ਨਵੀ ਦਿਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਬਾਈਪਾਸ ਅਪਰੇਸ਼ਨ ਸਫਲਤਾ ਪੂਰਵਕ ਹੋ ਗਿਆ ਹੈ।ਉਹ ਹੋਸ਼ ਵਿਚ ਆ ਗਏ ਹਨ ਅਤੇ ਇਕ ਦੋ ਹਫਤੇ ਵਿਚ ਪੂਰੀ ਤਰ੍ਹਾਂ ਠੀਕ ਹੋ ਜਾਣਗੇ। ਉਨ੍ਹਾਂ ਦਾ ਅਪਰੇਸ਼ਨ ਕਰਨ ਵਾਲੀ ਡਾਕਟਰਾਂ ਦੀ ਟੀਮ ਨੇ ਮੈਡੀਕਲ ਬੁਲੇਟਿਨ ਵਿਚ ਇਸ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਨੇ ਦਸਿਆ ਕਿ ਪ੍ਰਧਾਨਮੰਤਰੀ ਨੂੰ ਤਿੰਨ ਦਿਨ ਤਕ ਆਈਸੀਯੂ ਵਿਚ ਰੱਖਿਆ ਜਾਵੇਗਾ।
ਡਾ: ਮਨਮੋਹਨ ਸਿੰਘ ਦਾ ਅਪਰੇਸ਼ਨ ਕਰਨ ਵਾਲੀ ਟੀਮ ਦੇ ਡਾਕਟਰਾਂ ਵਿਚ ਸ਼ਾਮਿਲ ਕਾਰਡੀਆਲਜਿਸਟ ਰਮਾਕਾਂਤ ਨੇ ਦਸਿਆ ਕਿ ਪ੍ਰਧਾਨਮੰਤਰੀ ਦਾ ਅਪਰੇਸ਼ਨ ਸਵੇਰੇ 7:45 ਤੇ ਸ਼ੁਰੂ ਹੋਇਆ ਅਤੇ ਸ਼ਾਮ 7:30 ਵਜੇ ਤਕ ਚਲਿਆ। ਦੂਸਰੀ ਬਾਈਪਾਸ ਸਰਜਰੀ ਹੋਣ ਕਰਕੇ ਇਸ ਤੇ ਕੁਝ ਜਿਆਦਾ ਸਮਾ ਲਗਿਆ।
48 ਘੰਟੇ ਤਕ ਉਨ੍ਹਾਂ ਦੀ ਹਾਲਤ ਤੇ ਨਜਰ ਰੱਖੀ ਜਾਵੇਗੀ। ਪ੍ਰਧਾਨਮੰਤਰੀ ਛੇ ਹਫਤਿਆਂ ਵਿਚ ਆਪਣਾ ਕੰਮਕਾਰ ਕਰਨ ਲਗ ਜਾਣਗੇ। ਉਨ੍ਹਾਂ ਨੂੰ ਸਵੇਰੇ ਪੰਜ ਵਜੇ ਅਪਰੇਸ਼ਨ ਥੀਏਟਰ ਵਿਚ ਲਿਜਾਇਆ ਗਿਆ ਸੀ ਅਤੇ ਰਾਤ 8:55 ਤੇ ਪ੍ਰਧਾਨਮੰਤਰੀ ਨੂੰ ਅਪਰੇਸ਼ਨ ਥੀਏਟਰ ਤੋਂ ਬਾਹਰ ਲਿਆਂਦਾ ਗਿਆ ਸੀ। ਜਦੋਂ ਡਾਕਟਰਾਂ ਨੂੰ ਪੁਛਿਆ ਗਿਆ ਕਿ ਸਰਜਰੀ ਕਰਵਾਉਣ ਲਈ ਊਨ੍ਹਾਂ ਨੂੰ ਦੋ ਘੰਟੇ ਦਾ ਇੰਤਜਾਰ ਕਿੳਂੁ ਕਰਨਾ ਪਿਆ ਤਾਂ ਇਸ ਤੇ ਵੈਸ਼ਣਵ ਨੇ ਦਸਿਆ,” ਅਪਰੇਸ਼ਨ ਥੀਏਟਰ ਵਿਚ ਆਉਣ ਤੋਂ ਬਾਅਦ ਮਰੀਜ ਨੂੰ ਅਨੈਸਥੀਸਿਆ ਦਾ ਇੰਜੈਕਸ਼ਨ ਲਾਇਆ ਜਾਂਦਾ ਹੈ ਅਤੇ ਉਸਦੇ ਇਕ ਘੰਟੇ ਬਾਅਦ ਹੀ ਅਪਰੇਸ਼ਨ ਸ਼ੁਰੂ ਹੁੰਦਾ ਹੈ।
ਪ੍ਰਧਾਨਮੰਤਰੀ ਦਾ ਅਪਰੇਸ਼ਨ ਸਫਲ ਰਿਹਾ
This entry was posted in ਭਾਰਤ.