ਵਿਸ਼ਵ ਭਰ ਦੇ ਸਿੱਖਾਂ ਲਈ ਬੀਤ ਰਿਹਾ 2008 ਦਾ ਵਰ੍ਹਾ ਬੜਾ ਹੀ ਮਹੱਤਵਪੂਰਨ ਸੀ। “300 ਸਾਲ,ਗੁਰੁ ਦੇ ਨਾਲ” ਦੀਆਂ ਸ਼ਰਧਾਮਈ ਪੰਥਕ ਗੂਜਾਂ ਦੇ ਨਾਲ ਇਹ ਵਰ੍ਹਾ ਮੁਖ ਤੌਰ ‘ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 300-ਸਾਲਾ ਗੇਰਤਾ ਗੱਦੀ ਨੂੰ ਸਮਰਪਿਤ ਵੱਖ ਵੱਖ ਸਮਾਗਮਾਂ ਦੇ ਆਯੋਜਨ ਨਾਲ ਭਰਪੂਰ ਰਿਹਾ।ਇਸ ਤੋਂ ਬਿਨਾ ਸਿੱਖ-ਪੰਥ ਦੀ ਸਰਬਉੱਚ ਸੰਸ਼ਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੋਂ ਜ਼ਬਰਦਸਤੀ ਅਸਤੀਫਾ ਲੈ ਕੁ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਬਚਨ ਸਿੰਘ ਨੂੰ ਨਵਾਂ ਜੱਥੇਦਾਰ ਨਿਯੁਕਤ ਕਰਨ ਦੀ ਘਟਣਾ ਪੰਥਕ ਹਲਕਿਆਂ ਵਿਚ ਬੜੇ ਹੀ ਵਾਦ ਵਿਵਾਦ ਦਾ ਵਿਸ਼ਾ ਰਹੀ। ਉਕਤ ਤੀਜੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਵਲੋਂ 15 ਨਵੰਬਰ 2007 ਸ਼ਾਮ ਨੂੰ ‘ਗੁਰੂ ਮਾਨਿਓ ਗ੍ਰੰਥ” ਜਾਗ੍ਰਿਤੀ ਯਾਤਰਾ ਬੜੀ ਹੀ ਸ਼ਰਧਾ,ਸਤਿਕਾਰ ਤੇ ਖਾਲਸਈ ਸ਼ਾਨੋ ਸ਼ੋਕਤ ਨਾਲ ਸ਼ੁਰੂ ਕੀਤੀ ਗਈ ਸੀ ,ਜੋ ਸ਼ਤਾਬਦੀ ਤਕ ਦੇਸ਼ ਦੇ ਵੱਖ ਵੱਖ ਅਸਥਾਨਾਂ ਤੇ ਜਾ ਕੇ ਪਾਵਨ ਗ੍ਰੰਥ ਸਾਹਿਬ ਹੀ ਦੇ ਉਪਦੇਸ਼ ਪੁਹੰਚਾਉਂਦੀ ਰਹੀ । ਇਹ ਯਾਤਰਾ ਉਤਰੀ ਭਾਰਤ ਦੇ ਸੂਬਿਆਂ ਵਿਚ ਫਰਵਰੀ ਮਹੀਨੇ ਤੋਨ ਮਈ ਤਕ ਵੱਖ ਵੱਖ ਤੇ ਬੜੀ ਹੀ ਸ਼ਰਧਾ,ਸਤਿਕਾਰ ਤੇ ਖਾਲਸਈ ਜੋਸ਼ ਨਾਲ ਸਵਾਗਤ ਕੀਤਾ ਗਿਆ, ਸਭ ਤੋਂ ਵੱਧ ਸਮਾ ਪੰਜਾਬ ਵਿਚ ਬਿਤਾਇਆ ਅਤੇ ਸਿੱਖ ਬਹੁ-ਵਸੋਂ ਵਾਲੇ ਖੇਤਰਾਂ ਦੇ ਅੰਦਰੂਨੀ ਇਲਾਕਿਆਂ ਵਿਚ ਵੀ ਜਾ ਕੇ ਸੰਗਤਾਂ ਨੂੰ ਪੰਥਕ ਜ਼ਜ਼ਬੇ ਨਾਲ ਸ਼ਰਸ਼ਾਰ ਕੀਤਾ।