ਬੁਸ਼ ਕਾਰਜਕਾਲ ਦੀ ਦੁਸ਼ਟਤਾ

ਕੀ ਅਮਰੀਕਾ ਦੀਆਂ ਦੋਗਲੀਆਂ ਨੀਤੀਆਂ ‘ਚ ਕੋਈ ਤਬਦੀਲੀ ਆਏਗੀ 20 ਜਨਵਰੀ ਨੂੰ ਜਾਰਜ ਬੁਸ਼ ਦੀ ਵਿਦਾਈ ਤੋਂ ਬਾਅਦ? ਜਵਾਬ ਆਉਣ ਵਾਲੇ ਸਮੇਂ ‘ਚ ਹੀ ਮਿਲ ਸਕੇਗਾ। ਬਰਾਕ ਓਬਾਮਾ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਸਾਹਮਣੇ ਕੌਮੀ ਤੇ ਕੌਮਾਂਤਰੀ ਮੁੱਦਿਆਂ ‘ਤੇ ਅਨੇਕਾਂ ਚੁਣੌਤੀਆਂ ਖੜ੍ਹੀਆਂ ਹਨ। ਉਹ ਕਿਵੇਂ ਕਰਦੇ ਹਨ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਇਸ ਦਾ ਪਤਾ ਬਾਅਦ ‘ਚ ਹੀ ਲੱਗੇਗਾ। ਦਹਿਸ਼ਤਗਰਦੀ ਨੂੰ ਖ਼ਤਮ ਕਰਨਾ ਤਾਂ ਹੀ ਸੰਭਵ ਹੈ ਜੇਕਰ ਇਸ ਦੇ ਪੈਦਾਇਸ਼ੀ ਕਾਰਨ ਦੂਰ ਕੀਤੇ ਜਾਣ ਤੇ ਅੰਦਰੂਨੀ ਸੁਰੱਖਿਆ ਮਜ਼ਬੂਤ ਕੀਤੀ ਜਾਏ। ਦਹਿਸ਼ਤਵਾਦ ਵਿਰੁੱਧ ਪੂਰੀ ਦੁਨੀਆ ‘ਚ ਇਕ ਹੀ ਪਰਿਭਾਸ਼ਾ, ਇਕ ਹੀ ਕਾਰਵਾਈ ਤੇ ਇਕਸਾਰ ਨੀਤੀ ਬਣਾਉਣ ਦਾ ਰਾਹ ਖੋਲ੍ਹਿਆ ਜਾਏ। ਭਾਰਤ ‘ਤੇ ਦਹਿਸ਼ਤਵਾਦੀ ਹਮਲਿਆਂ ‘ਚ ਵਾਧਾ ਹੋਣ ਦੇ ਕੀ ਕਾਰਨ ਹਨ, ਇਹ ਜਾਣਨ ਲਈ ਆਪਣੀ ਮੌਜੂਦਾ ਵਿਦੇਸ਼ ਨੀਤੀ ‘ਤੇ ਵੀ ਝਾਤੀ ਮਾਰਨ ਦੀ ਲੋੜ ਹੈ। ਇਹ ਨੀਤੀ ਭਾਰਤ ਨੂੰ ਉਸੇ ਸਾਮਰਾਜੀ ਅਮਰੀਕਾ ਦਾ ਜੋਟੀਦਾਰ ਬਣਾ ਰਹੀ ਹੈ ਜਿਸ ਦੀਆਂ ਵਹਿਸ਼ੀ ਕਾਰਵਾਈਆਂ ਦੇ ਖ਼ਿਲਾਫ਼ ਸਾਰੀ ਦੁਨੀਆ ਰੋਸ ਪ੍ਰਗਟਾ ਰਹੀ ਹੈ।

