਮ ਤੇ ਕਬਜੇ ਦੇ ਦੌਰਾਨ ਥਿਰੂ ਨਾਮ ਦਾ ਲਿਟੇ ਦਾ ਇਕ ਸੀਨੀਅਰ ਨੇਤਾ ਮਾਰਿਆ ਗਿਆ ਸੀ। ਸੈਨਾ ਦੇ ਇਕ ਅਧਿਕਾਰੀ ਅਨੁਸਾਰ ਇਥੇ ਭਾਰੀ ਮਾਤਰਾ ਵਿਚ ਅਸਲਾ ਸੈਨਾ ਦੇ ਹੱਥ ਲਗਿਆ ਹੈ। ਜਿਸ ਵਿਚ 100 ਬੋਟਾਂ, 400 ਮਾਨਵਰੋਧੀ ਬਰੂਦੀ ਸੁਰੰਗ ਅਤੇ 40 ਟੈਂਕ ਰੋਧੀ ਸੁਰੰਗਾਂ ਸ਼ਾਮਿਲ ਹਨ। ਇਸ ਦੇ ਨਾਲ ਹੀ ਜਾਫਨਾ ਨੂੰ ਪੂਰੀ ਤਰ੍ਹਾਂ ਨਾਲ ਅਜਾਦ ਕਰਵਾ ਲਿਆ ਗਿਆ ਹੈ। ਹਮਲੇ ਵਿਚ ਕਾਫੀ ਵਿਦਰੋਹੀ ਮਾਰੇ ਗਏ ਹਨ। ਜਾਫਨਾ ਦਾ ਮਹੱਤਵਪੂਰਣ ਇਲਾਕਾ ਹੱਥੋਂ ਨਿਕਲ ਜਾਣ ਤੋਂ ਬਾਅਦ ਲਿਬਰੇਸ਼ਂ ਟਾਈਗਰ ਆਫ ਤਮਿਲ ਈਲਮ ਦੇ ਵਿਦਰੋਹੀ ਹੁਣ ਕੇਵਲ ਤਟਵਰਤੀ ਇਲਾਕੇ ਮੂਲਾਈਤਿਵੂ ਤਕ ਹੀ ਸੀਮਤ ਰਹਿ ਗਏ ਹਨ।