ਨਵੀ ਦਿਲੀ- ਪਿਛਲੇ ਦਿਨੀ ਦੋ ਕੁ ਉਦਯੋਗਪਤੀਆਂ ਨੇ ਭਾਂਵੇ ਨਰੇਂਦਰ ਮੋਦੀ ਨੂੰ ਪ੍ਰਧਾਨਮੰਤਰੀ ਪਦ ਦਾ ਕਾਬਲ ਦਾਅਵੇਦਾਰ ਦਸਿਆ ਹੈ। ਪਰ ਦੇਸ਼ ਦੇ ਆਮ ਕਾਰੋਬਾਰੀ ਜਗਤ ਵਿਚ ਬਹੁ ਗਿਣਤੀ ਦਾ ਵਿਸ਼ਵਾਸ਼ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਹੈ। ਇਕ ਅਖਬਾਰ ਵਲੋਂ ਦੇਸ਼ ਦੇ ਟਾਪ ਉਦਯੋਗਪਤੀਆਂ ਵਿਚ ਕਰਵਾਏ ਗਏ ਸਰਵੇ ਮੁਤਾਬਿਕ ਡਾ: ਮਨਮੋਹਨ ਸਿੰਘ ਉਦਯੋਗ ਜਗਤ ਦੀ ਪਹਿਲੀ ਪਸੰਦ ਹਨ। ਮੋਦੀ ਇਸ ਸੂਚੀ ਵਿਚ ਚੌਥੇ ਨੰਬਰ ਤੇ ਆਏ। ੳਸਦਾ ਨੰਬਰ ਇਸ ਸੂਚੀ ਵਿਚ ਰਾਹੁਲ ਗਾਂਧੀ ਤੋਂ ਵੀ ਥਲੇ ਸੀ। ਭਾਜਪਾ ਦੇ ਉਮੀਦਵਾਰ ਅਡਵਾਨੀ ਨੂੰ ਸਰਵੇ ਵਿਚ ਮਨਮੋਹਨ ਸਿੰਘ ਤੋਂ ਬਾਅਦ ਦੂਸਰਾ ਸਥਾਂਨ ਹੈ ।
ਕੁਝ ਦਿਨ ਪਹਿਲਾਂ ਕਰਵਾਏ ਗਏ ਸਰਵੇ ਵਿਚ ਦਿਲੀ, ਮੁੰਬਈ, ਕਲਕਤਾ, ਬੰਗਲੌਰ,ਚੈਨਈ ਅਤੇ ਹੈਦਰਾਬਾਦ ਦੇ 226 ਉਘੇ ਕਾਰੋਬਾਰੀਆਂ ਨੂੰ ਸ਼ਾਮਿਲ ਕੀਤਾ ਗਿਆ। ਸਰਵੇ ਵਿਚ ਮਨਮੋਹਨ ਸਿੰਘ ਨੂੰ 25 ਫੀਸਦੀ, ਅਡਵਾਨੀ ਨੂੰ 23 ਫੀਸਦੀ, ਰਾਹੁਲ ਨੂੰ 14 ਫੀਸਦੀ ਅਤੇ ਮੋਦੀ ਨੂੰ 12 ਫੀਸਦੀ ਵੋਟ ਮਿਲੇ। ਭਾਰਤ ਦੇ ਸੀਆਈਆਈ ਦੇ ਪ੍ਰਧਾਨ ਚੰਦਰਜੀਤ ਬੈਨਰਜੀ ਨੇ ਇਸ ਬਾਰੇ ਵਿਚ ਕਿਹਾ ਕਿ ਉਦਯੋਗ ਜਗਤ ਅਜਿਹਾ ਪ੍ਰਧਾਨਮੰਤਰੀ ਚਾਹੁੰਦਾ ਹੈ ਜਿਸ ਵਿਚ ਨੇਤਰਤਵ ਕਰਨ ਦੀ ਯੋਗਤਾ ਹੋਵੇ, ਅਤੇ ਔਖੇ ਸਮੇ ਦੇਸ਼ ਨੂੰ ਸਹੀ ਰਾਹ ਵਿਖਾ ਸਕੇ।
ਮਨਮੋਹਨ ਸਿੰਘ ਉਦਯੋਗਪਤੀਆਂ ਦੀ ਪਹਿਲੀ ਪਸੰਦ
This entry was posted in ਭਾਰਤ.