ਨਵੀ ਦਿਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਐਂਜੀਓਗ੍ਰਾਫੀ ਕੀਤੀ ਗਈ। ਉਹ ਛਾਤੀ ਵਿਚ ਦਰਦ ਹੋਣ ਕਰਕੇ ਐਮਸ ਗਏ ਸਨ। ਡਾਕਟਰਾਂ ਨੂੰ ਪ੍ਰਧਾਨਮੰਤਰੀ ਦੇ ਦਿਲ ਵਿਚ ਕੁਝ ਨੁਕਸ ਨਜਰ ਆਇਆ। ਇਸ ਕਰਕੇ ਡਾਕਟਰਾਂ ਅਨੁਸਾਰ ਡਾ: ਮਨਮੋਹਨ ਸਿੰਘ ਦੀ ਐਂਜੀਓਪਲਾਸਟੀ ਕਰਨੀ ਹੋਵੇਗੀ। ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੇ ਸਾਰੇ ਪ੍ਰੋਗਰਾਮ ਕੈਂਸਲ ਕਰ ਦਿਤੇ ਗਏ ਹਨ। ਅਜੇ ਉਨ੍ਹਾਂ ਦੀ ਸਿਹਤ ਬਾਰੇ ਕੁਝ ਜਿਆਦਾ ਨਹੀ ਦਸਿਆ ਜਾ ਰਿਹਾ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਕ ਦੋ ਦਿਨ ਵਿਚ ਘਰ ਆ ਜਾਣਗੇ।
ਕੁਝ ਦਿਨਾਂ ਵਿਚ ਹੋ ਰਹੇ ਗਣਤੰਤਰ ਦਿਵਸ ਬਾਰੇ ਅਜੇ ਕੁਝ ਨਹੀ ਕਿਹਾ ਜਾ ਰਿਹਾ ਕਿ ਪ੍ਰਧਾਨਮੰਤਰੀ ਇਸ ਸਮਾਗਮ ਵਿਚ ਸਿ਼ਰਕਤ ਕਰ ਸਕਣਗੇ ਜਾਂ ਨਹੀ। 76 ਸਾਲ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਦਿਲ ਦੀ ਸਮਸਿਆ ਪਹਿਲਾਂ ਤੋਂ ਸੀ। ਫਿਰ ਵੀ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਕੋਈ ਖਾਸ ਸਮਸਿਆ ਨਹੀ ਹੈ। ਪਹਿਲਾਂ ਵੀ ਉਨ੍ਹਾਂ ਦੀ ਬਾਈਪਾਸ ਸਰਜਰੀ ਅਤੇ ਐਂਜੀਓਪਲਾਸਟੀ ਹੋ ਚੁਕੀ ਹੈ। ਉਨ੍ਹਾਂ ਦੀ ਮੈਡੀਕਲ ਟੀਮ ਦੇ ਇਕ ਮੈਂਬਰ ਅਨੁਸਾਰ ਊਨ੍ਹਾਂ ਦੀ ਅੱਖ ਦਾ ਅਪਰੇਸ਼ਨ ਵੀ ਕਾਫੀ ਪਹਿਲਾਂ ਹੋ ਚੁਕਾ ਹੈ। ਸਰਵਾਈਕਲ ਸਪਾਂਡਲਿਸਿਸ ਅਤੇ ਸ਼ੂਗਰ ਦੀ ਵੀ ਉਨ੍ਹਾਂ ਨੂੰ ਸ਼ਕਾਇਤ ਹੈ।
ਪ੍ਰਧਾਨਮੰਤਰੀ ਦੀ ਛਾਤੀ ਵਿਚ ਦਰਦ ਕਰਕੇ ਕੀਤੀ ਐਂਜੀਓਗ੍ਰਾਫੀ
This entry was posted in ਭਾਰਤ.