ਅੰਮ੍ਰਿਤਸਰ- ਪੰਜਾਬ ਦੇ ਕਿਸਾਨਾਂ ਦਾ ਪੱਖ ਪੂਰਦੇ ਹੋਏ ਕੇਂਦਰੀ ਕਪੜਾ ਮੰਤਰੀ ਸ਼ੰਕਰ ਸਿੰਘ ਬਘੇਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਖੁਸ਼ਹਾਲੀ ਲਈ ਕਪਾਹ ਤੇ ਲਗੇ 2 ਫੀਸਦੀ ਵੈਟ ਨੂੰ ਖਤਮ ਕਰੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿੰਮੀਦਾਰ ਅਤੇ ਖਰੀਦਣ ਵਾਲੇ ਵਿਚਕਾਰ ਵਿਚੋਲੇ ਖਤਮ ਹੋਣੇ ਚਾਹੀਦੇ ਹਨ।
ਅੰਮ੍ਰਿਤਸਰ ਵਿਚ ਹਿੰਦੀ ਕਮੇਟੀ ਅਤੇ ਸੰਸਦ ਦੀ ਸਲਾਹਕਾਰ ਕਮੇਟੀ ਦੀ ਬੈਠਕ ਦੇ ਬਾਅਦ ਕਪੜਾ ਮੰਤਰੀ ਨੇ ਕਿਹਾ ਕਿ ਇਸ ਵਿਚ ਕੋਈ ਸ਼ਕ ਨਹੀ ਹੈ ਕਿ ਪੰਜਾਬ ਵਿਚ ਕਪਾਹ ਦੀ ਚੰਗੀ ਫਸਲ ਹੁੰਦੀ ਹੈ, ਪਰ ਉਸਨੂੰ ਵੇਚਣ ਵਿਚ ਢਾਈ ਫੀਸਦੀ ਵਿਚੋਲਿਆਂ ਕੋਲ ਜਾਣ ਨਾਲ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ। ਰਾਜ ਸਰਕਾਰ ਨੇ 2 ਫੀਸਦੀ ਵੈਟ ਲਗਾਇਆ ਹੋਇਆ ਹੈ ਜੋ ਇਸਦੀ ਕੀਮਤ ਨੂੰ ਜਿਆਦਾ ਕਰ ਦਿੰਦਾ ਹੈ। ਇਸ ਨੂੰ ਹਟਾਉਣ ਲਈ ਖੇਤੀਬਾੜੀ ਮੰਤਰੀ ਸਰਦ ਪਵਾਰ ਨੇ ਵੀ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ,ਊਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਡਿਪਟੀ ਸਪੀਕਰ ਅਟਵਾਲ ਦੀ ਮੌਜੂਦਗੀ ਵਿਚ ਵੀ ਇਸ ਬਾਰੇ ਚਰਚਾ ਕੀਤੀ ਸੀ, ਪਰ ਕੋਈ ਅਸਰ ਨਹੀ ਹੋਇਆ। ਬਘੇਲਾ ਨੇ ਕਿਹਾ ਕਿ ਨਵਾਂ ਸ਼ਹਿਰ, ਬਰਨਾਲਾ ਅਤੇ ਲੁਧਿਆਣਾ ਵਿਚ ਬਣਨ ਵਾਲੇ ਤਿੰਨ ਉਦਯੋਗਿਕ ਪਾਰਕਾਂ ਤੇ 1404 ਕਰੋੜ ਰੁਪੈ ਦਾ ਨਿਵੇਸ਼ ਹੋਵੇਗਾ। ਮੰਦੇ ਦਾ ਕਰਕੇ ਨਿਵੇਸ਼ ਵਿਚ ਦੇਰ ਹੋ ਸਕਦੀ ਹੈ ਪਰ ਕੰਮ ਯੋਜਨਾ ਅਨੁਸਾਰ ਹੋਵੇਗਾ।
ਕਪਾਹ ਤੇ ਵੈਟ ਖਤਮ ਕਰੇ ਪੰਜਾਬ ਸਰਕਾਰ- ਬਘੇਲਾ
This entry was posted in ਪੰਜਾਬ.