ਨਿਊਯਾਰਕ- ਨਦੀ ਵਿਚ ਜਹਾਜ ਨੂੰ ਉਤਾਰਨਾ ਇਕ ਅਚੰਬੇ ਵਾਲੀ ਗੱਲ ਹੇ। ਪਰ ਨਿਊਯਾਰਕ ਵਿਚ ਹਡਸਨ ਨਦੀ ਤੇ ਇਹ ਜਾਦੂ ਭਰਿਆ ਕਰਿਸ਼ਮਾ ਹੋਇਆ। ਨਿਊਯਾਰਕ ਵਿਚ ਇਕ ਏਅਰਬਸ ਦੇ ਪੰਛੀ ਨਾਲ ਟਕਰਾ ਜਾਣ ਕਰਕੇ ਐਮਰਜੰਸੀ ਵਿਚ ਹਡਸਨ ਨਦੀ ਵਿਚ ਉਤਾਰਨਾ ਪਿਆ। ਚੰਗੀ ਗੱਲ ਇਹ ਹੈ ਕਿ ਜਹਾਜ ਵਿਚ ਸਵਾਰ ਸਾਰੇ 155 ਯਾਤਰੀਆਂ ਨੂੰ ਚਾਲਕ ਸਮੇਤ ਸੁਰਖਿਅਤ ਬਾਹਰ ਕਢ ਲਿਆ ਗਿਆ ਹੈ।
ਏਅਰਬਸ ਏ-320 ਘਰੇਲੂ ਉਡਾਣ ਤੇ ਸੀ। ਉਸਨੇ ਨਿਊਯਾਰਕ ਤੋਂ ਨਾਰਥ ਕੈਰੋਲਿਨਾ ਜਾਣਾ ਸੀ। ਜਹਾਜ ਨੇ ਜਿਸ ਤਰ੍ਹਾਂ ਹੀ ਲਗਾਰਡਿਆ ਹਵਾਈ ਅੱਡੇ ਤੋਂ ਉਡਾਣ ਭਰੀ ਤਾਂ ਇਹ ਹਾਦਸਾ ਵਾਪਰ ਗਿਆ। ਪੰਛੀਆਂ ਨਾਲ ਟਕਰਾ ਜਾਣ ਕਰਕੇ ਜਹਾਜ ਦੇ ਇੰਜਣ ਨੇ ਕੰਮ ਕਰਨਾ ਬੰਦ ਕਰ ਦਿਤਾ ਸੀ। ਪਾਈਲਟ ਨੇ ਸਮਝਦਾਰੀ ਵਿਖਾਉਂਦੇ ਹੋਏ ਜਹਾਜ ਨੂੰ ਕੋਲ ਹੀ ਹਡਸਨ ਨਦੀ ਵਿਚ ਉਤਾਰ ਲਿਆ। ਹਾਦਸੇ ਦੀ ਖਬਰ ਮਿਲਦੇ ਹੀ ਝੱਟ ਬਚਾਓ ਦਸਤੇ ਹਰਕਤ ਵਿਚ ਆ ਗਏ। ਯਾਤਰੀਆਂ ਨੂੰ ਲਾਈਫ ਜੈਕਟ ਪਹਿਨਣ ਲਈ ਕਿਹਾ ਗਿਆ ਅਤੇ ਊਨ੍ਹਾਂ ਨੂੰ ਸੁਰਖਿਅਤ ਬਾਹਰ ਕਢ ਲਿਆ ਗਿਆ। ਇਸ ਦੌਰਾਨ ਕਈ ਯਾਤਰੀ ਜਹਾਜ ਦੇ ਖੰਭਾਂ ਤੇ ਖੜੇ ਸਨ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਜਹਾਜ ਦੇ ਉਡਾਣ ਭਰਨ ਦੇ ਕਰੀਬ ਦੋ ਮਿੰਟ ਬਾਅਦ ਹੀ ਹੌਇਆ।