ਗੁਰਤਾ ਗੱਦੀ ਦੇ ਮੁਖ ਸਮਾਗਮ ਅਕਤੂਬਰ ਦੇ ਆਖ਼ਰੀ ਹਫਤੇ ਸ੍ਰੀ ਹਜ਼ੂਰ ਸਾਹਿਬ ,ਨਾਂਦੇੜ ਵਿਖੇ ਬੜੀ ਸ਼ਰਧਾ, ਸਤਿਕਾਰ, ਨਿਸ਼ਠਾ ਤੇ ਸ਼ਾਨੋ ਸ਼ੋਕਤ ਨਾਲ ਆਯੋਜਿਤ ਕੀਤੇ ਗਏ ਜਿਨ੍ਹਾ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਬਿਨਾ ਅਨੇਕਾ ਪੰਥਕ ਸਖਸ਼ੀਅਤਾ, ਦੇਸ਼ ਦੇ ਰਾਸ਼ਟ੍ਰਪਤੀਮਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀਆਂ ਨੇ ਸ਼ਮੂਲੀਅਤ ਕੀਤ।ਿਪਜਿਲੀ ਵਾਰੀ ਬਾਰਤ ਸਰਕਾਰ ਵਲੋਂ ਸਿੱਖ ਧਰਮ ਨਾਲ ਸਬੰਧਤ ਸਿੱਕੇ ਜਾਰੀ ਕੀਤੇ ਗਏ।ਨਾਂਦੇੜ ਨਗਰ ਦਾ ਬਹੁਤ ਹੀ ਵਿਕਾਸ ਤੇ ਸੁੰਦਰੀਕਰਨ ਕੀਤਾ ਗਿਆ ਹੈ।
ਪਿਛਲੇ ਲਗਭਗ ਸਾਢੇ ਅੱਠ ਸਾਲਾਂ ਤੋਂ ਸੇਵਾ ਕਰ ਰਹੇ ਵੇਦਾਂਤੀ ਜੀ ਤੋਂ ਜਿਸ ਢੰਗ ਨਾਲ ਤਿਆਗ ਪੱਤਰ ਲਿਆ ਗਿਆ,ਉਸ ਉਤੇ ਅਨੇਕਾਂ ਸਿੱਖ ਸੰਸਥਾਵਾਂ, ਜੱਥੇਵੰਦੀਆਂ ਤੇ ਵਿਦਵਾਨਾਂ ਨੇ ਕਿੰਤੂ ਪ੍ਰੰਤੂ ਕੀਤਾ ਅਤੇ ਮੰਗ ਕੀਤੀ ਕਿ ਸਿੰਘ ਸਾਹਿਬਾਨ ਦੀ ਨਿਯੁਕਤੀ , ਸੇਵਾ ਕਾਲ ਆਦਿ ਬਾਰੇ ਕੋਈ ਨਿਯਮ ਬਣਾਏ ਜਾਣ।
ਸੁਪਰੀਮ ਕੋਰਟ ਨੇ ਸਾਰੇ ਦੇਸ਼ ਵਿਚ ਹੋਣ ਵਾਲੇ ਸਾਰੇ ਵਿਆਹਾਂ ਦੀ ਰਹਿਸ਼ਟ੍ਰੇਸ਼ਨ ਲਾਜ਼ਮੀ ਕਰ ਦਿਤੀ ਹੈ।ਸਮੁਚੇ ਸਿੱਖ ਜਗਤ ਵਲੋਂ ਮੰਗ ਉਠੀ ਹੈ ਕਿ ਸਿੱਖ ਬੱਚੇ ਬੱਚੀਆਂ ਦੇ ਵਿਆਹ ਆਨੰਦ ਮੈਰਿਜ ਐਕਟ ਅਧੀਨ ਹੀ ਰਜਿਸਟਰ ਕੀਤੇ ਜਾਣ ਅਤੇ ਇਸ ਲਈ ਆਨੰਦ ਮੈਰਿਜ ਐਕਟ-1909 ਵਿਚ ਲੋੜੀਂਦੀ ਸੋਧ ਕੀਤੀ ਜਾਏ।ਭਾਵੇਂ ਪਾਰਲੀਮੈਂਟ ਦੀ ਸਬੰਧਤ ਸਬ-ਕਮੇਟੀ ਨੇ ਇਸ ਸੋਧ ਦੀ ਸਿਫਾਰਿਸ਼ ਕਰ ਦਿਤੀ ਹੈ,ਪਰ ਕੇਂਦਰ ਵਲੋਂ ਇਸ ਵਲ ਹਾਲੇ ਤਕ ਧਿਆਨ ਨਹੀਂ ਦਿਤਾ ਗਿਆ, ਜਦੋਂ ਕਿ ਗਵਾਂਢੀ ਦੇਸ਼ ਪਾਕਿਸਤਾਨ ਨੇ ਇਸ ਸਾਲ ਜਨਵਰੀ ਮਹੀਨੇ ਨਵਾਂ ਸਿੱਖ ਮੈਰਿਜ ਐਕਟ ਪਾਸ ਕਰ ਕੇ ਪਾਕਿਸਤਾਨ ਵਿਚ ਲਾਗੂ ਕਰ ਦਿਤਾ ਹੈ।
