ਬੁਰਬੋਨ (ਸੁਖਵੀਰ ਸਿੰਘ ਸੰਧੂ) ਫਰਾਂਸ ਦੇ ਸ਼ਹਿਰ ਬੁਰਬੋਨ ਵਿੱਚ ਆਪਣੀ ਕਿਸਮ ਦਾ ਇੱਕੋ ਇੱਕ ਨਵੇਕਲਾ ਨਾਈਟ ਕਲੱਬ (ਡਿਸਕੋ) ਹੈ। ਜਿਥੇ ਕੋਈ ਵੀ ਨਸ਼ਾ ਅੰਦਰ ਪੀਣਾ ਤੇ ਕੋਲ ਲੈਕੇ ਜਾਣਾ ਮਨ੍ਹਾਂ ਹੈ।ਖਾਸ ਕਰਕੇ ਸ਼ਰਾਬ ਤਾਂ ਬਿਲਕੁਲ ਨਹੀ ਮਿਲਦੀ।ਪਰ ਵੱਖ ਵੱਖ ਕਿਸਮਾਂ ਦੇ ਕੋਕ ਜੂਸ ਆਦਿ ਸਭ ਮਿਲਦੇ ਹਨ।ਡਿਸਕੋ ਵਿੱਚ ਆਏ ਹੋਏ ਲੜਕੇ ਲੜਕੀਆਂ ਦਾ ਵਿਚਾਰ ਸੀ ਕਿ ਜਰੂਰੀ ਨਹੀ ਡਿਸਕੋ ਵਿੱਚ ਨਸ਼ਾ ਹੀ ਕਰਨਾ ਹੁੰਦਾ ਹੈ।ਜਾਂ ਨਸ਼ਾ ਹੀ ਸਭ ਕੁਝ ਹੈ।ਨਾਈਟ ਕਲੱਬ ਦੇ ਮਾਲਕ ਦੇ ਦੱਸਣ ਮੁਤਾਬਕ ਮੈਨੂੰ ਉਹ ਕਦੇ ਵੀ ਨਹੀ ਭੁੱਲ ਸਕਦੇ। ਜਦੋ ਪੱਚੀ ਸਾਲ ਤੋਂ ਘੱਟ ਉਮਰ ਦੇ ਦੋ ਨੌਜੁਆਨ ਡਿਸਕੋ ਵਿੱਚੋਂ ਵਾਪਸ ਜਾਦਿਆਂ ਰਸਤੇ ਵਿੱਚ ਹਾਈਵੇ ਉਪਰ ਹੋਏ ਐਕਸੀਡੈਂਟ ਵਿੱਚ ਮੌਤ ਦੇ ਮੂੰਹ ਜਾ ਪਏ ਸਨ।ਇਸ ਦੁਖਦਾਈ ਹਾਦਸੇ ਤੋਂ ਬਾਅਦ ਮੈਂ ਇਸ ਨਾਈਟ ਕਲੱਬ ਵਿੱਚ ਸ਼ਰਾਬ ਬਿਲਕੁਲ ਬੰਦ ਕਰ ਦਿੱਤੀ ਹੈ।