ਨਿਊਯਾਰਕ- ਅਮਰੀਕਾ ਦੀਆਂ ਕਈ ਟਾਪ ਕੰਪਨੀਆਂ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਕੰਪਨੀਆਂ ਬੰਦ ਵੀ ਹੋ ਗਈਆਂ ਹਨ ਅਤੇ ਕੁਝ ਸੰਘਰਸ਼ ਕਰ ਰਹੀਆਂ ਹਨ। ਹੁਣ ਇਸਦਾ ਅਸਰ ਮਾਈਕਰੋਸਾਫਟ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਵਿਸ਼ਵ ਭਰ ਦੀ ਇਹ ਵਡੀ ਕੰਪਨੀ ਵੀ ਆਪਣੇ 5 ਹਜਾਰ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਕੰਪਨੀ ਨੇ 1400 ਕਰਮਚਾਰੀਆਂ ਨੂੰ ਨੌਕਰੀ ਤੋਂ ਕਢ ਵੀ ਦਿਤਾ ਹੈ। ਬਾਕੀ ਕਰਮਚਾਰੀਆਂ ਨੂੰ ਡੇਢ ਸਾਲ ਦੇ ਵਿਚ ਕਢ ਦੇਵੇਗੀ। ਅਜੇ ਭਾਰਤ ਵਿਚ ਕੰਪਨੀ ਕਰਮਚਾਰੀਆਂ ਦੀ ਛਾਂਟੀ ਨਹੀ ਕਰ ਰਹੀ।
ਮੰਦੇ ਦੇ ਇਸ ਦੌਰ ਵਿਚ ਕਈ ਦੇਸ਼ ਆਪਣੇ ਕਰਮਚਾਰੀਆਂ ਦੀ ਨੌਕਰੀ ਬਚਾਉਣ ਲਈ ਭੇਦਭਾਵ ਤੇ ਉਤਰ ਆਏ ਹਨ। ਬ੍ਰਿਟੇਨ ਤੋਂ ਬਾਅਦ ਹੁਣ ਮਲੇਸ਼ੀਆਂ ਨੇ ਵੀ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਤੇ ਬੰਦਸ਼ਾਂ ਲਗਾ ਦਿਤੀਆਂ ਹਨ। ਪਿਛਲੇ ਕੁਝ ਦਿਨਾਂ ਵਿਚ ਬ੍ਰਿਟੇਨ ਨੇ ਵੀ ਵਿਦੇਸ਼ਾਂ ਵਿਚ ਕੰਪਨੀਆਂ ਰਾਹੀ ਦਿਤੇ ਜਾਣ ਵਾਲੇ ਇਸ਼ਤਿਹਾਰਾਂ ਤੇ ਰੋਕ ਲਗਾ ਦਿਤੀ ਹੈ।
ਮਾਈਕਰੋਸਾਫਟ ਤੇ ਵੀ ਆਰਥਿਕ ਮੰਦਹਾਲੀ ਦਾ ਅਸਰ
This entry was posted in ਅੰਤਰਰਾਸ਼ਟਰੀ.