ਡੇਰਾ ਸਿਰਸਾ ਮੁਖੀ ਨਾਲ ਮਸਲਾ ਹਾਲੇ ਪਹਿਲਾਂ ਵਾਂਗ ਹੀ ਲਟਕਿਆ ਹੋਇਆ ਹੈ।ਜਿਸ ਕਾਰਨ ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚਕਾਰ ਟਕਰਾਓ ਜਾਰੀ ਰਿਹਾ ।ਡੇਰਾ ਮੁਖੀ ਦੀ ਮੁੰਬਈ ਯਾਤਰਾ ਦੌਰਾਨ ਜਿਸ ਢੰਗ ਨਾਲ ਉਸ ਦੇ ਬਾਡੀ ਗਾਰਡਾਂ ਵਲੋਂ ਸਿੱਖਾਂ ‘ਤੇ ਹਮਲਾ ਕੀਤਾ ਗਿਆ,ਜਿਸ ਵਿਚ ਇਕ ਸਿੰਘ ਸਹੀਦ ਵੀ ਹੋ ਗਿਆ,ੳਸਨੇ ਸਿੱਖ ਹਿਰਦੇ ਵਲੰਧਰ ਕੇ ਰਖ ਦਿਤੇ। ਹਰਿਆਣਾ ਵਿਚ ਕਰਨਾਲ ਲਾਗੇ ਡੇਰਾ ਮੁਖੀ ਦੇ ਕਾਫ਼ਲੇ ‘ਤੇ ਹਮਲਾ ਵੀ ਹੋਇਆ,ਜਿਸ ਵਿਚ ਅਨੇਕਾ ਸਿੱਖਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।ਅੰਬਾਲਾ ਦੀ ਇਕ ਵਿਸ਼ੇਸ਼ ਅਦਾਲਤ ਵਲੋਂ ਡੇਰਾ ਮੁਖੀ ਉਤੇ ਪਿਛਲੇ ਦਿਨੀਂ ਦੋ ਕਤਲ ਦੇ ਦੋਸ਼ ਤੈਅ ਕੀਤੇ ਗਏ ਹਨ ਜਦੋਂ ਕਿ ਬਲਾਤਕਾਰ ਦੇ ਮਾਮਲੇ ਤੇ ਬਹਿਸ ਹੋਈ ਹੈ।
ਪੰਜ ਤਖਤਾਂ ਦੇ ਜਥੇਦਾਰਾਂ ਵਿਚਕਾਰ ਨਾਨਕਸ਼ਾਹੀ ਕੈਲੰਡਰ ਬਾਰ ਮਤਭੇਦ ਉਭਰੇ। ਸਿੰਘ ਸਾਹਿਬਾਨ ਨੇ ਕੈਲੰਡਰ ਵਿਚ ਸੋਧਾਂ ਕਰਨ ਲਈ ਸੁਝਅ ਵੀ ਮੴਗੇ ਸਨ। ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ-ਉੱਚਤਾ ਨੂੰ ਵੀ ਚਣੌਤੀ ਦਿਤੀ ਸੀ।ਇਹ ਮਸਲਾ ਭਾਵੇਂ ਇਸ ਸਮਂ ਨਹੀਂ ਰਿਹਾ, ਪਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਗੁਰਤਾ ਗੱਦੀ ਦਿਵਸ ਦੀ ਤੀਜੀ ਸ਼ਤਾਬਦੀ ਦੇ ਸਮਾਗਮ ਨਾਨਕ ਸ਼ਾਹੀ ਕੈਲੰਡਰ ਨੂੰ ਅਖੋਂ ਪਰੋਖੇ ਕਰ ਕੇ ਬਿਕਰਮੀ ਸੰਮਤ ਅਨੁਸਾਰ ਹੀ ਮਨਾਏ ਗਏ ਹਨ।ਇਹਨਾਂ ਸਮਾਗਮਾਂ ਬਾਰੇ ਵੀ ਕਿੰਤੂ ਪ੍ਰੰਤੂ ਹੁੰਦਾ ਰਿਹਾ।