ਜਾਰਜ ਬੁਸ਼ ਨੇ ਆਪਣੇ ਕਾਰਜਕਾਲ ‘ਚ ਜੋ ਦੁਸ਼ਟਤਾ ਵਿਖਾਈ ਹੈ ਉਸ ਨੂੰ ਵੀ ਦੁਨੀਆ ਕਦੇ ਨਹੀਂ ਭੁਲਾ ਸਕੇਗੀ। ਅਮਰੀਕਾ ਦੇ ਰਾਸ਼ਟਰਪਤੀ ਪਦ ‘ਤੇ ਅਜਿਹੇ ਵਿਅਕਤੀ ਵੀ ਰਹਿ ਚੁੱਕੇ ਹਨ ਜਿਨ੍ਹਾਂ ਨੂੰ ਸੰਸਾਰ ਦੇ ਲੋਕ ਆਦਰ ਸਤਿਕਾਰ ਦੀਆਂ ਨਜ਼ਰਾਂ ਨਾਲ ਵੇਖਦੇ ਤੇ ਯਾਦ ਕਰਦੇ ਹਨ। ਬੁਸ਼ ਦੀਆਂ ਵਿਨਾਸ਼ਕਾਰੀ, ਦੋਗਲੀਆਂ ਤੇ ਪੱਖਪਾਤੀ ਨੀਤੀਆਂ ਦਾ ਹੀ ਸਿੱਟਾ ਹੈ ਕਿ ਅੱਜ ਸਾਰਾ ਸੰਸਾਰ ਉਸ ਦੀ ਨਿੰਦਾ ਕਰ ਰਿਹਾ ਹੈ। ਬੁਸ਼ ਪ੍ਰਸ਼ਾਸਨ ਸਾਊਦੀ ਅਰਬ ਜਿਹੇ ਪ੍ਰਮੁੱਖ ਦੇਸ਼ਾਂ ਨਾਲ ਦੋਸਤੀ ਦੇ ਦਾਅਵੇ ਕਰਦਾ ਹੈ  ਹੈਰਾਨੀ ਦੀ ਗੱਲ ਹੈ। ਕਦੀ ਬੁਸ਼ ਦੇ ਪਿਤਾ ਬੁਸ਼ ਪਹਿਲੇ ਕੁਵੈਤ ਨੂੰ ਇਰਾਕ ਦੀ ਞ’ਚੁੰਗਲ‘ ‘ਚੋਂ ਕੱਢਣ ਦੀਆਂ ਗੱਲਾਂ ਕਰਦੇ ਹਨ ਤੇ ਕਦੀ ਇਸੇ ਅਰਬ ਜਗਤ ਦੀ ਛਾਤੀ ‘ਤੇ ਬੈਠੇ ਇਜ਼ਰਾਈਲ ਨੂੰ ਹਮਲਿਆਂ ਲਈ ਖੁੱਲ੍ਹੀ ਸਹਾਇਤਾ ਮਿਲਦੀ ਹੈ। ਜੇ ਕੰਡਾ ਵੀ ਚੁਭ ਜਾਏ ਅਮਰੀਕਾ ਨੂੰ ਤਾਂ ਉਹ ਦੁਹਾਈਆਂ ਦੇਣ ਲੱਗਦਾ ਹੈ। ਦੂਜੇ ਦੇਸ਼ਾਂ ਦੀ ਪਰਭੁਤਾ ਨੂੰ ਕੁਚਲ ਕੇ ਫ਼ੌਜੀ ਕਬਜ਼ਾ ਜਮਾ ਲੈਂਦਾ ਹੈ। ਇਸ ਦੇ ਲਈ ਬਹਾਨਾ ਦਹਿਸ਼ਤਵਾਦ ਫ਼ੈਲਣ ਅਤੇ ਸਮੂਹਿਕ ਵਿਨਾਸ਼ ਦੇ ਹਥਿਆਰਾਂ ਨੂੰ ਬਣਾਉਾਂਦਾ । ਅਮਰੀਕਾ ਤੋਂ ਆਤੰਕਵਾਦ ਵਿਰੁੱਧ ਸਫ਼ਲ ਲੜਾਈ ਦੀ ਆਸ ਰੱਖਣੀ ਫਜੂਲ ਹਪਰ ਹਕੀਕਤ ਇਹ ਹੈ ਕਿ ਇਹ ਦਹਿਸ਼ਤਗਰਦ ਤਾਕਤਾਂ ਉਸ ਨੇ ਖ਼ੁਦ ਹੀ ਪੈਦਾ ਕੀਤੀਆਂ ਹੋਈਆਂ ਹਨ। ਅਫ਼ਗਾਨਿਸਤਾਨ ਤੇ ਇਰਾਕ ‘ਤੇ ਫ਼ੌਜੀ ਕਬਜ਼ੇ ਤੋਂ ਬਾਅਦ ਮੂਲਵਾਦੀ ਤਾਕਤਾਂ ਹੋਰ ਵੀ ਜ਼ਿਆਦਾ ਮਜ਼ਬੂਤ ਹੋਈਆਂ ਹਨ।

