ਮੁੰਬਈ- ਆਰਥਿਕ ਮੰਦੇ ਦਾ ਅਸਰ ਹੁਣ ਦੁਬਈ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਇਸ ਮੰਦੀ ਦੇ ਦੌਰ ਵਿਚ ਮਾੜੀ ਆਰਥਿਕ ਹਾਲਤ ਅਤੇ ਖਰਾਬ ਭਵਿਖ ਨੂੰ ਵੇਖਦੇ ਹੋਏ ਭਾਰਤ ਅਤੇ ਹੋਰ ਦਖਣੀ ਏਸ਼ਆਈ ਦੇਸ਼ਾਂ ਦੇ ਲੋਕ ਦੁਬਈ ਦੇ ਏਅਰਪੋਰਟ ਤੇ ਹੀ ਆਪਣੀਆਂ ਗੱਡੀਆਂ ਛਡ ਕੇ ਵਤਨ ਵਾਪਿਸ ਆ ਰਹੇ ਹਨ। ਸਥਾਨਕ ਪੁਲਿਸ ਨੇ ਪਿਛਲੇ ਚਾਰ ਮਹੀਨਿਆਂ ਵਿਚ ਦੁਬਈ ਦੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਘੱਟ ਤੋਂ ਘੱਟ 3000 ਲਾਵਾਰਿਸ ਗੱਡੀਆਂ ਬਰਾਮਦ ਕੀਤੀਆਂ ਹਨ। ਇਸ ਵਿਚ ਸੇਡਾਨ, ਐਸਯੂਵੀ ਅਤੇ ਹੋਰ ਗੱਡੀਆਂ ਸ਼ਾਮਿਲ ਹਨ। ਪੁਲਿਸ ਦਾ ਕਹਿਣਾ ਹੈ ਕਿ ਜਿਆਦਾ ਤਰ ਗੱਡੀਆਂ ਵਿਚ ਚਾਬੀ ਲਗੀ ਹੁੰਦੀ ਹੈ। ਇਸਦਾ ਮਤਲਬ ਹੈ ਕਿ ਮਾਲਿਕਾਂ ਨੂੰ ਫਲਾਈਟ ਫੜਨ ਦੀ ਜਲਦੀ ਹੁੰਦੀ ਹੈ।
ਦੁਬਈ ਦੀ ਆਰਥਿਕ ਪ੍ਰਗਤੀ ਨੂੰ ਆਰਥਿਕ ਸੰਕਟ ਨੇ ਜੋਰਦਾਰ ਝਟਕਾ ਦਿਤਾ ਹੈ। ਰੀਅਲ ਐਸਟੇਟ ਦੇ ਬਿਜਨਸ ਵਿਚ ਮੰਦੀ ਆਉਣ ਕਰਕੇ ਕਾਫੀ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ ਹਨ। 31 ਦਿਸੰਬਰ 2008 ਦੀ ਰਾਤ ਨੂੰ ਹੀ ਹਵਾਈ ਅੱਡੇ ਤੇ 80 ਤੋਂ ਜਿਆਦਾ ਵਾਹਣ ਮਿਲੇ। ਸਾਲ ਦੇ ਪਹਿਲੇ ਦਿਨ 60 ਕਾਰਾਂ ਬਰਾਮਦ ਕੀਤੀਆਂ ਗਈਆਂ।