ਅਪਰੈਲ ਮਹੀਨੇ ਲੰਡਨ ਵਿਚ ਦਸ਼ਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਕੱਵਚ ਦੀ ਨਿਲਾਮੀ ਦਾ ਮਸਲਾ ਮੀਡੀਆ ਵਿਚ ਉਠਿਆ ਸੀ, ਪਰ ਇਹ ਸਪਸ਼ਟੀਕਰਨ ਆਉਣ ‘ਤੇ ਕਿ ਇਸ ਦਾ ਗੁਰੁ ਜੀ ਨਾਲ ਕੋਈ ਸਬੰਧ ਨਹੀਂ, ਮੀਡੀਆ ਵਿਚ ਖ਼ਬਰਾਂ ਆਉਣੀਆਂ ਬੰਦ ਹੋ ਗਈਆਂ।
ਪੰਥ ਦੀਆਂ ਜਮਹਰੂੀ ਢੰਗ ਨਾਲ ਚੁਣੀਆਂ ਦੋ ਪ੍ਰਮੁਖ ਸੰਸਥਾਵਾਂ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਪਹਿਲਾਂ ਵਾਂਗ ਇੱਟ ਖੜਿਕਾ ਜਾਰੀ ਹੈ। ਕੇਂਦਰ ਨੇ ਸ਼੍ਰੋਮਣੀ ਕਮੇਟੀ ਦੀ ਮੰਗ ਕਿ ਪ੍ਰਧਾਨ ਦੀ ਚੋਣ ਹਰ ਸਾਲ ਦੀ ਵਜਾਏ ਢਾਈ ਸਾਲਾਂ ਪਿਛੋਂ ਹੋਵੇ, ਪਰਵਾਨ ਨਹੀਂ ਕੀਤੀ, ਪਰ ਦਿੱਲੀ ਗੁਰਦੁਆਰਾ ਐਕਟ ਵਿਚ ਸੋਧ ਕਰ ਕੇ ਦੋ ਸਾਲ ਕਰ ਦਿਤੀ ਹੈ।ਵੈਸੇ ਇੱਧਰ ਜੱਥੇਦਾਰ ਅਵਤਾਰ ਸਿੰਘ ਚੌਥੀ ਵਾਰੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ।
ਫਰਾਂਸ ਵਿਚ ਦਸਤਾਰ ਦਾ ਮਸਲਾ ਇਸ ਵਰ੍ਹੇ ਵੀ ਹੱਲ ਨਹੀਂ ਹੋਇਆ,ਭਾਵੇਂ ਕਿ ਉਸ ਦੇਸ਼ ਦੇ ਰਾਂਸਟ੍ਰਪਤੀ ਦੀ ਜਨਵਰੀ ਮਹੀਨੇ ਭਾੲਰਤ ਫੇਰੀ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੁੇ ਵਿਰੋਧੀ ਧਿਰ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਇਹ ਮਸਲਾ ਉਹਨਾਂ ਨਾਲ ਉਠਾਇਆ ਸੀ ਤੇ ਰਾਸ਼ਟ੍ਰਪਤੀ ਸਰਕੋਜ਼ੀ ਨੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿਤਾ ਸੀ।ਸ਼ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇਹ ਮਸਲਾ ਹੁਣ ਯੂ.ਐਨ.ਓ. ਵਿਚ ਉਠਾਇਆ ਗਿਆ ਹੈ। ਇਧਰ ਪੰਜਾਬ ਵਿਚ ਚੀਮਾ ਮੰਡੀ ਵਿਖੇ ਅਕਾਲ ਅਕਾਡਮੀ ਨੇ ਆਪਣੇ ਸਾਰੇ ਵਿਦਿਆਰਥੀਆਂ ਨੂੰ ਦਸਤਾਰ ਸਜਾ ਕੇ ਆਉਣ ਦੇ ਆਦੇਸ਼ ਦਿਤੇ,ਜਿਸ ਉਤੇ ਕਈ ਹਿੰਦੂ ਮਾਪਿਆਂ ਤੇ ਜੱਥੇਵੰਦੀਆਂ ਨੇ ਸਖਤ ਇਤਰਾਜ਼ ਕੀਤਾ।ਸ਼੍ਰੋਮਣੀ ਕਮੇਟੀ, ਦਲ ਖਾਲਸਾ ਸਮੇਤ ਅਨੇਕਾਂ ਸਿੱਖ ਜੱਥੇਬੰਧੀਆਂ ਨੇ ਇਹੋ ਰਾਏ ਦਿਤੀ ਕਿ ਹਿੰਦੂ ਵਿਦਿਆਰਥੀਆਂ ਨੂੰ ਦਸਤਾਰ ਸਜਾਉਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਫਿਲਹਾਲ ਅਕਾਲ ਅਕਾਦਮੀ ਦੇ ਪ੍ਰਬੰਧਕਾਂ ਨੇ ਇਸ ਵਿਦਿਅਕ ਸਾਲ ਦੌਰਾਨ ਇਹ ਛੋਟ ਦੇ ਦਿਤੀ।
ਹਰਿਆਣਾ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਇਸ ਸਾਲ ਬੜੀ ਤੇਜ਼ੀ ਨਾਲ ਉਠਿਆ ਸੀ,ਜਿਸ ਕਾਰਨ ਇਕ ਵਾਰੀ ਬੜੀ ਤਲਖੀ ਵੀ ਵੱਧ ਗਈ ਸੀ ਅਤੇ ਟਕਰਾਓ ਵਾਲੀ ਸਥਿਤੀ ਬਣ ਗਈ ਸੀ, ਪਰ ਕਈ ਸਾਂਝੇ ਵਿਦਵਾਨਾਂ ਤੇ ਲਡਰਾਂ ਦੀ ਸਿਆਣਪ ਸਦਕਾ ਇਹ ਟਕਰਾਓ ਟਲ ਗਿਆ, ਹੁਣ ਯਤਨ ਜਾਰੀ ਹਨ ਕਿ ਕਿ ਕੋਈ ਅਜੇਹਾ ਹੱਲ ਲੱਭ ਲਿਆ ਜਾਏ ਕਿ ਸ਼੍ਰੋਮਣੀ ਕਮੇਟੀ ਦੇ ਵੀ ਦੋ ਟੁਕੜੇ ਨਾ ਹੋਣ ਅਤੇ ਹਰਿਆਣਾ ਦੇ ਸਿੱਖਾਂ ਦੀ ਮੰਗ ਵੀ ਪੂਰੀ ਹੋ ਜਾਏ।ਇਸ ਸਬੰਧੀ ਇਕ ਸੁਝਾਅ ਇਹ ਵੀ ਹੈ ਕਿ ਸ਼ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਤੋਂ ਬਿਨਾ ਹਰਿਆਣਾ ਦੇ ਗੁਰਦੁਆਰਿਆਂ ਦੀ ਦੇਖ ਭਾਲ ਲਈ ਇਕ ਵੱਖਰੀ ਖੁਦ-ਮੁਖ਼ਤਾਰ ਸਬ-ਕਮੇਟੀ ਬਣਾ ਦਿਤੀ ਜਾਏ।ਵੈਸੇ ਸਦਭਾਵਨਾ ਪੈਦਾ ਕਰਨ ਲਈ ਇਸ ਵਾਰ ਅੰਤ੍ਰਿੰਗ ਕਮੇਟੀ ਵਿਚ ਹਰਿਆਣਾ ਨੂੰ ਪਹਿਲਾ ਨਾਲੋਂ ਵੱਧ ਨੁਮਾਇੰਦਗੀ ਦਿਤੀ ਗਈ ਹੈ।