ਇਕ ਵਾਰ ਫਿਰ ਬੁਸ਼ ਦੀ ਅਗਵਾਈ ‘ਚ ਅਮਰੀਕੀ ਸਾਮਰਾਜ ਦਾ ਜ਼ਾਲਮ ਚੇਹਰਾ ਉਭਰ ਕੇ ਸਾਹਮਣੇ ਆ ਗਿਆ ਹੈ। ਦਹਿਸ਼ਤਗਰਦ ਸੰਗਠਨਾਂ ਦੇ ਕਦਮ ਜਦ ਮਾਨਵਤਾ ਦਾ ਘਾਣ ਕਰਦੇ ਹਨ ਤਾਂ ਉਸ ਤੋਂ ਵੀ ਲੋਕਾਂ ਦੇ ਦਿਲ ‘ਚ ਰੋਹ ਪੈਦਾ ਹੁੰਦਾ ਹੈ, ਉਹ ਅਜਿਹੇ ਕਦਮਾਂ ਦੀ ਪੀੜਾ ਸਹਿਣ ਲਈ ਮਜਬੂਰ ਹੁੰਦੇ ਹਨ। ਪਰ ਜਦੋਂ ਕੋਈ ਸ਼ਾਸਕ ਤੇ ਉਹ ਵੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਸ਼ਾਸਕ ਭਾਰੀ ਜ਼ੁਲਮ ਢਾਹੁੰਦਾ ਹੈ ਤਾਂ ਉਸ ਦੀ ਅਵਾਮ ਦੇ ਦਿਲ ‘ਤੇ ਹੋਰ ਵੀ ਡੂੰਘੀ ਸੱਟ ਵੱਜਦੀ ਹੈ। 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਪਦ ਤੋਂ ਹਟ ਜਾਣਗੇ ਪਰ ਉਨ੍ਹਾਂ ਦੀ ਵਿਦਾਈ ਤੋਂ ਬਾਅਦ ਵੀ ਲੋਕ ਇਹ ਕਦੇ ਨਹੀਂ ਭੁੱਲ ਸਕਣਗੇ ਕਿ ਇਹ ਉਹੀ ਰਾਸ਼ਟਰਪਤੀ ਸਨ ਜਿਨ੍ਹਾਂ ਨੂੰ ਅਪਰਾਧੀ ਐਲਾਨਣ ਦੀ ਮੰਗ ਅਨੇਕਾਂ ਮਨੁੱਖੀ ਅਧਿਕਾਰ ਸੰਗਠਨਾਂ ਤੇ ਕਈ ਦੇਸ਼ਾਂ ਦੇ ਸ਼ਾਸਕਾਂ ਤੇ ਸਿਆਸੀ ਪਾਰਟੀਆਂ ਨੇ ਕੀਤੀ ਸੀ। ਬੁਸ਼ ਦੀਆਂ ਘਾਤਕ ਨੀਤੀਆਂ ਨੇ ਹੀ ਉਨ੍ਹਾਂ ਨੂੰ ਇਸ ਹੱਦ ਤੱਕ ਪਹੁੰਚਾਇਆ ਕਿ ਇਰਾਕ ਦੇ ਇਕ ਪੱਤਰਕਾਰ ਨੇ ਉਨ੍ਹਾਂ ‘ਤੇ ਜੁੱਤੀਆਂ ਸੁੱਟਣ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਕੌਮਾਂਤਰੀ ਪੱਧਰ ਦੇ ਇਨਾਮ ਹਾਸਲ ਕਰ ਚੁੱਕੇ ਲੋਕ ਵੀ ਇਹ ਮੰਗ ਉਠਾਉਣ ‘ਚ ਸ਼ਾਮਲ ਸਨ।
ਜਾਰਜ ਬੁਸ਼ ਦੀਆਂ ਦੋਹਰੀਆਂ ਨੀਤੀਆਂ ਤੇ ਦੋਗਲੇਪਨ ਨੇ ਇਕ ਵਾਰ ਮੁੜ ਆਪਣਾ ਰੰਗ ਵਿਖਾਇਆ ਹੈ ਵਿਦਾ ਹੁੰਦੇ ਹੁੰਦੇ। ਮੁੰਬਈ ‘ਚ 26 ਨਵੰਬਰ ਨੂੰ ਹੋਏ ਦਹਿਸ਼ਤਗਰਦ ਹਮਲਿਆਂ ਤੋਂ ਬਾਅਦ ਕਈ ਲੋਕਾਂ ਨੂੰ ਲੱਗਦਾ ਸੀ ਕਿ ਅਮਰੀਕਾ ਭਾਰਤ ਦਾ ਸਾਥ ਦੇ ਰਿਹਾ ਹੈ ਤੇ ਪਾਕਿਸਤਾਨ ‘ਤੇ ਦਬਾ ਬਣਾ ਰਿਹਾ ਹੈ ਕਿ ਉਹ ਮੁੰਬਈ ਹਮਲਿਆਂ ਲਈ ਜ਼ੁੰਮੇਵਾਰ ਦਹਿਸ਼ਤਗਰਦਾਂ ਨੂੰ ਫੜੇ ਤੇ ਭਾਰਤ ਦੇ ਹਵਾਲੇ ਕਰੇ। ਮੁੰਬਈ ਕਾਂਡ ਤੋਂ ਤੁਰੰਤ ਬਾਅਦ ਕਈ ਅਮਰੀਕੀ ਉਚ ਅਧਿਕਾਰੀਆਂ ਨੇ ਭਾਰਤ ਦਾ ਦੌਰਾ ਵੀ ਕੀਤਾ। ਪਰ ਇਸ ਘਟਨਾ ਤੋਂ ਇਕ ਮਹੀਨਾ ਬਾਅਦ ਬੁਸ਼ ਦਾ ਜੋ ਬਿਆਨ ਆਇਆ ਉਹ ਹੈਰਾਨ ਕਰ ਦੇਣ ਵਾਲਾ ਸੀ। ਉਨ੍ਹਾਂ ਪਾਕਿਸਤਾਨ ਦੀ ਸਰਕਾਰ ਨੂੰ ਕਿਹਾ ਕਿ ਉਹ ਦੋਸ਼ੀ ਬੰਦਿਆਂ ਨੂੰ ਕਾਬੂ ਕਰੇ ਤੇ ਉਨ੍ਹਾਂ ‘ਤੇ ਪਾਕਿਸਤਾਨ ‘ਚ ਹੀ ਮੁਕੱਦਮਾ ਚਲਾਏ। ਜ਼ਾਹਰ ਹੈ ਭਾਰਤ ਤੇ ਪਾਕਿਸਤਾਨ ‘ਚ ਹਵਾਲਗੀ ਸੰਧੀ ਨਾ ਹੋਣ ਦਾ ਬਹਾਨਾ ਕਰ ਰਹੇ ਪਾਕਿਸਤਾਨ ਨੂੰ ਇਸ ਹੌਸਲਾ-ਅਫ਼ਜਾਈ ਤੋਂ ਕਾਫ਼ੀ ਰਾਹਤ ਮਿਲੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਭਾਰਤ ਦੀ ਤਰਫੋਂ ਬਣਾਏ ਜਾ ਰਹੇ ਦਬਾਅ ਦੇ ਜਵਾਬ ‘ਚ ਪਾਕਿਸਤਾਨ ਇਹ ਕਹੀ ਜਾ ਰਿਹਾ ਹੈ ਕਿ ਉਹ ਭਾਰਤ ਦੀ ਹਰ ਕਾਰਵਾਈ ਦਾ ਮੂੰਹ ਤੋੜ ਜਵਾਬ ਦੇਵੇਗਾ। ਉਸ ਨੇ ਭਾਰਤ-ਪਾਕਿ ਸਰਹੱਦ ‘ਤੇ ਫ਼ੌਜਾਂ ਤੈਨਾਤ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਬੁਸ਼ ਦਾ ਉਕਤ ਬਿਆਨ ਦਹਿਸ਼ਤਗਰਦਾਂ ਦੇ ਹੌਸਲੇ ਬੁਲੰਦ ਕਰਨ ਵਾਲਾ ਵੀ ਹੈ। ਇਸ ਨਾਲ ਸਬੰਧਤ ਮੁੱਦੇ ‘ਤੇ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਧੱਕਾ ਲੱਗਾ ਹੈ। ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇਹ ਕੋਈ ਇਕੱਲੇ ਬੁਸ਼ ਨੇ ਹੀ ਨਹੀਂ ਤੈਹ ਕਰਨਾ ਕਿ ਕਿਹੜਾ ਦੇਸ਼ ਦਹਿਸ਼ਤਗਰਦੀ ਤੋਂ ਕਿੰਨਾ ਪ੍ਰਭਾਵਤ ਹੈ ਤੇ ਉਸ ਨੇ ਇਸ ਵਿਰੁੱਧ ਕੀ ਕਾਰਵਾਈ ਕਰਨੀ ਹੈ।
ਪਾਕਿਸਤਾਨ ‘ਚ ਦਹਿਸ਼ਤਗਰਦ ਸੰਗਠਨਾਂ ਦਾ ਕਿੰਨਾ ਜਾਲ ਫੈਲਿਆ ਹੈ, ਉਨ੍ਹਾਂ ਦੇ ਟਰੇਨਿੰਗ ਕੈਂਪਾਂ ਦਾ ਕਿੰਨਾ ਵਿਸਤਾਰ ਹੋਇਆ ਹੈ ਤੇ ਰਾਜਨੀਤਕ ਹਾਲਾਤ ਕਿਵੇਂ ਬਦ ਤੋਂ ਬਦਤਰ ਹੋਏ ਹਨ, ਆਤੰਕੀ ਹਮਲਿਆਂ ‘ਚ ਕਿੰਨਾ ਵਾਧਾ ਹੋਇਆ ਹੈ ਇਹ ਦੁਨੀਆ ਤੋਂ ਕੋਈ ਛੁਪਿਆ ਨਹੀਂ। ਸਪਸ਼ਟ ਹੈ ਕਿ ਪਾਕਿਸਤਾਨ ਨੂੰ ਅਮਰੀਕਾ ਦੇ ਸਹਿਯੋਗ ਤੇ ਦੋਸਤੀ ਦਾ ਜ਼ਿਆਦਾ ਨੁਕਸਾਨ ਹੀ ਹੋਇਆ ਹੈ।ਅਮਰੀਕਾ ਖ਼ਾਸ ਕਰਕੇ ਬੁਸ਼ ਪ੍ਰਸ਼ਾਸਨ ਪਾਕਿਸਤਾਨ ਦਾ ਞ’ਸ਼ੁਭ ਚਿੰਤਕ‘ ਰਿਹਾ ਹੈ। ਦੱਖਣੀ ਏਸ਼ੀਆ ‘ਚ ਪਾਕਿਸਤਾਨ ਤੋਂ ਵੱਡਾ ਅਮਰੀਕਾ ਦਾ ਹਮਦਰਦ ਹੋਰ ਕੋਈ ਦੇਸ਼ ਨਹੀਂ। ਪਰ ਇਨ੍ਹਾਂ ਦੋਹਾਂ ਦੇਸ਼ਾਂ ਦੀ ਗੂੜ੍ਹੀ ਮਿੱਤਰਤਾ ਦੇ ਹੀ ਸਮੇਂ ਦੌਰਾਨ ਪਾਕਿਸਤਾਨ ‘ਚ ਕੱਟੜਪੰਥੀ ਸੰਗਠਨਾਂ ਦੀਆਂ ਜੜ੍ਹਾਂ ਡੂੰਘੀਆਂ ਹੋਈਆਂ ਹਨ। ਰਾਸ਼ਟਰਪਤੀ ਬੁਸ਼ ਦੀਆਂ ਅਜਿਹੀਆਂ ਹੀ ਦੋਗਲੀਆਂ ਨੀਤੀਆਂ ਦੇ ਖ਼ਤਰਨਾਕ ਨਤੀਜੇ ਪੱਛਮੀ ਏਸ਼ੀਆ ‘ਚ ਵੀ ਵੇਖੇ ਜਾ ਸਕਦੇ ਹਨ। ਇਜ਼ਰਾਈਲ ਦੀ ਫ਼ੌਜ ਫ਼ਲਸਤੀਨ ਦੇ ਗਾਜ਼ਾ ਖੇਤਰ ‘ਚ ਤਬਾਹੀ ਮਚਾ ਰਹੀ ਹੈ। ਪਹਿਲਾਂ ਹਵਾਈ ਹਮਲੇ ਕੀਤੇ ਤੇ ਫਿਰ ਥਲ ਸੈਨਾ ਵੀ ਚੜਾ ਦਿੱਤੀ ਹੈ। ਸੈਂਕੜੇ ਲੋਕ ਮੌਤ ਦੇ ਆਗੋਸ਼ ‘ਚ ਚਲੇ ਗਏ ਹਨ। ਸਾਰੀ ਦੁਨੀਆ ਇਜ਼ਰਾਈਲ ਦੀ ਨਿੰਦਾ ਕਰ ਰਹੀ ਹੈ। ਪਰ ਬੁਸ਼ ਪ੍ਰਸ਼ਾਸਨ ਇਜ਼ਰਾਈਲ ਸਰਕਾਰ ਦੀ ਪਿੱਠ ਥਾਪੜ ਰਿਹਾ ਹੈ। ਫ਼ਲਸਤੀਨ ਦੇ ਸਰਕਾਰੀ, ਨਿੱਜੀ ਤੇ ਧਾਰਮਿਕ ਭਵਨ ਤਹਿਸ ਨਹਿਸ ਕਰ ਦਿੱਤੇ ਗਏ ਹਨ। ਪਰ ਹਮਾਸ ਵਿਰੁੱਧ ਕਾਰਵਾਈ ਕਰਨ ਦੇ ਨਾਂ ‘ਤੇ ਅਮਰੀਕੀ ਸਰਕਾਰ ਇਨ੍ਹਾਂ ਫ਼ੌਜੀ ਹਮਲਿਆਂ ਨੂੰ ਜਾਇਜ਼ ਠਹਿਰਾ ਰਹੀ ਹੈ। ਅਰਬ-ਇਜ਼ਰਾਈਲ ਸੰਘਰਸ਼ ਦਾ ਇਤਿਹਾਸ ਪੁਰਾਣਾ ਹੈ ਪਰ ਬੁਸ਼ ਦੇ ਸ਼ਾਸਨ ਕਾਲ ‘ਚ ਇਸ ਵਿਵਾਦ ਨੂੰ ਹੋਰ ਜ਼ਿਆਦਾ ਹਵਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਰਾਸ਼ਟਰਪਤੀ ਜਾਰਜ ਬੁਸ਼ ਦੇ ਕਾਰਜਕਾਲ ‘ਚ ਹੀ 2006 ‘ਚ ਫ਼ਲਸਤੀਨ ‘ਚ ਆਮ ਚੋਣਾਂ ਹੋਈਆਂ ਜਿਨ੍ਹਾਂ ‘ਚ ਹਮਾਸ ਨੂੰ ਭਾਰੀ ਸਫ਼ਲਤਾ ਮਿਲੀ ਤੇ ਉਹ ਸੱਤਾ ‘ਚ ਆ ਗਿਆ। ਪਰ ਅਮਰੀਕਾ ਤੇ ਇਜ਼ਰਾਈਲ ਨੇ ਹਮਾਸ ਨੂੰ ਆਤੰਕਵਾਦੀ ਸੰਗਠਨ ਕਰਾਰ ਕੇ ਕੇ ਹਮਾਸ ਵੱਲੋਂ ਬਣਾਈ ਗਈ ਸਰਕਾਰ ਨੂੰ ਮਾਣਤਾ ਨਹੀਂ ਦਿੱਤੀ। ਜ਼ਾਹਰ ਹੈ ਫ਼ਲਸਤੀਨ ਦੀ ਇਸ ਸਰਕਾਰ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਮਾਣਤਾ ਵੀ ਹਾਸਲ ਨਹੀਂ ਹੋਈ। ਮਾਣਤਾ ਦੀ ਬਜਾਏ ਫ਼ਲਸਤੀਨ ‘ਤੇ ਪਬੰਦੀਆਂ ਲੱਗ ਗਈਆਂ। ਉਧਰ ਇਸੇ ਸਮੇਂ ਈਰਾਨ ਨੇ ਫ਼ਲਸਤੀਨ ਨੂੰ ਸਹਾਇਤਾ ਦੇਣੀ ਆਰੰਭ ਦਿੱਤੀ। ਫ਼ਲਸਤੀਨ ਸਰਕਾਰ ਨੂੰ ਅਜਿਹੀ ਸਹਾਇਤਾ ਮਿਲਣਾ ਅਮਰੀਕਾ ਤੇ ਇਜ਼ਰਾਈਲ ਨੂੰ ਫੁੱਟੀ ਅੱਖ ਵੀ ਨਹੀਂ ਭਾਉਾਂਦਾ।