ਨਵੀ ਦਿਲੀ- ਐਮਸ ਦੇ ਡਾਕਟਰਾਂ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਸਿਹਤ ਬਾਰੇ ਮੈਡੀਕਲ ਬੁਲੇਟਿਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਿਹਤ ਵਿਚ ਤੇਜੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਉਹ ਇਕ ਅੱਧੇ ਦਿਨ ਵਿਚ ਬਿਸਤਰੇ ਤੋਂ ਉਠ ਸਕਣਗੇ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਰੇ ਟੈਸਟ ਨਾਰਮਲ ਆਏ ਹਨ। ਹੁਣ ਉਨ੍ਹਾਂ ਨੂੰ ਕਿਸੇ ਕਿਸਮ ਦੀ ਸ਼ਕਾਇਤ ਨਹੀ ਹੈ। ਊਨ੍ਹਾਂ ਨੂੰ ਵੈਂਟੀਲੇਟਰ ਤੋਂ ਹਟਾ ਦਿਤਾ ਗਿਆ ਹੈ। ਉਹ ਹੁਣ ਖਾਣਾ ਵੀ ਲੈ ਰਹੇ ਹਨ। ਉਨ੍ਹਾਂ ਨੂੰ ਤਰਲ ਭੋਜਨ ਦਿਤਾ ਜਾ ਰਿਹਾ ਹੈ।
ਐਮਸ ਵਿਚ ਅਪਰੇਸ਼ਨ ਕਰਨ ਵਾਲੀ ਟੀਮ ਅਤੇ ਮੁੰਬਈ ਦੇ ਏਸ਼ੀਅਨ ਹਾਰਟ ਇੰਸਟਚਿਊਟ ਦੇ ਡਾਕਟਰਾਂ ਦੇ ਆਗੂ ਡਾ: ਰਮਾਕਾਂਤ ਦਾ ਕਹਿਣਾ ਹੈ ਕਿ ਪ੍ਰਧਾਨਮੰਤਰੀ ਹੁਣ ਚੰਗੀ ਹਾਲਤ ਵਿਚ ਹਨ। ਉਨ੍ਹਾਂ ਨੇ ਆਪਣੇ ਪਰੀਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਸਾਰੇ ਡਾਕਟਰਾਂ ਨੂੰ ਸਫਲ ਅਪਰੇਸ਼ਨ ਕਰਨ ਤੇ ਵਧਾਈ ਦਿਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਮੀਦ ਹੈ ਜਲਦੀ ਹੀ ਪ੍ਰਧਾਨਮੰਤਰੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਜਾਵੇਗੀ। ਪ੍ਰਧਾਨਮੰਤਰੀ ਨੇ ਆਪਣੇ ਕੰਮ ਤੇ ਜਲਦੀ ਜਾਣ ਦੀ ਇੱਛਾ ਜਾਹਿਰ ਕੀਤੀ।
ਪ੍ਰਧਾਨਮੰਤਰੀ ਦੀ ਸਿਹਤ ਵਿਚ ਤੇਜੀ ਨਾਲ ਸੁਧਾਰ
This entry was posted in ਭਾਰਤ.