ਇਸੇ ਕਰਕੇ ਈਰਾਨ ‘ਤੇ ਇਹ ਦੋਸ਼ ਲੱਗਣਾ ਸ਼ੁਰੂ ਹੋਇਆ ਕਿ ਹਮਾਸ ਈਰਾਨ ਦੀ ਸਰਪ੍ਰਸਤੀ ਵਾਲਾ ਆਤੰਕਵਾਦੀ ਸੰਗਠਨ ਹੈ। ਹੁਣ ਅਮਰੀਕਾ ਦੀ ਸ਼ਹਿ ‘ਤੇ ਹੀ ਫ਼ਲਸਤੀਨ ਦੀ ਧਰਤੀ ‘ਤੇ ਜੰਗ ਛੇੜ ਦਿੱਤੀ ਗਈ ਹੈ। ਜਿਵੇਂ ਕਿ ਪਹਿਲਾਂ ਵਰਨਣ ਕੀਤਾ ਹੈ, ਸਾਰੀ ਦੁਨੀਆ ਇਜ਼ਰਾਈਲ ਦੇ ਹਮਲੇ ਬੰਦ ਕਰਨ ਦੀ ਮੰਗ ਕਰ ਰਹੀ ਹੈ ਪਰ ਜਨਾਬ ਬੁਸ਼ ਆਪਣੇ ਹਫ਼ਤਾਵਰ ਰੇਡੀਓ ਪ੍ਰਸਾਰਨ ‘ਚ ਹਮਾਸ ਨੂੰ ਆਤੰਕਵਾਦੀ ਸੰਗਠਨ ਦੱਸਦੇ ਹੋਏ ਉਸ ਵਿਰੁੱਧ ਸਖ਼ਤ ਕਾਰਵਾਈ ਦੀ ਰਟ ਲਗਾ ਰਹੇ ਹਨ। ਪਰ ਇਸ ਸਥਿਤੀ ‘ਚ ਵੀ ਈਰਾਨ ਨੇ ਫ਼ਲਸਤੀਨੀਆਂ ਦੀ ਸਹਾਇਤਾ ਲਈ ਦੋ ਜਹਾਜ਼ ਭੇਜੇ ਹਨ।

This entry was posted in ਬਬਰ ਅਕਾਲੀਆਂ ਦਾ ਇਤਿਹਾਸ, ਲੇਖ.

One Response to ਬੁਸ਼ ਕਾਰਜਕਾਲ ਦੀ ਦੁਸ਼ਟਤਾ

  1. Sarav Gaurav says:

    As per opinion, Barack Obama is doing good job. But If there were Hilary Clinton, the president of US, then she could do better than him. The ratio of unemployment is increasing in US, because many US based companies are establishing their centers outside USA such as China, India, Philippines.
    Sorry if I am wrong but i just gave my opinion which I think.

Leave a Reply to Sarav Gaurav Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>